45 ਡਿਗਰੀ ਤਾਪਮਾਨ ‘ਚ ਆਇਆ ਪਾਵਰਕਾਮ ਦਾ ਫੈਸਲਾ, ਲੋਕਾਂ ਨੂੰ ਤਿੰਨ ਦਿਨ AC ਬੰਦ ਰੱਖਣ ਲਈ ਕਿਹਾ

45 ਡਿਗਰੀ ਤਾਪਮਾਨ ‘ਚ ਆਇਆ ਪਾਵਰਕਾਮ ਦਾ ਫੈਸਲਾ, ਲੋਕਾਂ ਨੂੰ ਤਿੰਨ ਦਿਨ AC ਬੰਦ ਰੱਖਣ ਲਈ ਕਿਹਾ

ਪਟਿਆਲਾ (ਵੀਓਪੀ ਬਿਊਰੋ) – ਝੋਨੇ ਦੇ ਸੀਜ਼ਨ ਅਤੇ ਮੀਂਹ ਘੱਟ ਪੈਣ ਨਾਲ ਪੰਜਾਬ ਵਿਚ ਬਿਜਲੀ ਦੀ ਖਪਤ ਵੱਧ ਗਈ ਹੈ। ਹੁਣ ਪੰਜਾਬ ਸਰਕਾਰ ਬਿਜਲੀ ਨਿਗਮ ਲਿਮਟਿਡ ਪਾਵਰਕਾਮ ਨੇ ਲੋਕਾਂ ਨੂੰ ਆਪਣੇ AC ਤਿੰਨ ਦਿਨ ਬੰਦ ਰੱਖਣ ਲਈ ਕਿਹਾ ਹੈ। ਦਰਅਸਲ ਬਰਸਾਤ ਦੀ ਕੋਈ ਗੁੰਜਾਇਸ ਨਾ ਹੋਣ ਦੇ ਕਾਰਨ ਬਿਜਲੀ ਦੀ ਮੰਗ ਬਹੁਤ ਜਿਆਦਾ ਵੱਧ ਗਈ ਹੈ ਜਿਸ ਨੂੰ ਦੇਖਦੇ ਹੋਏ।

ਪੰਜਾਬ ਸਰਕਾਰ ਬਿਜਲੀ ਨਿਗਮ ਲਿਮਟਿਡ ਨੇ ਇਹ ਫੈਸਲਾ ਲਿਆ ਹੈ ਪਾਵਰਕੌਮ ਦੇ ਡਾਇਰੈਕਟਰ ਡਿਸਟੀਬਿਊਸ਼ਨ ਡੀ.ਐਸ ਗਰੋਵਰ ਨੇ ਆਪਣੇ ਦਫਤਰ ਦੇ ਕਰਮਚਾਰੀਆਂ ਨੂੰ ਵੀ ਇਹ ਸਲਾਹ ਦਿੱਤੀ ਕਿ ਬਿਨਾ ਲੋੜ ਦੇ ਬਿਜਲੀ ਦੀ ਦੁਰਵਰਤੋ ਨਾ ਕਰੋ। ਪੰਜਾਬ ਵਿੱਚ ਬਿਜਲੀ ਦੀ ਮੰਗ ਰਿਕਾਰਡ 14500 ਮੈਗਾਵਾਟ ਤੋ ਵੀ ਜ਼ਿਆਦਾ ਹੋ ਗਈ ਹੈ। ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।

ਬਿਜਲੀ ਦੇ ਲੰਮੇ-ਲੰਮੇ ਕੱਟਾਂ ਤੋਂ ਪੰਜਾਬ ਦੇ ਲੋਕ ਪਰੇਸ਼ਾਨ ਹਨ। ਪੰਜਾਬ ਵਿਚ ਚਾਰ ਸਾਲ ਬਾਅਦ ਅਜਿਹਾ ਲੰਮਾ ਕੱਟ ਲੱਗਾ ਹੈ। 10-15 ਘੰਟੇ ਬਿਜਲੀ ਜਾਣੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਈ ਹੈ। ਪੰਜਾਬ ਵਿਚ ਇਸ ਵੇਲੇ 45 ਡਿਗਰੀ ਦੇ ਨੇੜੇ ਤਾਪਮਾਨ ਪਹੁੰਚ ਚੁੱਕਿਆ ਹੈ।

error: Content is protected !!