ਪੰਜਾਬ ’ਚ ਬਿਜਲੀ ਸੰਕਟ ਜਾਰੀ, ਜਲੰਧਰ ’ਚ 300 ਕਰੋੜ ਦਾ ਨੁਕਸਾਨ

ਪੰਜਾਬ ’ਚ ਬਿਜਲੀ ਸੰਕਟ ਜਾਰੀ, ਜਲੰਧਰ ’ਚ 300 ਕਰੋੜ ਦਾ ਨੁਕਸਾਨ

ਜਲੰਧਰ (ਵੀਓਪੀ ਬਿਊਰੋ) – ਸੂਬੇ ਦੇ ਲੋਕ ਬਿਜਲੀ ਪੂਰੀ ਨਾ ਮਿਲਣ ਕਰਕੇ ਪਰੇਸ਼ਾਨ ਹਨ। ਹੁਣ ਇੰਡਸਟਰੀ ਸ਼ਨਿਚਰਵਾਰ ਦੀ ਬਜਾਏ ਐਤਵਾਰ ਸਵੇਰੇ ਅੱਠ ਵਜੇ ਤੋਂ ਕੰਮ ਸ਼ੁਰੂ ਕਰ ਸਕੇਗੀ। ਪਾਵਰਕਾਮ ਦੇ ਨਾਰਥ ਜ਼ੋਨ ’ਚ ਇੰਡਸਟਰੀ ਨੂੰ ਪਹਿਲਾਂ ਦੋ ਦਿਨਾਂ ਲਈ ਵੀਰਵਾਰ ਤੋਂ ਸ਼ਨਿਚਰਵਾਰ ਤਕ ਬੰਦ ਰੱਖਣ ਲਈ ਕਿਹਾ ਗਿਆ ਸੀ ਪਰ ਨਵੇਂ ਆਦੇਸ਼ਾਂ ’ਚ ਹੁਣ ਉਨ੍ਹਾਂ ਨੂੰ 48 ਦੀ ਬਜਾਏ 72 ਘੰਟੇ ਕੰਮ ਬੰਦ ਰੱਖਣਾ ਪਵੇਗਾ। ਪਾਵਰਕਾਮ ਦੇ ਨਾਰਥ ਜ਼ੋਨ ਦੇ ਡਿਪਟੀ ਚੀਫ ਇੰਜੀਨੀਅਰ ਐੱਚਐੱਸ ਬਾਂਸਲ ਨੇ ਕਿਹਾ ਕਿ ਕੈਟਾਗਰੀ-ਦੋ ਤੇ ਤਿੰਨ ਦਾ ਵੀਰਵਾਰ ਨੂੰ ਸ਼ੁਰੂ ਕੀਤਾ ਗਿਆ ਆਫ ਡੇਅ ਐਤਵਾਰ ਸਵੇਰੇ ਅੱਠ ਵਜੇ ਤਕ ਚੱਲੇਗਾ।

ਦੂਜੇ ਪਾਸੇ ਕੈਟਾਗਰੀ-ਇਕ ਦੀ ਲਾਰਜ ਸਕੇਲ (ਐੱਲਐੱਸ) ਸਪਲਾਈ ਇੰਡਸਟਰੀ ’ਤੇ ਵੀ ਸ਼ੁੱਕਰਵਾਰ ਨੂੰ ਆਫ ਡੇਅ ਲਾਗੂ ਕਰ ਦਿੱਤਾ ਗਿਆ ਹੈ, ਜਿਹੜਾ ਸੋਮਵਾਰ ਸਵੇਰ ਤਕ ਜਾਰੀ ਰਹੇਗਾ। ਕੈਟਾਗਰੀ-ਇਕ ’ਚ ਉਹ ਇੰਡਸਟਰੀ ਸ਼ਾਮਲ ਰਹਿੰਦੀ ਹੈ, ਜਿਹਡ਼ੀ ਘਰੇਲੂ ਫੀਡਰ ਤੋਂ ਸਪਲਾਈ ਲੈਂਦੀ ਹੈ। ਇਸ ਕਦਮ ਨਾਲ ਇੰਡਸਟਰੀ ’ਚ ਉਤਪਾਦਨ ਖਾਸਾ ਪ੍ਰਭਾਵਿਤ ਹੋਵੇਗਾ। ਸ਼ੁੱਕਰਵਾਰ ਸ਼ਾਮ ਤਕ ਲੁਧਿਆਣਾ ’ਚ 30 ਫ਼ੀਸਦੀ ਉਤਪਾਦਨ ਘੱਟ ਹੋ ਗਿਆ, ਜਦਕਿ ਜਲੰਧਰ ’ਚ 300 ਕਰੋੜ ਰੁਪਏ ਦਾ ਨੁਕਸਾਨ ਹੋਇਆ।

error: Content is protected !!