‘ਸਦਾ ਨਾ ਬਾਗ਼ੀ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾ’ ਗੀਤ ਦਾ ਗਾਇਕ ਹਰਭਜਨ ਮਾਨ ਆਪ ‘ਚ ਹੋ ਸਕਦਾ ਸ਼ਾਮਲ

‘ਸਦਾ ਨਾ ਬਾਗ਼ੀ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾ’ ਗੀਤ ਦਾ ਗਾਇਕ ਹਰਭਜਨ ਮਾਨ ਆਪ ‘ਚ ਹੋ ਸਕਦਾ ਸ਼ਾਮਲ

ਵੀਓਪੀ ਡੈਸਕ – ਪੰਜਾਬੀ ਅਦਾਕਾਰ ਤੇ ਫੌਕ ਗਾਇਕ ਹਰਭਜਨ ਮਾਨ ਆਪ ਵਿਚ ਸ਼ਾਮਲ ਹੋਣ ਜਾ ਰਹੇ ਹਨ। 2022 ਦੀਆਂ ਚੋਣਾਂ ਨੂੰ ਲੈ ਕੇ ਆਪ ਪਾਰਟੀ ਨੇ ਬਾਕੀ ਪਾਰਟੀਆਂ ਦੇ ਮੁਕਾਬਲੇ ਚੋਣ ਸਰਗਰਮੀਆਂ ਵਧਾ ਦਿੱਤੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਪਿਛਲੇ ਦੋ ਮਹੀਨਿਆਂ ਵਿਚ ਤਿੰਨ ਵਾਰ ਪੰਜਾਬ ਆ ਚੁੱਕੇ ਹਨ। ਪਿਛਲੇ ਦਿਨੀਂ ਉਹਨਾਂ  ਨੇ ਸੁਰਖੀਆਂ ਵਿਚ ਰਹਿਣ ਵਾਲੇ ਅਤੇ ਬੇਅਦਬੀ ਮਾਮਲੇ ਦੀ ਜਾਂਚ ਕਰ ਚੁੱਕੇ ਕੁੰਵਰ ਵਿਜੇ ਪ੍ਰਤਾਪ ਨੂੰ ਆਪ ਵਿਚ ਸ਼ਾਮਲ ਕਰਕੇ ਪੰਜਾਬ ਦੀ ਸਿਆਸਤ ਨੂੰ ਹਲੂਣਿਆਂ ਹੈ।

ਦੱਸ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਹਰਭਜਨ ਮਾਨ ਨੁੂੰ ਬਠਿੰਡੇ ਤੋਂ ਚੋਣ ਲੜਾਉਣ ਦੀ ਗੱਲ ਚੱਲ ਰਹੀ ਸੀ ਪਰ ਉਸ ਸਮੇਂ ਆਸ ਨੂੰ ਬੂਰ ਨਾ ਪੈਣ ਕਰਕੇ ਹਰਭਜਨ ਮਾਨ ਨੂੰ ਸਬਰ ਕਰਨਾ ਪਿਆ ਸੀ। ਪਰ ਇਸ ਵਾਰ ਜੋ ਕਨਸੋਅ ਆ ਰਹੀ ਹੈ ਕਿ ਹਰਭਜਨ ਮਾਨ ਆਪ ਵਿਚ ਸ਼ਾਮਲ ਹੋ ਕੇ ਆਪ ਦੀ ਸੀਟ ਤੋਂ ਚੋਣ ਜ਼ਰੂਰ ਲੜਣਗੇ। ਅਰਵਿੰਦਰ ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਬਿਜਲੀ, ਬਕਾਇਆ ਬਿੱਲ ਮਾਫ਼ ਤੇ 24 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਪੰਜਾਬ ਦੀਆਂ ਬਾਕੀ ਪਾਰਟੀਆਂ ਨੂੰ ਸੋਚਣ ਲਈ ਮਜ਼ਬੂਰ ਹੋਣਾ ਪਿਆ ਹੈ।

error: Content is protected !!