ਨੌਜਵਾਨੋਂ ਹੋ ਜਾਓ ਤਿਆਰ, ਜਲਦ ਹੋ ਰਹੀ 10000 ਕਾਂਸਟੇਬਲ, ਹੈੱਡਕਾਂਸਟੇਬਲ ਤੇ ਸਬ ਇੰਸਪੈਕਟਰਾਂ ਦੀ ਭਰਤੀ  

ਨੌਜਵਾਨੋਂ ਹੋ ਜਾਓ ਤਿਆਰ, ਜਲਦ ਹੋ ਰਹੀ 10000 ਕਾਂਸਟੇਬਲ, ਹੈੱਡਕਾਂਸਟੇਬਲ ਤੇ ਸਬ ਇੰਸਪੈਕਟਰਾਂ ਦੀ ਭਰਤੀ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਦੇ ਨੌਜਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ। ਪੰਜਾਬ ਸਰਕਾਰ ਨੌਜਵਾਨਾਂ ਲਈ 10000 ਕਾਂਸਟੇਬਲਾਂ, ਹੈੱਡਕਾਂਸਟੇਬਲਾਂ ਤੇ ਸਬ ਇੰਸਪੈਕਟਰਾਂ ਦੀ ਭਰਤੀ ਹੋਏਗੀ। ਇਹ ਜਾਣਕਾਰੀ ਡੀਜੀਪੀ ਦਿਨਕਰ ਗੁਪਤਾ ਨੇ ਸੋਮਵਾਰ ਨੂੰ  ਤਰਨਤਾਰਨ ਵਿਖੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜਲਦ ਹੀ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਤੇ ਨੌਜਵਾਨ ਆਪਣੀ ਤਿਆਰੀ ਰੱਖਣ

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਟਵੀਟ ਮੁਤਾਬਕ, ਪੰਜਾਬ ਪੁਲਿਸ ਕਾਂਸਟੇਬਲ ਅਰਜ਼ੀ ਫਾਰਮ ਅੱਧ ਜੁਲਾਈ ਵਿੱਚ ਉਪਲਬਧ ਹੋਵੇਗਾ ਤੇ ਪ੍ਰੀਖਿਆ 25 ਤੇ 26 ਸਤੰਬਰ 2021 ਨੂੰ ਲਈ ਜਾਏਗੀ। ਕੁੱਲ 4362 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 2016 ਜ਼ਿਲ੍ਹਾ ਕਾਡਰ ਵਿੱਚ ਤੇ 2346 ਪੰਜਾਬ ਪੁਲਿਸ ਦੇ ਆਰਮਡ ਕਾਡਰ ਵਿੱਚ ਹਨ।

error: Content is protected !!