ਰਾਸ਼ਟਰਪਤੀ ਨੇ ਰੋਇਆ ਦੁੱਖ, ਕਿਹਾ ਮੇਰੇ ਬੱਚਤ ਤਾਂ ਇਕ ਅਧਿਆਪਕ ਨਾਲੋਂ ਵੀ ਘੱਟ ਹੈ
ਵੀਓਪੀ ਡੈਸਕ – ਰਾਸ਼ਟਰਪਤੀ ਦੇ ਇਕ ਬਿਆਨ ਦੀ ਸੋਸ਼ਲ ਮੀਡੀਆ ਉਪਰ ਬਹੁਤ ਚਰਚਾ ਹੋ ਰਹੀ ਹੈ। ਆਪਣੇ ਘਰ ਕਾਨਪੁਰ ਵਿਚ ਇਕ ਸਮਾਗਮ ਵਿਚ ਉਹਨਾਂ ਨੇ ਕਿਹਾ ਕਿ ਮੇਰੇ ਨਾਲੋਂ ਵੱਧ ਤਾਂ ਇਕ ਟੀਚਰ ਦੀ ਬੱਚਤ ਹੈ। ਉਹਨਾਂ ਨੇ ਕਿਹਾ ਮੈਂਨੂੰ ਪੰਜ ਲੱਖ ਰੁਪਏ ਪ੍ਰਤੀ ਮਹੀਨਾ ਸੈਲਰੀ ਮਿਲਦੀ ਹੈ ਜਿਸ ਵਿਚੋਂ ਤਿੰਨ ਲੱਖ ਰੁਪਏ ਟੈਕਸ ਵਿਚ ਚਲੇ ਜਾਂਦੇ ਹਨ। ਪਰ ਜੋ ਮਿਲਦਾ ਹੈ ਉਹਦੀ ਚਰਚਾ ਸਭ ਕਰਦੇ ਹਨ ਪਰ ਟੈਕਸ ਦੇਣ ਦੀ ਕੋਈ ਨਹੀਂ ਕਰਦਾ। ਉਹਨਾਂ ਨੇ ਕਿਹਾ ਕਿ ਟੈਕਸ ਦੇਣ ਵਾਲਿਆ ਦੇ ਪੈਸੇ ਤੋਂ ਹੀ ਵਿਕਾਸ ਹੁੰਦਾ ਹੈ।



ਰਾਸ਼ਟਰਪਤੀ ਦਾ ਇਹ ਬਿਆਨ ਜਿਵੇਂ ਹੀ ਟੀ.ਵੀ ਦੇ ਚੈਨਲਾਂ ਉਪਰ ਚੱਲਿਆ ਤਾਂ ਸੋਸ਼ਲ ਮੀਡੀਆ ਤੇ ਪਹੁੰਚ ਗਿਆ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਰਾਸ਼ਟਰਪਤੀ ਦੇ ਤਨਖਾਹ ਤਾਂ ਟੈਕਸ ਫ੍ਰੀ ਹੁੰਦੀ ਹੈ। ਇਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ।
ਰਾਸ਼ਟਰਪਤੀ ਨੇ ਆਪਣੇ ਉਸ ਭਾਸ਼ਣ ਵਿਚ ਇਹ ਵੀ ਕਿਹਾ ਕਿ ਅਸੀਂ ਲੋਕ ਗੁੱਸੇ ਵਿਚ ਟ੍ਰੇਨ ਦਾ ਇੰਤਜਾਰ ਨਹੀਂ ਕਰਦੇ ਸਗੋਂ ਉਸਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹੋ। ਉਹਨਾਂ ਨੇ ਕਿਹਾ ਕਿ ਇਹ ਟ੍ਰੇਨ ਕਿਹਨਾਂ ਦੀ ਹੈ, ਇਸ ਵਿਚ ਕਿਸ ਦਾ ਨੁਕਸਾਨ ਹੁੰਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅੰਦੋਲਨ ਦੇ ਦੌਰਾਨ ਬੱਸਾਂ ਨੂੰ ਅੱਗਾਂ ਲਾਈਆਂ ਜਾਂਦੀਆਂ ਹਨ, ਇਹ ਕਰਨਾ ਠੀਕ ਨਹੀਂ ਹੈ ਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਨੁਕਸਾਨ ਕਰਦੇ ਹਾਂ।