ਭਾਜਪਾ ਦੇ ਮੰਤਰੀ ਸੋਮ ਪ੍ਰਕਾਸ਼ ਦਾ ਹੋਇਆ ਵਿਰੋਧ, ਗੱਡੀ ‘ਤੇ ਮਾਰੇ ਡੰਡੇ, ਗੱਡੀ ਭਜਾ ਕੇ ਬਚੇ

ਭਾਜਪਾ ਦੇ ਮੰਤਰੀ ਸੋਮ ਪ੍ਰਕਾਸ਼ ਦਾ ਹੋਇਆ ਵਿਰੋਧ, ਗੱਡੀ ‘ਤੇ ਮਾਰੇ ਡੰਡੇ, ਗੱਡੀ ਭਜਾ ਕੇ ਬਚੇ

ਹੁਸ਼ਿਆਰਪੁਰ (ਵੀਓਪੀ ਬਿਊਰੋ) – ਭਾਜਪਾ ਦੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਉੱਤੇ ਵੀਰਵਾਰ ਨੂੰ ਹਮਲਾ ਹੋਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੋਮ ਪ੍ਰਕਾਸ਼ ਚੱਬੇਵਾਲ ਮੀਟਿੰਗ ਕਰਨ ਲਈ ਗਏ ਤਾਂ ਉੱਥੇ ਮੌਜੂਦ ਕੁਝ ਨੌਜਵਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਗੱਡੀ ਉਪਰ ਡੰਡੇ ਵੀ ਮਾਰੇ ਹਨ। ਬਾਅਦ ਵਿਚ ਵਿਰੋਧ ਜਿਆਦਾ ਹੋਣ ਕਰਕੇ ਅਤੇ ਕਿਸੇ ਵੀ ਘਟਨਾ ਤੋਂ ਬਚਣ ਲਈ ਉਹਨਾਂ ਨੂੰ ਵਾਪਸ ਮੁੜਨਾ ਪਿਆ। ਸਕਿਓਰਟੀ ਨੇ ਉਹਨਾਂ ਨੂੰ ਸਹੀ ਸਲਾਮਤ ਉੱਥੋ ਬਾਹਰ ਕੱਢ ਲਿਆਂਦਾ।

ਦੱਸ ਦਈਏ ਕਿ ਖੇਤੀ ਕਾਨੂੰਨ ਰੱਦ ਨਾ ਹੋਣ ਕਰਕੇ ਪੰਜਾਬ ਵਿਚ ਹਰ ਭਾਜਪਾ ਨੇਤਾ ਦਾ ਵਿਰੋਧ ਹੋ ਰਿਹਾ ਹੈ, ਇਸ ਤੋਂ ਪਹਿਲਾਂ ਵੀ  ਕਈ ਭਾਜਪਾ ਨੇਤਾ ਦਾ ਵਿਰੋਧ ਹੋ ਚੁੱਕਿਆ ਹੈ। ਹਾਲਾਂਕਿ ਭਾਜਪਾ ਪੰਜਾਬ ਵਿਚ 117 ਸੀਟਾਂ ਉਪਰ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰੀ ਕਰ ਰਹੀ ਹੈ ਪਰ ਜਿਸ ਤਰੀਕੇ ਨਾਲ ਉਹਨਾਂ ਦਾ ਵਿਰੋਧ ਹੋ ਰਿਹਾ ਹੈ, ਇਸ ਨੂੰ ਦੇਖ ਕੇ ਭਾਜਪਾ ਦਾ ਭਵਿੱਖ ਪੰਜਾਬ ਵਿਚ ਕੋਈ ਬਹੁਤ ਸੁਚੱਜਾ ਨਹੀਂ ਲੱਗਦਾ।

error: Content is protected !!