ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਨਤੀਜਿਆਂ ‘ਚੋਂ ਮਾਰੀ ਬਾਜ਼ੀ

ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਨਤੀਜਿਆਂ ‘ਚੋਂ ਮਾਰੀ ਬਾਜ਼ੀ

ਅੰਮ੍ਰਿਤਸਰ(ਵੀਓਪੀ ਬਿਊਰੋ ) – ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਦੀ ਐਮ. ਕਾਮ. ਸਮੈਸਟਰ-1 ਸ਼ੈਸ਼ਨ 2020‐21 ਦੇ ਨਤੀਜਿਆਂ ’ਚ ਪ੍ਰਾਪਤੀ ਪ੍ਰਸ਼ੰਸ਼ਾ ਭਰਪੂਰ ਰਹੀ। ਸਮੂਹ ਵਿਦਿਆਰਥੀਆਂ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਨਤੀਜਾ 100 ਪ੍ਰਤੀਸ਼ਤ ਰਿਹਾ। ਇਸ ਨਤੀਜੇ ’ਚ ਲੜਕੀਆਂ ਨੇ ਪਹਿਲੇ 3 ਸਥਾਨ ਪ੍ਰਾਪਤ ਕਰਕੇ ਆਪਣੀ ਚੜ੍ਹਤ ਨੂੰ ਕਾਇਮ ਰੱਖਿਆ। ਇਸ ਅਕਾਦਮਿਕ ਸ਼ੈਸ਼ਨ ’ਚ ਗੁਰਪ੍ਰੀਤ ਕੌਰ 86 ਫ਼ੀਸਦੀ (ਪਹਿਲਾ), ਹਰਪ੍ਰੀਤ ਕੌਰ 85 ਫ਼ੀਸਦੀ (ਦੂਜਾ) ਅਤੇ ਕੋਮਲਪ੍ਰੀਤ ਕੌਰ 84 ਫ਼ੀਸਦੀ ਨੰਬਰ ਲੈ ਕੇ (ਤੀਸਰਾ) ਸਥਾਨ ਪ੍ਰਪਾਤ ਕੀਤਾ।

ਕਾਲਜ ਦੀਆਂ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਦੇ ਨਤੀਜੇ ਮੌਕੇ ਖੁਸ਼ੀ ਜਾਹਿਰ ਕਰਦੇ ਹੋਏ ਕਾਲਜ ਪਿ੍ਰੰਸੀਪਲ ਡਾ. ਐਚ. ਬੀ. ਸਿੰਘ ਨੇ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਕੋਵਿਡ‐19 ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਯੋਗਤਾ ਨਾਲ ਹੀ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਆਇਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਰਾਤ ਦਿਨ ਯਤਨਸ਼ੀਲ ਰਹਿੰਦੀ ਹੈ ਕਿ ਹਰ ਵਿਦਿਆਰਥੀ ਨੂੰ ਅਜਿਹੀ ਵਿਦਿਆ ਮਿਲੇ, ਜਿਸ ਨਾਲ ਉਹ ਵਰਤਮਾਨ ਸਮਾਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਸਮਾਜ ’ਚ ਆਪਣੀ ਨਿਵੇਕਲੀ ਜਗ੍ਹਾ ਸਥਾਪਤ ਕਰ ਸਕਣ।

ਇਸ ਮੌਕੇ ਪ੍ਰਿੰਸੀਪਲ  ਡਾ. ਐਚ. ਬੀ. ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਪੜ੍ਹ ਲਿਖ ਕੇ ਉਹ ਸਮਾਜ ਪ੍ਰਤੀ ਆਪਣੀ ਬਣਦੀ ਜਿੰਮੇਵਾਰੀ ਨਿਭਾਉਦੇਂ ਹੋਏ ਸਮਾਜ ਅਤੇ ਵਾਤਾਵਰਣ ਨੂੰ ਬੇਹਤਰੀਨ ਬਣਾਉਣ ’ਚ ਸਹਿਯੋਗ ਦੇਣ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

error: Content is protected !!