ਡਿਊਟੀ ਦੌਰਾਨ ਗਵਾਈ ਜਾਣ , ਸਰਕਾਰ ਦੇ ਵਾਆਦੇ ਵਫ਼ਾ ਨਾ ਹੋਏ



ਪਰਿਵਾਰ ਨੂੰ ਨਹੀਂ ਮਿਲਿਆ ਪੰਜਾਹ ਲੱਖ ਦਾ ਮੁਆਵਜਾ- ਪਰਿਵਾਰਕ ਮੈਂਬਰਾਂ ਦਾ ਦੋਸ਼
ਬਰਨਾਲਾ( ਹਿਮਾਂਸ਼ੂ ਗੋਇਲ)ਕੋ ਰੋਨਾ ਮਹਾਂਮਾਰੀ ਦੌਰਾਨ ਲੋਕ ਡਾਊਨ ਦੇ ਚੱਲਦਿਆਂ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ( ਮਹਾਰਾਸ਼ਟਰ) ਵਿੱਖੇ ਫਸੀ ਸੰਗਤ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਵੱਲੋ ਬੱਸਾਂ ਨੂੰ ਭੇਜਿਆ ਗਿਆ ਸੀ । ਜਿਸ ਵਿੱਚ ਬਡਬਰ ਪਿੰਡ ਦਾ ਮਨਜੀਤ ਸਿੰਘ ਵੀ ਪੰਜਾਬ ਸਰਕਾਰ ਦੇ ਮਹਿਕਮੇ ਦੀ ਸਰਕਾਰੀ ਬੱਸ ਦਾ ਡਰਾਈਵਰ ਸੀ, ਉਹੋ ਵੀ ਸੰਗਤ ਨੂੰ ਲੈਣ ਲਈ ਬਤੌਰ ਡਿਊਟੀ ਸਰਕਾਰ ਦੇ ਹੁਕਮਾਂ ਅਨੁਸਾਰ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਬੱਸ ਲੈ ਕੇ ਗਿਆ ਪਰ ਜਾਂਦੇ ਸਮੇਂ ਉਸ ਦੀ ਡਿਊਟੀ ਦੌਰਾਨ ਮੋਤ ਹੋ ਗਈ ਅਤੇ ਪੰਜਾਬ ਸਰਕਾਰ ਵਲੋਂ ਉਸ ਦੇ ਪਰਿਵਾਰ ਨੂੰ ਮੁਆਵਜੇ ਦੇ ਰੂਪ ਵਿੱਚ ਪੰਜਾਹ ਲੱਖ ਰੁਪਏ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਜੋਂ ਕਿ ਕਰੀਬ ਇੱਕ ਸਾਲ ਬੀਤ ਜਾਣ ਬਾਅਦ ਵੀ ਵਫ਼ਾ ਨਾ ਹੋਇਆ ਅਤੇ ਸਰਕਾਰ ਦੀ ਇਸ ਵਾਅਦਾ ਖਿਲਾਫੀ ਤੋਂ ਖ਼ਫ਼ਾ ਪਰਿਵਾਰ ਅਤੇ ਪਿੰਡ ਵਾਸੀਆ ਨੇ ਬੱਸ ਸਟੈਂਡ ਬਡਬਰ (ਬਠਿੰਡਾ – ਚੰਡੀਗੜ੍ਹ) ਮੁੱਖ ਮਾਰਗ ਉਪੱਰ ਧਰਨਾ ਲਾ ਕੇ ਮਨਜੀਤ ਸਿੰਘ ਦੇ ਪਰਿਵਾਰ ਨੂੰ ਸਰਕਾਰ ਵੱਲੋ ਐਲਾਨੇ ਮੁਆਂਵਜੇ ਨੂੰ ਜਲਦੀ ਤੋਂ ਜਲਦੀ ਦੇਣ ਦੀ ਮੰਗ ਕੀਤੀ।
ਕੀ ਕਹਿਣਾ ਹੈ ਪਰਿਵਾਰਕ ਦੇ ਨਜਦੀਕੀ ਜਸਵੰਤ ਸਿੰਘ ਦਾ – ਪੀੜਤ ਪਰਿਵਾਰ ਨਾਲ ਪਰਿਵਾਰਕ ਨੇੜਤਾ ਰੱਖਣ ਵਾਲੇ ਜਸਵੰਤ ਸਿੰਘ ਨੇ ਉਕਤ ਗੱਲਾਂ ਦੀ ਪੁਸ਼ਟੀ ਕਰਦੀਆ ਕਿਹਾ ਕਿ ਮਨਜੀਤ ਸਿੰਘ ਦੀ ਮੋਤ 26-04-2020 ਨੂੰ ਡਿਊਟੀ ਦੌਰਾਨ ਹੋਈ ਅਤੇ ਸਰਕਾਰ ਨੇ ਪੀੜਤ ਪਰਿਵਾਰ ਨੂੰ ਮੁਆਵਜਾ ਦੇਣ ਦਾ ਐਲਾਨ ਕੀਤਾ ਸੀ ਪਰ ਉਹ ਇਹਨਾਂ ਗੱਲਾਂ ਤੇ ਖਰੀ ਨਾ ਉੱਤਰੀ ਜਿਸ ਕਰਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਸਰਕਾਰ ਦੀ ਵਾਅਦਾ ਖਿਲਾਫੀ , ਖਿਲਾਫ਼ ਰੋਸ ਕਰਨਾ ਪੈ ਰਿਹਾ ਹੈ ।
ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨ ਦੌਰਾਨ ਨਾਇਬ ਤਹਿਸੀਲਦਾਰ ਆਸ਼ੂ ਪ੍ਰਵਾਸ ਜੋਸ਼ੀ ਨੇ ਭਰੋਸਾ ਦਿੰਦਿਆਂ ਕਿਹਾ ਕੇ ਉਹ ਇਸ ਮਾਮਲੇ ਨੂੰ ਮੁੜ ਪੰਜਾਬ ਸਰਕਾਰ ਦੇ ਧਿਆਨ ਵਿੱਚ ਲੈ ਕੇ ਆਉਣਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤੀ ਤੌਰ ਤੇ ਮੁੜ ਧਿਆਨ ਵਿੱਚ ਲਿਆਉਣਗੇ ਪਰ ਜਦੋਂ ਇਸ ਸੰਬਧੀ ਨਾਇਬ ਤਹਿਸੀਲਦਾਰ ਸਾਹਿਬ ਨੂੰ ਪੁਸ਼ਟੀ ਕਰਨ ਲਈ ਫ਼ੋਨ ਕੀਤਾ ਗਿਆ ਤਾਂ ਉਹਨਾਂ ਨੇ ਫ਼ੋਨ ਨਹੀਂ ਚੁੱਕਿਆ।
ਕੀ ਕਹਿਣਾ ਹੈ , ਪਿੰਡ ਦੇ ਸਰਪੰਚ ਦਾ – ਮੌਜੂਦਾ ਸਰਪੰਚ ਕੁਲਦੀਪ ਕੌਰ ਦੇ ਪਤੀ ਮਨਦੀਪ ਸਿੰਘ ਨੇ ਕਿਹਾ ਕਿ 26-04-2020 ਕੋਰੋਨਾਂ ਸਮੇਂ ਡਿਊਟੀ ਦੌਰਾਨ ਮਨਜੀਤ ਸਿੰਘ ਦੀ ਮੋਤ ਹੋਈ ਅਤੇ ਸਰਕਾਰ ਨੇ ਸੰਸਕਾਰ ਸਮੇਂ ਪੰਜਾਹ ਲੱਖ ਰੁਪਏ ਮੁਆਵਜਾ ਪੀੜਤ ਪਰਿਵਾਰ ਨੂੰ ਦੇਣ ਦਾ ਐਲਾਨ ਕੀਤਾ ਅਤੇ ਦੱਸ ਲੱਖ ਰੁਪਏ ਦਾ ਚੈੱਕ ਭੋਗ ਤੇ ਪੀੜਤ ਪਰਿਵਾਰ ਨੂੰ ਦੇਣ ਬਾਰੇ ਕਿਹਾ ਪਰ ਕਰੀਬ ਇੱਕ ਸਾਲ ਤੋਂ ਮੋਟਾ ਪੈਸਾ ਭਾਵ ਇਕ ਰੁਪਈਆ ਵੀ ਪੀੜਤ ਪਰਿਵਾਰ ਨੂੰ ਸਰਕਾਰ ਵੱਲੋ ਨਹੀਂ ਦਿੱਤਾ ਗਿਆ ਹੈ। ਰੋਸ ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆ ਵੱਲੋ ਜਲਦ ਇਸ ਮਾਮਲੇ ਨੂੰ ਸਰਕਾਰ ਦੇ ਮੁੜ ਧਿਆਨ ਵਿੱਚ ਲਿਆ ਕੇ ਹਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ।
ਉਨ੍ਹਾਂ ਅੱਗੇ ਗੱਲ ਬਾਤ ਜਾਰੀ ਰਖਦਿਆਂ ਕਿਹਾ ਕਿ ਮਨਜੀਤ ਸਿੰਘ ਗਰੀਬ ਪਰਿਵਾਰ ਦਾ ਇਕਲੌਤਾ ਕਮਾਊ ਸੀ ਅਤੇ ਉਸ ਦੇ ਪਿਤਾ ਜੀ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਹੈਂ ।
ਜੇਕਰ ਸਰਕਾਰ ਨੇ ਪੀੜਤ ਪਰਿਵਾਰ ਨੂੰ ਜਲਦ ਬਣਦਾ ਮੁਆਵਜਾ ਨਾ ਦਿੱਤਾ ਤਾਂ ਪਰਿਵਾਰ ਅਤੇ ਪਿੰਡ ਵਾਸੀ ਕਥਿਤ ਤੌਰ ਤੇ ਸਰਕਾਰ ਖਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ
ਬਲਜੀਤ ਸਿੰਘ ਬਡਬਰ ਸੁਖਰਾਜ ਸਿੰਘ ਭੱਟੀ ਜਸਵੰਤ ਸਿੰਘ ਵਿਰਕ ਪਿਤਾ ਬਲਬੀਰ ਸਿੰਘ ਭਾਈ ਜੰਗੀਰ ਸਿੰਘ ਕਾਕੂ ਸ਼ਿਵਤਾਰ ਸਿੰਘ ਅਰਵਿੰਦਰ ਸਿੰਘ ਲੀਲੂ ਮਨਦੀਪ ਸਿੰਘ ਸਰਪੰਚ ਬਿੰਦਰ ਸਿੰਘ ਭੱਟੀ ਚਰਨਜੀਤ ਸਿੰਘ ਸਿਬੀਆ ਕਰਮਜੀਤ ਸਿੰਘ ਭੁੱਲਰ ਕਸ਼ਮੀਰ ਸਿੰਘ ਭੁੱਲਰ ਟੋਨੀ ਜਵੰਧਾ ਅਤੇ ਪਿੰਡ ਦੇ ਸਾਰੇ ਬਜੁਰਗ ਨੌਜਵਾਨ ਬੀਬੀਆਂ ਬੱਚੇ ਵੀ ਹਾਜਰ ਸਨ