ਅੱਜ ਜਲੰਧਰ ‘ਚ ਨਹੀਂ ਚੱਲਣਗੀਆਂ ਬੱਸਾਂ ਤੇ ਨਾ ਹੀ ਸਿਵਲ ਹਸਪਤਾਲ ਦੇ ਡਾਕਟਰ ਦੇਖਣਗੇ ਮਰੀਜ਼

ਜਲੰਧਰ (ਵੀਓਪੀ ਬਿਊਰੋ) – ਅੱਜ 1300 ਬੱਸਾਂ ਹੜਤਾਲ ਉਪਰ ਰਹਿਣਗੀਆਂ। ਪਨਬਸ ਅਤੇ ਪੀਆਰਟੀਸੀ ਬੱਸਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਤੋਂ ਬੁੱਧਵਾਰ ਤੱਕ ਹੜਤਾਲ ਕਰਨਗੇ। ਦੂਸਰੇ ਪਾਸੇ ਸਿਵਲ ਦੇ ਡਾਕਟਰਾਂ ਨੇ ਵੀ ਹੜਤਾਲ ਕੀਤੀ ਹੋਈ ਹੈ। ਡਾਕਟਰਾਂ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਮਰੀਜ਼ ਨੂੰ ਚੈੱਕ ਨਹੀਂ ਕਰਾਂਗੇ।

ਛੇਵੇਂ ਪੇਅ ਕਮੀਸ਼ਨ ਘੱਟ ਮਿਲਣ ਕਰਕੇ ਸਰਕਾਰੀ ਡਾਕਟਰਾਂ ਨੇ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸੋਮਵਾਰ ਨੂੰ ਸਰਕਾਰੀ ਹੈਲਥ ਸੈਂਟਰਾਂ ਵਿੱਚ ਸੇਵਾਵਾਂ ਬੰਦ ਰੱਖੀਆਂ ਜਾਣਗੀਆਂ। ਲੜਾਈ-ਝਗੜਿਆਂ ਦੇ ਕੇਸਾਂ ਦੇ ਪਰਚੇ ਵੀ ਡਾਕਟਰ ਨਹੀਂ ਕੱਟਣਗੇ।

ਡਾਕਟਰਾਂ ਨੇ ਦੱਸਿਆ ਕਿ ਆਯੁਰਵੈਦਿਕ, ਹੋਮੀਓਪੈਥਿਕ ਅਤੇ ਵੈਟਰਨਰੀ ਸੇਵਾਵਾਂ ਵੀ ਬੰਦ ਰੱਖੀਆਂ ਜਾਣਗੀਆਂ। ਬੱਸਾਂ ਦੇ ਮੁਲਾਜ਼ਮਾ ਦਾ ਵੀ ਕਹਿਣਾ ਹੈ ਕਿ ਉਹਨਾਂ ਨੂੰ ਸਰਕਾਰ ਪੱਕੇ ਨਹੀਂ ਕਰ ਰਹੀ ਜਿਸ ਕਰਕੇ ਉਹਨਾਂ ਨੂੰ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ। ਅੱਜ ਜਲੰਧਰ ਦਾ ਸਾਰਾ ਬੱਸ ਸਟੈਂਡ ਬੰਦ ਹੈ।

error: Content is protected !!