ਅਗਸਤ ‘ਚ ਆਵੇਗੀ ਕੋਰੋਨਾ ਦੀ ਤੀਸਰੀ ਲਹਿਰ, ਸਤੰਬਰ ‘ਚ ਹੋਵੇਗੀ ਪੀਕ ‘ਤੇ

ਅਗਸਤ ‘ਚ ਆਵੇਗੀ ਕੋਰੋਨਾ ਦੀ ਤੀਸਰੀ ਲਹਿਰ, ਸਤੰਬਰ ‘ਚ ਹੋਵੇਗੀ ਪੀਕ ‘ਤੇ

ਨਵੀਂ ਦਿੱਲੀ (ਵੀਓਪੀ ਬਿਊਰੋ) – ਦੇਸ਼ ਵਿਚ ਕੋੋਰੋਨਾ ਦੀ ਦੂਜੀ ਲਹਿਰ ਘੱਟਣ ਲੱਗੀ ਤਾਂ ਤੀਸਰੀ ਲਹਿਰ ਦਾ ਡਰ ਸਤਾਉਣ ਲੱਗ ਪਿਆ ਹੈ। ਇਸ ਦੌਰਾਨ SBI ਰਿਸਰਚ ਦੀ ਰਿਪੋਰਟ ‘ਚ ਅਗਸਤ ਵਿੱਚ ਤੀਜੀ ਲਹਿਰ ਆਉਣ ਦਾ ਦਾਅਵਾ ਕੀਤਾ ਗਿਆ ਹੈ। ‘ਕੋਵਿਡ-19: ਦ ਰੇਸ ਟੂ ਫਿਨਿਸ਼ਿੰਗ ਲਾਈਨ’ ਦੇ ਨਾਂ ਹੇਠ ਪ੍ਰਕਾਸ਼ਿਤ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਤੀਜੀ ਲਹਿਰ ਦਾ ਪੀਕ ਸਤੰਬਰ ‘ਚ ਆਵੇਗਾ।

ਡਿਪਾਰਟਮੈਂਟ ਆਫ਼ ਸਾਇੰਸ ਅਤੇ ਟੈਕਨੋਲਾਜੀ ਵਿਭਾਗ ਨੇ ਪਿਛਲੇ ਸਾਲ ਕੋਰੋਨਾ ਲਾਗ ਦੇ ਕੇਸਾਂ ਦਾ ਅਨੁਮਾਨ ਲਗਾਉਣ ਲਈ ਇਕ ਪੈਨਲ ਦਾ ਗਠਨ ਕੀਤਾ ਸੀ। ਇਹ ਪੈਨਲ ਮੈਥੇਮੈਟਿਕਲ ਮਾਡਲਾਂ ਰਾਹੀਂ ਅਨੁਮਾਨ ਲਗਾਉਂਦਾ ਹੈ।

ਹੁਣ ਕੋਰੋਨਾ ਦੀ ਤੀਜੀ ਲਹਿਰ ‘ਤੇ ਪੈਨਲ ਦਾ ਮੰਨਣਾ ਹੈ ਕਿ ਜੇ ਕੋਵਿਡ ਪ੍ਰੋਟੋਕੋਲ ਦੀ ਸਹੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਤੀਜੀ ਲਹਿਰ ਅਕਤੂਬਰ-ਨਵੰਬਰ ‘ਚ ਆਪਣੇ ਸਿਖਰ ‘ਤੇ ਹੋ ਸਕਦੀ ਹੈ। ਹਾਲਾਂਕਿ ਵਿਗਿਆਨੀ ਇਹ ਵੀ ਕਹਿੰਦੇ ਹਨ ਕਿ  ਦੂਜੀ ਲਹਿਰ ਦੇ ਮੁਕਾਬਲੇ ਤੀਜੀ ਲਹਿਰ ‘ਚ ਹਰ ਰੋਜ਼ ਆਉਣ ਵਾਲੇ ਨਵੇਂ ਕੇਸਾਂ ਦੀ ਗਿਣਤੀ ਅੱਧੀ ਹੋ ਸਕਦੀ ਹੈ।

error: Content is protected !!