Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
24
ਬਠਿੰਡਾ ‘ਚ ਕੈਪਟਨ ਨੇ ਮਾਰੀਆਂ ਲੋਕਾਂ ਦੇ ਡਾਂਗਾਂ, ਪੜ੍ਹੋ ਵਿਲਕ ਰਹੇ ਲੋਕਾਂ ਦਾ ਕੀ ਹੈ ਕਹਿਣਾ !
jalandhar
Politics
Punjab
ਬਠਿੰਡਾ ‘ਚ ਕੈਪਟਨ ਨੇ ਮਾਰੀਆਂ ਲੋਕਾਂ ਦੇ ਡਾਂਗਾਂ, ਪੜ੍ਹੋ ਵਿਲਕ ਰਹੇ ਲੋਕਾਂ ਦਾ ਕੀ ਹੈ ਕਹਿਣਾ !
June 24, 2021
Voice of Punjab
ਬਠਿੰਡਾ ‘ਚ ਕੈਪਟਨ ਨੇ ਮਾਰੀਆਂ ਲੋਕਾਂ ਦੇ ਡਾਂਗਾਂ, ਪੜ੍ਹੋ ਵਿਲਕ ਰਹੇ ਲੋਕਾਂ ਦਾ ਕੀ ਹੈ ਕਹਿਣਾ !
ਬਠਿੰਡਾ (ਵੀਓਪੀ ਬਿਊਰੋ) – ਕੈਪਟਨ ਸਰਕਾਰ ਉਪਰ ਅੱਜ ਬਠਿੰਡਾ ਵਿਚ ਪ੍ਰਦਰਸ਼ਨਕਾਰੀ ਵਿਜੇ ਸ਼ਰਮਾ ਵਲੋਂ ਵਿਅੰਗਮਈ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕੈਪਟਨ ਦਾ ਰੂਪ ਵਟਾ ਕੇ ਪੰਜਾਬ ਦੇ ਬੇਰੁਜ਼ਗਾਰਾਂ ਦੇ ਸਿਆਸੀ ਵਿਅੰਗ ਮਈ ਡਾਂਗਾਂ ਮਾਰੀਆਂ। ਬਠਿੰਡਾ ਦੇ ਪਰਸ ਰਾਮ ਨਗਰ ਵਿਖੇ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ 2022 ਚੋਣਾਂ ‘ਚ ਸਬਕ ਸਿਖਾਉਣਗੇ, ਘਰ-ਘਰ ਰਪਜ਼ਗਾਰ ਵਾਧੇ ‘ਤੇ ਉਨ੍ਹਾਂ ਨੂੰ ਡਾਂਗਾਂ ਮਿਲ ਰਹੀਆਂ ਹਨ।
ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ ਨੇ ਸਾਨੂੰ ਘਰ-ਘਰ ਰੁਜ਼ਗਾਰ ਦੇ ਲਾਰੇ, ਕਿਸੇ ਨੂੰ ਵੀ ਅਜੇ ਤੱਕ ਕੋਈ ਰੁਜ਼ਗਾਰ ਨਹੀਂ ਮਿਲਿਆ ਸਵਾਏ ਡਾਂਗਾਂ ਦੇ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਕੈਪਟਨ ਦੇ ਇਸ਼ਾਰੇ ‘ਤੇ ਪੁਲਿਸ ਸਾਨੂੰ ਡਾਂਗਾਂ ਮਾਰ ਰਹੀ ਹੈ।
ਕੈਪਟਨ ਸਰਕਾਰ ਨੂੰ ਸੱਤਾ ਵਿਚ ਆਇਆ ਚਾਰ ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ। ਇਸ ਦੌਰਾਨ ਕਈ ਅਧਿਆਪਕਾਂ ਨੇ ਆਪਣੇ ਪੱਕੇ ਹੋਣ ਲਈ ਕਈ-ਕਈ ਜਗ੍ਹਾ ਧਰਨੇ ਦਿੱਤੇ ਪਰ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ। ਕਈ ਅਧਿਆਪਕਾਂ ਵਲੋਂ ਤਾਂ ਨਹਿਰਾਂ ਵਿਚ ਛਾਲਾਂ ਵੀ ਮਾਰੀਆਂ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਹੁਣ ਤੱਕ 16 ਲੱਖ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ ਪਰ ਦੂਸਰੀ ਵਿਰੋਧੀ ਪਾਰਟੀ ਆਪ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਤੁਸੀਂ ਇਹਨਾਂ ਨੌਕਰੀਆਂ ਦਾ ਡਾਟਾ ਜਾਰੀ ਕਰ ਦੇਵੋਗੇ ਤਾਂ ਅਸੀਂ ਸਾਰੇ ਪੰਜਾਬ ਵਿਚ ਤੁਹਾਡੇ ਧੰਨਵਾਦ ਦੇ ਪੋਸਟਰ ਲਾ ਦੇਵਾਂਗੇ।
ਐਮ ਸੀ ਵਿਜੇ ਕੁਮਾਰ ਨੇ ਕਿਹਾ ਕਿ ਹਰ ਸਾਲ ਦੋ ਲੱਖ ਵਿਦਿਆਰਥੀ ਪੜ੍ਹਾਈ ਕਰਕੇ ਬਾਹਰ ਨੂੰ ਭੱਜਦਾ ਹੈ ਤੇ ਜਿਹੜਾ ਇੱਥੇ ਰਹਿ ਗਿਆ 35 ਲੱਖ ਬੇਰੁਜ਼ਗਾਰ ਬੰਦਾ ਹੈ ਉਹ ਸੜਕਾਂ ਉਪਰ ਕੈਪਟਨ ਸਾਹਿਬ ਦੀਆਂ ਡਾਂਗਾਂ ਖਾ ਰਿਹਾ ਹੈ। ਕੈਪਟਨ ਸਾਹਿਬ ਤਾਂ ਤਰਸ ਦੇ ਆਧਾਰ ਉਪਰ ਆਪਣੇ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣ ਤੇ ਲੱਗੇ ਹੋਏ ਹਨ ਜਿਹਨਾਂ ਦੇ ਮਾਂ-ਬਾਪ ਕੋਰੋਨਾ ਨਾਲ ਮਰ ਗਏ ਉਹਨਾਂ ਦਾ ਕੋਈ ਪੱਲਾ ਨਹੀਂ ਫੜ੍ਹ ਰਿਹਾ। ਉਹਨਾਂ ਕਿਹਾ ਕਿ ਜੇਕਰ ਕੈਪਟਨ ਸਾਹਿਬ ਨੇ 16 ਲੱਖ ਨੌਕਰੀਆਂ ਦਿੱਤੀਆਂ ਹਨ ਤਾਂ ਫਿਰ ਇਹ ਕੌਣ ਨੇ ਜੋ ਸੜਕਾਂ ਉਪਰ ਇਹਨਾਂ ਦੇ ਡਾਂਗਾਂ ਦਾ ਸ਼ਿਕਾਰ ਹੋ ਰਹੇ ਹਨ।
ਇਸ ਦੇ ਨਾਲ ਹੀ ਹਾਲ ਹੀ ‘ਚ ਆਪਣੇ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀ ਦੇਣ ‘ਤੇ ਉਨ੍ਹਾਂ ਕਿਹਾ ਕਿ ਜਿਹੜੇ ਕਰੋੜਾਪਤੀ ਬੰਦੇ ਹਨ, ਉਨ੍ਹਾਂ ‘ਤੇ ਤਰਸ ਖਾ ਲਿਆ ਜਾਂਦਾ ਹੈ। ਜਿਨ੍ਹਾਂ ਕੋਲ ਕੋਈ ਡਿਗਰੀ ਨਹੀਂ, ਉਨ੍ਹਾਂ ਨੂੰ ਤੁਸੀਂ ਸਰਕਾਰੀ ਨੌਕਰੀ ਦਿੱਤੀ।
Post navigation
ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਭਾਰਤ ਨਾਲ ਕੀਤੀ ਟਿੱਚਰ, ‘ਨਾਗਰਿਕਾਂ ਨੂੰ ਕਿਹਾ, ਵੈਕਸੀਨ ਲਗਵਾਓ ਨਹੀਂ ਤਾਂ ਭਾਰਤ ਚਲੇ ਜਾਓ’
15000 ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us