Skip to content
Monday, January 27, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
June
29
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਲੋਂ ਆਨਲਾਈਨ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ
Punjab
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਲੋਂ ਆਨਲਾਈਨ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ
June 29, 2021
Voice of Punjab
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਲੋਂ ਆਨਲਾਈਨ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ
ਅੰਮ੍ਰਿਤਸਰ (ਵੀਓਪੀ ਬਿਊਰੋ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਲੋਂ ਆਨਲਾਈਨ ਪ੍ਰੀਕ੍ਰਿਆ ਰਾਹੀਂ ਵਿਦਿਆਰਥੀਆਂ ਨੂੰ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਦਸਤਾਰ ਸਜਾਉਣ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਾਸਤੇ ਤਿਆਰੀ ਹਿੱਤ ਪਹਿਲਾਂ 10 ਦਿਨਾਂ ਦਾ ਦਸਤਾਰ ਸਜਾਉਣ ਦਾ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਸ: ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ ਦੇ ਹੁਨਰ ਸਿਖਾਏ ਅਤੇ ਦਸਤਾਰ ਸਬੰਧੀ ਮਹੱਤਤਾ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਿਖਲਾਈ ਉਪਰੰਤ ਦਸਤਾਰ ਸਜਾਉਣ ਦੇ ਮੁਕਾਬਲੇ ਆਯੋਜਿਤ ਕਰਵਾਏ ਗਏ, ਜਿਸ ’ਚ ਪੰਜਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਉਕਤ ਮੁਕਾਬਲੇ ਨੂੰ ਜੂਨੀਅਰ ਅਤੇ ਸੀਨੀਅਰ 2 ਵਰਗਾਂ ’ਚ ਵੰਡਿਆ ਗਿਆ। ਜੂਨੀਅਰ ਵਰਗ ’ਚ 8ਵੀਂ‐ਏ ਜਮਾਤ ਦੇ ਵਿਦਿਆਰਥੀ ਗੁਰਕੀਰਤ ਸਿੰਘ ਨੇ ‘ਜੂਨੀਅਰ ਸਿੰਘ’, 8ਵੀਂ‐ਬੀ ਜਮਾਤ ਦੇ ਵਿਦਿਆਰਥੀ ਗੁਰਕੀਰਤ ਸਿੰਘ ਨੇ ‘ਕਿਊਟ ਸਰਦਾਰ’ ਦਾ ਖ਼ਿਤਾਬ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੀਨੀਅਰ ਵਰਗ ’ਚ 11ਵੀਂ (ਆਰਟਸ) ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ‘ਮਿਸਟਰ ਸਿੰਘ’ ਅਤੇ 11ਵੀਂ (ਕਾਮਰਸ) ਦੇ ਵਿਦਿਆਰਥੀ ਸਾਜਨਪ੍ਰੀਤ ਸਿੰਘ ਨੇ ‘ਮਿਸਟਰ ਗ੍ਰੇਸ਼ੀਅਸ’ ਦਾ ਖਿਤਾਬ ਪ੍ਰਾਪਤ ਕੀਤਾ।
ਇਸ ਦੌਰਾਨ ਪ੍ਰਿੰ: ਨਿਰਮਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਦਸਤਾਰ ਜਿੱਥੇ ਸਿੱਖਾਂ ਲਈ ਧਾਰਮਿਕ ਅਕੀਦਤ ਦਾ ਪ੍ਰਤੀਕ ਹੈ, ਉੱਥੇ ਸਮੂਹ ਪੰਜਾਬੀਆਂ ਦੀ ਪਹਿਚਾਣ ਵੀ ਹੈ, ਕਿਉਂਕਿ ਪੱਗ ਦੇ ਨਾਲ ਹਮੇਸ਼ਾਂ ਮਾਣ ਤੇ ਸਨਮਾਨ ਉੱਚਾ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਿੱਖ ਕੌਮ ਦੀ ਸ਼ਾਨਾਮੱਤੀ ਵਿਰਾਸਤ ਤੋਂ ਜਾਣੂ ਹੋਣ, ਕੇਸਾਂ ਦੀ ਸੰਭਾਲ ਕਰਨ ਅਤੇ ਦਸਤਾਰ ਸਜਾਉਣ। ਇਸ ਮੌਕੇ ਪ੍ਰਿੰ: ਨਿਰਮਲਜੀਤ ਕੌਰ ਨੇ ਐਲਾਨ ਕੀਤਾ ਕਿ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਦੁਆਰਾ ਸਰਟੀਫਿਕੇਟਾਂ ਨਾਲ ਨਿਵਾਜਿਆ ਜਾਵੇਗਾ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਚਿੰਨ੍ਹ ਭੇਂਟ ਕੀਤੇ ਜਾਣਗੇ।
Post navigation
‘ਸਦਾ ਨਾ ਬਾਗ਼ੀ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾ’ ਗੀਤ ਦਾ ਗਾਇਕ ਹਰਭਜਨ ਮਾਨ ਆਪ ‘ਚ ਹੋ ਸਕਦਾ ਸ਼ਾਮਲ
ਰਾਹੁਲ ਨੇ ਨਵਜੋਤ ਸਿੱਧੂ ਦਾ ਗੜਕਾ ਪਾਇਆ ਮੱਠਾ, ਦਿੱਲੀ ਬੁਲਾ ਕੇ ਮਿਲਣ ਤੋਂ ਕੀਤੀ ਨਾਂਹ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us