ਪੰਜਾਬ ਦੇ ਇਸ ਸਾਬਕਾ ਡੀਜੀਪੀ ਦਾ ਹੋਇਆ ਦੇਹਾਂਤ

ਪੰਜਾਬ ਦੇ ਇਸ ਸਾਬਕਾ ਡੀਜੀਪੀ ਦਾ ਹੋਇਆ ਦੇਹਾਂਤ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਆਲਮ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੂੰ ਦਿਲ ਦਾ ਦੌਰਾ ਪੈਣ ‘ਤੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ। ਆਲਮ 72 ਸਾਲ ਦੇ ਸਨ।

ਅੱਤਵਾਦ ਦੌਰਾਨ ਜਦੋਂ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ ਕੀਤਾ ਗਿਆ ਤਾਂ ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਆ ਦੇਣ ਲਈ ਹਥਿਆਰ ਮੁਹੱਈਆ ਕਰਵਾਏ। ਅੱਤਵਾਦ ਨਾਲ ਲੜਾਈ ‘ਚ ਉਨ੍ਹਾਂ ਆਲਮ ਫ਼ੌਜ ਵੀ ਬਣਾਈ, ਇਸ ਲਈ ਜਦੋਂ ਉਹ ਰਿਟਾਇਰਮੈਂਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਤਾਂ ਇਸ ਦਾ ਕਾਫੀ ਵਿਰੋਧ ਹੋਇਆ।

ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਦੋਸ਼ ਲਗਾਇਆ ਕਿ ਬੇਕਸੂਰ ਸਿੱਖਾਂ ਨੂੰ ਝੂਠੇ ਮੁਕਾਬਲਿਆਂ ‘ਚ ਮਾਰਨ ਵਾਲੇ ਇਜ਼ਹਾਰ ਆਲਮ ਨੂੰ ਅਕਾਲੀ ਦਲ ਦੀ ਸਰਕਾਰ ਨੇ ਪਾਰਟੀ ‘ਚ ਸ਼ਾਮਲ ਅਧਿਕਾਰੀ ਮੁਹੰਮਦ ਮੁਸਤਫ਼ਾ ਦੀ ਪਤਨੀ ਰਜ਼ੀਆ ਸੁਲਤਾਨ ਖਿਲਾਫ਼ ਖੜ੍ਹਾ ਕਰ ਦਿੱਤਾ ਜੋ ਉੱਥੋਂ ਪਹਿਲਾਂ ਵਿਧਾਇਕ ਵੀ ਰਹਿ ਚੁੱਕੀ ਸਨ।

ਮੁਹੰਮਦ ਮੁਸਤਫ਼ਾ  ਦੇ ਮੁਕਾਬਲੇ ਮੁਹੰਮਦ ਇਜ਼ਹਾਰ ਆਲਮ ਨਰਮ ਸੁਭਾਅ ਦੇ ਮੰਨੇ ਜਾਂਦੇ ਸਨ, ਇਸ ਲਈ ਉਨ੍ਹਾਂ ਦੀ ਪਤਨੀ ਫਰਜ਼ਾਨਾ ਆਲਮ ਮਾਲੇਰਕੋਟਲਾ ਤੋਂ ਕੜੇ ਮੁਕਾਬਲੇ ‘ਚ ਜਿੱਤ ਗਈ ਜਦਕਿ ਅਕਾਲੀ ਭਾਜਪਾ ਸਰਕਾਰ ਨੇ ਇਜ਼ਹਾਰ ਆਲਮ ਨੂੰ ਵਕਫ਼ ਬੋਰਡ ਦਾ ਚੇਅਰਮਾਨ ਬਣਾ ਦਿੱਤਾ। ਇਜ਼ਹਾਰ ਆਲਮ ਨੂੰ 1987 ‘ਚ ਪਦਮਸ਼੍ਰੀ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ।

error: Content is protected !!