ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਭਾਰਤ ਨਾਲ ਕੀਤੀ ਟਿੱਚਰ, ‘ਨਾਗਰਿਕਾਂ ਨੂੰ ਕਿਹਾ, ਵੈਕਸੀਨ ਲਗਵਾਓ ਨਹੀਂ ਤਾਂ ਭਾਰਤ ਚਲੇ ਜਾਓ’

ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਭਾਰਤ ਨਾਲ ਕੀਤੀ ਟਿੱਚਰ, ‘ਨਾਗਰਿਕਾਂ ਨੂੰ ਕਿਹਾ, ਵੈਕਸੀਨ ਲਗਵਾਓ ਨਹੀਂ ਤਾਂ ਭਾਰਤ ਚਲੇ ਜਾਓ’

ਨਵੀਂ ਦਿੱਲੀ (ਵੀਓਪੀ ਬਿਊਰੋ) – ਵਿਵਾਦਿਤ ਬਿਆਨਾਂ ਨੂੰ ਲੈ ਕੇ ਹਮੇਸ਼ਾਂ ਚਰਚਾ ਵਿਚ ਰਹਿਣ ਵਾਲੇ ਫਿਲੀਪੀਨਜ਼ ਦੇ ਰਾਸ਼ਟਰਪਤੀ ਰਾਡਰਿਗੋ ਦੁਤ੍ਰੇਤੇ ਨੇ ਇਕ ਹੋਰ ਬਿਆਨ ਦਿੱਤਾ ਹੈ, ਜਿਸ ਵਿਚ ਉਸਨੇ ਭਾਰਤ ਨਾਲ ਟਿੱਚਰ ਕੀਤੀ ਹੈ। ਉਹਨਾਂ ਨੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਧਮਕੀ ਦਿੱਤੀ ਕਿ ਜੋ ਕੋਰੋਨਾ ਵੈਕਸੀਨ ਨਹੀਂ ਲਗਵਾਉਂਦਾ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਜੇ ਨਹੀਂ ਮੰਨਦੇ ਤਾਂ ਭਾਰਤ ਜਾਂ ਅਮਰੀਕਾ ਚਲੇ ਜਾਓ। ਰੋਡਰਿਗੋ ਦੁਤ੍ਰੇਤੇ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਇਸ ਸਮੇਂ ਦੇਸ਼ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿਚ ਇਕ ਰਾਸ਼ਟਰੀ ਐਮਰਜੈਂਸੀ। ਤੁਸੀਂ ਮੈਨੂੰ ਗਲਤ ਨਾ ਸਮਝੋ, ਪਰ ਜੇ ਤੁਹਾਡੇ ਵਿੱਚੋਂ ਕੋਈ ਟੀਕਾ ਨਹੀਂ ਲਗਵਾਉਂਦਾ ਹੈ ਤਾਂ ਮੈਂ ਤੁਹਾਨੂੰ ਗ੍ਰਿਫਤਾਰ ਕਰਵਾ ਦੇਵਾਂਗਾ।

ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਾਂ ਅਤੇ ਤੁਸੀਂ ਸਾਡੇ ਭਾਰ ਨੂੰ ਵਧਾ ਰਹੇ ਹੋ। ਸੋ ਤੁਸੀਂ ਸਾਰੇ ਫਿਲਪੀਨੋ ਸੁਣ ਰਹੇ ਹੋ, ਸਾਵਧਾਨ ਰਹੋ। ਦੁਤ੍ਰੇਤੇ ਨੇ ਆਪਣੇ ਨਾਗਰਿਕਾਂ ਨੂੰ ਧਮਕੀ ਦਿੱਤੀ ਕਿ ਉਹ ਉਨ੍ਹਾਂ ਨੂੰ ਜਬਰੀ ਤਾਕਤ ਦੀ ਵਰਤੋਂ ਕਰਨ ਲਈ ਮਜਬੂਰ ਨਾ ਕਰਨ। ਉਨ੍ਹਾਂ ਸਾਫ ਕਿਹਾ ਕਿ ਜਿਹੜੇ ਲੋਕ ਟੀਕਾ ਨਹੀਂ ਲਗਵਾਉਣਾ ਚਾਹੁੰਦੇ ਉਹ ਫਿਲਪੀਨਜ਼ ਛੱਡ ਸਕਦੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਮੇਰੇ ਧਮਕੀਆਂ ਤੋਂ ਬਾਅਦ ਵੀ ਟੀਕਾ ਨਹੀਂ ਲਗਵਾਉਣਾ ਚਾਹੁੰਦੇ ਉਹ ਭਾਰਤ ਜਾਂ ਅਮਰੀਕਾ ਜਾ ਸਕਦੇ ਹਨ। ਜਿੰਨਾ ਚਿਰ ਤੁਸੀਂ ਇੱਥੇ ਹੋ, ਤੁਸੀਂ ਉਸ ਵਿਅਕਤੀ ਵਰਗੇ ਹੋ ਜੋ ਵਿਸ਼ਾਣੂ ਫੈਲਾ ਸਕਦਾ ਹੈ। ਆਪਣੇ ਆਪ ਨੂੰ ਟੀਕਾ ਲਗਵਾਉਣਾ ਅਕਲਮੰਦੀ ਦੀ ਗੱਲ ਹੈ।

error: Content is protected !!