ਖ਼ਾਲਸਾ ਕਾਲਜ ਵੈਟਰਨਰੀ ਨੇ ਡੇਅਰੀ ਵਿਕਾਸ ਲਈ ਸੀ. ਈ. ਡੀ. ਐਸ. ਆਈ. ਨਾਲ ਕੀਤਾ ਸਮਝੌਤਾ

ਖ਼ਾਲਸਾ ਕਾਲਜ ਵੈਟਰਨਰੀ ਨੇ ਡੇਅਰੀ ਵਿਕਾਸ ਲਈ ਸੀ. ਈ. ਡੀ. ਐਸ. ਆਈ. ਨਾਲ ਕੀਤਾ ਸਮਝੌਤਾ

ਅੰਮ੍ਰਿਤਸਰ (ਵੀਓਪੀ ਬਿਊਰੋ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ (ਕੇਸੀਵੀਐਸ) ਨੇ ਅੱਜ ਡੇਅਰੀ ਪ੍ਰਣਾਲੀ ਦੇ ਵਿਕਾਸ ਲਈ ‘ਡੇਅਰੀ ਸਕਿੱਲਜ਼ ਇਨ ਇੰਡੀਆ’ (ਸੀ. ਈ. ਡੀ. ਐਸ. ਆਈ.) ਗੁਰੂਗ੍ਰਾਮ, ਹਰਿਆਣਾ ਸੈਂਟਰ ਆਫ਼ ਐਕਸੀਲੈਂਸ ਦੇ ਨਾਲ ਸਮਝੌਤਾ ਕੀਤਾ। ਇਹ ਸਮਝੌਤਾ ਕਾਲਜ ਪ੍ਰਿੰਸੀਪਲ, ਡਾ. ਪੀ. ਕੇ. ਕਪੂਰ ਅਤੇ ਸੀ. ਈ. ਡੀ. ਐਸ. ਆਈ. ਦੇ ਉਪ ਪ੍ਰਧਾਨ ਅਨੁਪਮ ਲਾਲ ਦਰਮਿਆਨ ਜੂਮ ਮੀਟਿੰਗ ਰਾਹੀਂ ਕੀਤਾ ਗਿਆ।

ਡਾ. ਕਪੂਰ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਧਿਰਾਂ ਦਰਮਿਆਨ ਕਾਰਜਸ਼ੀਲਤਾ ਲਈ ਸਹਿਯੋਗ, ਕਾਰਜਕੁਸ਼ਲਤਾ, ਗਿਆਨ ਪ੍ਰਬੰਧਨ ਅਤੇ ਵੱਖ-ਵੱਖ ਖੋਜਾਂ ਰਾਹੀਂ ਡੇਅਰੀ ਸੈਕਟਰ ’ਚ ਸਥਿਰਤਾ, ਮੁਨਾਫਾ ਕਾਇਮ ਕਰਨ ਅਤੇ ਇਸ ਨੂੰ ਉਤਸ਼ਾਹਿਤ ਕਰਨ ਲਈ ਸਿਖਲਾਈ ਦੇਣ ਦਾ ਮਕਸਦ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਡੇਅਰੀ ਉਦਯੋਗ ਦੇ ਹਿੱਸੇਦਾਰਾਂ, ਛੋਟੇ ਕਿਸਾਨਾਂ, ਅੰਡਰ-ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਵੇਗਾ।

ਇਸ ਦੌਰਾਨ ਸੀ. ਈ. ਡੀ. ਐਸ. ਆਈ. ਅਤੇ ਕਾਲਜ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਜਿਸ ’ਚ ਮਿਤੀ ਅੰਗੀਰਾ (ਡਿਪਟੀ ਮੈਨੇਜਰ, ਸੀ. ਈ. ਡੀ. ਐਸ. ਆਈ. ), ਅਨੁਰਾਗ ਕੁਮਾਰ (ਡਿਪਟੀ ਮੈਨੇਜਰ, ਸੀ. ਈ. ਡੀ. ਐਸ. ਆਈ. ), ਡਾ ਐਸ. ਕੇ. ਨਾਗਪਾਲ (ਮੈਨੇਜਿੰਗ ਡਾਇਰੈਕਟਰ, ਕੇਸੀਵੀਐਸ), ਡਾ: ਵੀ.ਪੀ. ਬੇਲਸਾਰੇ (ਪ੍ਰੋਫੈਸਰ ਅਤੇ ਮੁੱਖੀ, ਲਾਈਵਸਟੋਕ ਪ੍ਰੋਡਕਸ਼ਨ ਮੈਨੇਜ਼ਮੈਂਟ), ਡਾ. ਪੀ.ਐਨ. ਦਿਵੇਦੀ (ਪ੍ਰੋਫੈਸਰ ਅਤੇ ਮੁੱਖੀ, ਮਾਈਕ੍ਰੋਬਾਇਓਲੋਜੀ), ਡਾ ਜੇ.ਕੇ. ਖਜੂਰੀਆ (ਪ੍ਰੋਫੈਸਰ ਅਤੇ ਮੁੱਖੀ, ਪੈਰਾਸੀਟੋਲੋਜ਼ੀ), ਡਾ: ਨਰੇਸ਼ ਕੁਮਾਰ (ਪ੍ਰੋਫੈਸਰ ਅਤੇ ਮੁੱਖੀ, ਫਿਜ਼ੀਓਲਾਜੀ ਅਤੇ ਬਾਇਓਕੈਮਿਸਟਰੀ), ਡਾ. ਐਮ. ਐਲ. ਮਹਿਰਾ (ਪ੍ਰੋਫੈਸਰ ਅਤੇ ਮੁੱਖੀ, ਲਾਈਵਸਟੋਕ ਫਾਰਮ ਕੰਪਲੈਕਸ), ਡਾ. ਓ. ਪੀ. ਕਾਇਲਾ (ਪ੍ਰੋਫੈਸਰ ਅਤੇ ਮੁੱਖੀ ਐਨੀਮਲ ਜੈਨੇਟਿਕਸ ਅਤੇ ਬਰੀਡਿੰਗ), ਡਾ. ਐਸ. ਐਸ. ਬਖ਼ਸ਼ੀ (ਪ੍ਰੋਫੈਸਰ ਅਤੇ ਮੁੱਖੀ, ਵੈਟਰਨਰੀ ਪਬਲਿਕ ਹੈਲਥ), ਡਾ. ਸੀ. ਵਰਸ਼ਨੇਆ (ਪ੍ਰੋਫੈਸਰ ਅਤੇ ਮੁੱਖੀ, ਵੈਟਰਨਰੀ ਫ਼ਾਰਮਾ ਕੋਲੋਜ਼ੀ ਅਤੇ ਟੋਕਸੀਕੋਲੋਜ਼ੀ), ਡਾ. ਸ਼ਗੁਫ਼ਤਾ ਆਜ਼ਮੀ (ਪ੍ਰੋਫੈਸਰ ਅਤੇ ਮੁੱਖੀ ਵੈਂਟਰਨਰੀ ਪੈਥੋਲੋਜੀ) ਅਤੇ ਡਾ. ਕਾਬਲ ਸਿੰਘ ਬਰਾੜ (ਸਹਾਇਕ ਪ੍ਰੋਫੈਸਰ ਐਲ. ਐਫ. ਸੀ.) ਨਾਮ ਜ਼ਿਕਰਯੋਗ ਹਨ।

error: Content is protected !!