ਪੱਤਰਕਾਰ ਪੀ.ਸਾਈਨਾਥ ਨੂੰ ਮਿਲਿਆ ਜਾਪਾਨ ਦਾ ਵੱਡਾ ਐਵਾਰਡ
ਜਲੰਧਰ ਡੈਸਕ – ਸੀਨੀਅਰ ਪੱਤਰਕਾਰ ਤੇ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਦੇ ਸੰਪਾਦਕ ਪੀ ਸਾਈਨਾਥ ਨੂੰ ਇਸ ਸਾਲ ਜਾਪਾਨ ਦੇ Grand Fukuoka Award ਨਾਲ ਸਨਮਾਨਿਤ ਕੀਤਾ ਗਿਆ ਹੈ। ਐਵਾਰਡ ਦੀ ਘੋਸ਼ਣਾ ਦੇ ਸਮੇਂ ਇਹ ਕਿਹਾ ਗਿਆ ਕਿ ਪੀ ਸਾਈਨਾਥ ਇਕ ਵਚਨਬੱਧ ਪੱਤਰਕਾਰ ਹੈ ਜੋ ਭਾਰਤ ਵਿਚ ਖੇਤੀ ਕਰਨ ਵਾਲੇ ਗਰੀਬ ਲੋਕਾਂ ਦੀ ਆਵਾਜ਼ ਉਠਾਉਂਦੇ ਹਨ ਨਾਲ ਹੀ ਇਹਨਾਂ ਲੋਕਾਂ ਦੀ ਜੀਵਨਸ਼ੈਲੀ ਬਾਰੇ ਵੀ ਜਾਣਕਾਰੀ ਦਿੰਦੇ ਹਨ।
ਅੱਜਕੱਲ੍ਹ ਏਸ਼ੀਆ ਖਤਰਨਾਕ ਤਬਦੀਲੀਆਂ ਵਿਚੋਂ ਦੀ ਲੰਘ ਰਿਹਾ ਹੈ, ਇਸ ਦੌਰ ਵਿਚ ਪੀ ਸਾਈਨਾਥ ਨਵੇਂ ਗਿਆਨ ਦੀ ਭਾਲ ਕਰ ਰਹੇ ਹਨ ਤੇ ਨਾਗਰਿਕ ਸਹਿਯੋਗ ਨੂੰ ਸਾਥ ਦੇ ਰਹੇ ਹਨ। ਇਸ ਲਈ ਉਹਨਾਂ ਨੂੰ ਫੁਕੁਓਕਾ ਐਵਾਰਡ ਲਈ ਚੁਣਿਆ ਜਾਂਦਾ ਹੈ।
ਦੱਸ ਦਈਏ ਕਿ ਜਾਪਾਨ ਨੇ ਇਸ ਐਵਾਰਡ ਦੀ ਸ਼ੁਰੂਆਤ 1990 ਵਿਚ ਕੀਤੀ ਸੀ। ਇਸਦਾ ਓਦੇਸ਼ ਏਸ਼ੀਆ ਦੀ ਸੰਸਕ੍ਰਿਤੀ ਨੂੰ ਸਰੁੱਖਿਅਤ ਰੱਖਣ ਵਾਲੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਪੀ ਸਾਈਨਾਥ ਤੋਂ ਪਹਿਲਾਂ ਸੰਗੀਤਕਾਰ ਏ.ਆਰ ਰਹਿਮਾਨ ਤੇ ਇਤਿਹਾਸਕਾਰ ਰਾਮਚੰਦਰ ਗੁਹਾ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪੀ ਸਾਈਨਾਥ ਨੂੰ 2007 ਵਿਚ ਮੈਗਸਿਸ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।