ਚੂਹੇ ਪੀ ਗਏ ਠੇਕੇ ‘ਤੇ 12 ਬੋਤਲਾਂ ਵਾਇਨ, ਇਕ ਬੋਤਲ ਦੀ ਕੀਮਤ ਸੀ 1500

ਚੂਹੇ ਪੀ ਗਏ ਠੇਕੇ ‘ਤੇ 12 ਬੋਤਲਾਂ ਵਾਇਨ, ਇਕ ਬੋਤਲ ਦੀ ਕੀਮਤ ਸੀ 1500

ਨਵੀਂ ਦਿੱਲੀ (ਵੀਓਪੀ ਬਿਊਰੋ) – ਤੁਸੀਂ ਅਕਸਰ ਹੈਰਾਨੀ ਵਾਲੀਆਂ ਘਟਨਾਵਾਂ ਸੁਣੀਆਂ ਹੋਣਗੀਆਂ ਪਰ ਅੱਜ ਤੁਹਾਨੂੰ ਇਕ ਹੱਸੋਹੀਣ ਹੈਰਾਨ ਕਰ ਦੇਣ ਵਾਲੀ ਘਟਨਾ ਸੁਣਾਉਣ ਜਾ ਰਹੇ ਹਾਂ। ਇਹ ਘਟਨਾਤਾਮਿਲਨਾਡੂ ਦੇ ਨੀਲਗਿਰੀ ਤੋਂ ਹੈ ਜਿੱਥੇ ਸ਼ਰਾਬ ਠੇਕੇ ਵਿੱਚ ਚੂਹਿਆਂ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ। ਠੇਕੇ ਵਿੱਚ ਚੂਹਿਆਂ ਨੇ 12 ਬੋਤਲਾਂ ਵਾਇਨ ਦੀਆਂ ਖਾਲੀ ਕਰ ਦਿੱਤੀਆਂ। ਮਾਮਲਾ ਨੀਲਗਿਰੀ ਜ਼ਿਲ੍ਹੇ ਦੇ ਗੁਡਾਲੂਰ ਕਸਬੇ ਦੇ ਕੋਲ ਸਥਿਤ ਟਾਸਮੈਕ ਆਊਟਲੈੱਟ ਦਾ ਹੈ।

ਸੋਮਵਾਰ ਨੂੰ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕੰਪਨੀ ਦੇ ਕਰਮਚਾਰੀਆਂ ਨੇ ਦੁਕਾਨ ਖੋਲ੍ਹੀ ਤਾਂ ਪਤਾ ਲਗਾ ਕਿ ਵਾਇਨ ਦੀਆਂ 12 ਬੋਤਲਾਂ ਖਾਲੀ ਹਨ। ਦੱਸ ਦੇਈਏ ਕਿ ਲੌਕਡਾਊਨ ਕਾਰਨ ਲੰਬੇ ਸਮੇਂ ਤੋਂ ਬੰਦ ਸੀ।

ਜਦੋਂ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (ਟਾਸਮੈਕ) ਦੇ ਕਰਮਚਾਰੀਆਂ ਨੇ ਠੇਕਾ ਖੋਲੀਆਂ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। ਦੁਕਾਨ ਦੇ ਕਰਮਚਾਰੀਆਂ ਨੇ ਦੇਖਿਆ ਕਿ 12 ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਖੁੱਲ੍ਹੇ ਸੀ ਤੇ ਬੋਤਲਾਂ ਪੂਰੀ ਤਰ੍ਹਾਂ ਖਾਲੀ ਸਨ। ਬੋਤਲਾਂ ‘ਤੇ ਚੂਹੇ ਦੇ ਕੱਟਣ ਦੇ ਨਿਸ਼ਾਨ ਸੀ।

ਹੁਣ ਇਸ ਮਾਮਲੇ ਵਿੱਚ ਸੀਨੀਅਰ ਅਧਿਕਾਰੀਆਂ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਂਚ ਵਿੱਚ ਇਹ ਪਤਾ ਲਗਾ ਹੈ ਕਿ ਚੂਹੀਆਂ ਦੀ ਭਰਮਾਰ ਸੀ ਜੋ ਸ਼ਰਾਬ ਦੀਆਂ ਬੋਤਲਾਂ ਖਾਲੀ ਕਰ ਗਈ। ਅਧਿਕਾਰੀਆਂ ਮੁਤਾਬਿਕ ਇੱਕ ਬੋਤਲ ਦੀ ਕੀਮਤ 1500 ਰੁਪਏ ਸੀ।

error: Content is protected !!