ਜੰਮੂ ਕਸ਼ਮੀਰ ਵਿੱਚ ਸਿੱਖ ਬੀਬੀਆਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਉਣਾ ਸਿੱਖਾਂ ਲਈ ਖ਼ਤਰੇ ਦੀ ਘੰਟੀ : ਭੋਮਾ

ਜੰਮੂ ਕਸ਼ਮੀਰ ਵਿੱਚ ਸਿੱਖ ਬੀਬੀਆਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਉਣਾ ਸਿੱਖਾਂ ਲਈ ਖ਼ਤਰੇ ਦੀ ਘੰਟੀ : ਭੋਮਾ

ਵੀਓਪੀ ਡੈਸਕ – ਜੰਮੂ ਕਸ਼ਮੀਰ ਨੂੰ ਜਦੋਂ ਤੋਂ ਕੇਂਦਰ ਸ਼ਾਸਤ ਪ੍ਰਦੇਸ ਬਣਾਇਆ ਹੈ, ਸਿੱਖਾਂ ਨੇ ਸੋਚਿਆ ਸੀ ਕੇ ਹੁਣ ਉਹਨਾ ਨੂੰ ਇਨਸਾਫ ਮਿਲੇਗਾ ਪਰ ਭਾਜਪਾ ਦੀ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਸਿਆਸੀ, ਆਰਥਿਕ,ਧਾਰਮਿਕ, ਅਕਾਦਮਿਕ ਤੇ ਸਮਾਜਿਕ ਹਾਲਾਤ ਪਹਿਲਾਂ ਨਾਲ਼ੋਂ ਵੀ ਬੱਦਤਰ ਕਰ ਦਿੱਤੀ ਹੈ। ਇਹ ਵਿਚਾਰ ਸ਼੍ਰੌਮਣੀ ਅਕਾਲੀ ਦਲ ਸੰਯੁਕਤ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਭੌਮਾਂ ਨੇ ਜਾਰੀ ਬਿਆਨ ਵਿੱਚ ਕਹੀ। ਉਹਨਾ ਕਿਹਾ ਕੇ ਪਹਿਲਾਂ ਜੰਮੂ ਕਸ਼ਮੀਰ ਸਰਵਿਸ ਕਮਿਸ਼ਨ ਵਿੱਚ ਇਕ ਸਿੱਖ ਲਾਜ਼ਮੀ ਲਿਆ ਜਾਂਦਾ ਸੀ ਜੋ ਹੁਣ ਕੇਂਦਰ ਸਰਕਾਰ ਨੇ ਉਹ ਖਤਮ ਕਰ ਦਿੱਤਾ।

ਪੰਜਾਬੀ ਜੋ ਦੂਜੀ ਭਾਸ਼ਾ ਦਾ ਦਰਜਾ ਰਖਦੀ ਸੀ ਕੇਂਦਰੀ ਬਿਲ ਰਾਹੀਂ ਉਸ ਨੂੰ ਵੀ ਖਤਮ ਕਰ ਦਿੱਤਾ, ਕਸ਼ਮੀਰੀ ਸਿੱਖਾਂ ਨੂੰ, ਜੋ ਅਤਿਵਾਦ ਨਾਲ ਕਸ਼ਮੀਰੀ ਪੰਡਤਾਂ ਵਾਂਗ ਪ੍ਰਭਵਤ ਹੋਏ ਸਨ, ਪੰਡਿਤਾਂ ਨੂੰ ਮਿਲਨ ਵਾਲੀਆਂ ਸਹੂਲਤਾਂ ਤੋਂ ਵੱਖ ਕਰ ਦਿੱਤਾ, ਸਿੱਖ ਲੜਕੀਆਂ ਦਾ ਜਬਰਨ ਧਰਮ ਪਰਿਵਰਤਨ ਭਾਜਪਾ ਸਰਕਾਰ ਦੌਰਾਨ ਵਧਿਆ ਹੈ। ਭੋਮਾ ਨੇ ਕਿਹਾ ਭਾਜਪਾ ਦੀ ਕੇਂਦਰ ਸਰਕਾਰ ਨੂੰ ਜੰਮੂ ਕਸ਼ਮੀਰ ਦੇ ਸਿੱਖਾਂ ਪ੍ਰਤੀ ਆਪਣੀ ਕਾਰਜ ਸ਼ੈਲੀ ਬਦਲਨੀ ਚਾਹੀਦੀ ਹੈ ਤਾਂ ਕੇ ਸਿੱਖਾਂ ਵਿੱਚ ਅਲਹਿਦਗੀ ਦੀ ਭਾਵਨਾ ਨਾ ਵਧੇ। ਉਹਨਾ ਕਿਹਾ ਭਾਜਪਾ ਸਰਕਾਰ ਨੂੰ ਸਮਝਨਾ ਚਾਹੀਦਾ ਹੈ ਕਿ ਇਹ ਸਿੱਖ ਹੀ ਸਨ ਜੋ ਕਸ਼ਮੀਰ ਵਿੱਚ ਤਿਰੰਗਾ ਚੁੱਕ ਕੇ ਡੱਟੇ ਰਹੇ ਕਸ਼ਮੀਰੀ ਪੰਡਿਤਾਂ ਵਾਂਗ ਪਿੱਠ ਵਿਖਾ ਕੇ ਕਸ਼ਮੀਰ ਤੋਂ ਨਹੀ ਭੱਜੇ।

ਸਿੱਖਾਂ ਕਰਕੇ ਹੀ ਕਸ਼ਮੀਰ ਬਚਿਆ ਹੈ। ਪ੍ਰਧਾਨ ਮੰਤਰੀ ਨੂੰ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਵੀ ਭਰੋਸੇ ਵਿੱਚ ਲੈ ਕੇ ਹੀ ਜੰਮੂ ਕਸ਼ਮੀਰ ਬਾਰੇ ਕੋਈ ਸਿਆਸੀ ਕਦਮ ਚੁਕਣਾ ਚਾਹੀਦਾ ਹੈ। ਉਹਨਾਂ ਕਿਹਾ ਜ਼ੋ ਸਹੂਲਤਾਂ ਕੇਂਦਰ ਸਰਕਾਰ ਵਲੋਂ ਕਸ਼ਮੀਰੀ ਪੰਡਤਾਂ ਨੂੰ ਮਿਲਦੀਆਂ ਹਨ ਉਸੇ ਤਰਜ਼ ਤੇ ਉਹੋ ਸਹੂਲਤਾਂ ਸਿੱਖਾਂ ਨੂੰ ਵੀ ਮਿਲਣੀਆਂ ਚਾਹੀਦੀਆਂ ਹਨ । ਪ੍ਰਧਾਨ ਮੰਤਰੀ ਵਲੋਂ ਜੰਮੂ ਕਸ਼ਮੀਰ ਪ੍ਰਤੀ ਬੁਲਾਈ ਸਰਬ ਪਾਰਟੀ ਮੀਟਿੰਗ ਵਿੱਚ ਸਿੱਖ ਪ੍ਰਤੀਨਿਧੀਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਸਿੱਖ ਬੀਬੀਆਂ ਦੇ ਜ਼ਬਰੀ ਧਰਮ ਪਰਿਵਰਤਨ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ।

error: Content is protected !!