ਸੁਖਬੀਰ ਸਿੰਘ ਬਾਦਲ ਦੀ ਲੰਬੀ ਉਮਰ ਲਈ ਕੀਤੀ ਗਈ ਅਰਦਾਸ



ਯੂਥ ਅਕਾਲੀ ਦਲ ਜਲੰਧਰ ਸ਼ਹਿਰ ਵਿੱਚ ਫੁਟਬਾਲ ਚੋਂਕ ਵਿਖੇ ਸੁਖਮਿੰਦਰ ਸਿੰਘ ਰਾਜਪਾਲ ਵਲੋਂ ਵੰਡੇ ਗਏ ਸੈਂਕੜੇ ਬੂਟੇ ਅਤੇ ਮਾਸਕ
ਜਲੰਧਰ, (Rangpuri) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁਖਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਜਨਮਦਿਨ ਮੌਕੇ ਯੂਥ ਅਕਾਲੀ ਆਗੂ ਸ. ਸੁਖਮਿੰਦਰ ਸਿੰਘ ਰਾਜਪਾਲ ਅਤੇ ਯੂਥ ਅਕਾਲੀ ਦਲ ਜਲੰਧਰ ਸ਼ਹਿਰ ਵੱਲੋਂ ਉਨ੍ਹਾਂ ਦੀ ਲੰਬੀ ਉਮਰ ਲਈ ਅਰਦਾਸ ਕਰਨ ਮਗਰੋਂ ਬੂਟੇ ਅਤੇ ਮਾਸਕ ਵੰਡੇ ਗਏ।
ਸ. ਸੁਖਮਿੰਦਰ ਸਿੰਘ ਰਾਜਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸੈਂਕੜੇ ਬੂਟੇ ਅਤੇ ਸੈਂਕੜੇ ਮਾਸਕ ਫੁਟਬਾਲ ਚੋਂਕ ਵਿਖੇ ਆਮ ਲੋਕਾਂ ਨੂੰ ਵੰਡੇ ਗਏ ਇਸ ਮੌਕੇ ਸ ਨਿਰਵੈਰ ਸਿੰਘ ਸਾਜਨ ਹਰਮਨ ਅਸੀਸਾਂ ਲੱਕੀ ਸਿੰਘ ਨੇ ਕਿਹਾ ਕਿ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਸ. ਸੁਖਬੀਰ ਸਿੰਘ ਬਾਦਲ ਦੀ ਲੰਬੀ ਉਮਰ ਦੀ ਕੀਤੀ । ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਇੱਕ ਯੋਗ ਆਗੂ ਹਨ ਜਿਨ੍ਹਾਂ ਨੇ ਆਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਖਾਏ ਰਾਹ ‘ਤੇ ਚਲਦਿਆਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿਚ ਪੰਜਾਬ ਵਿਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਬਸਪਾ ਦੀ ਸਰਕਾਰ ਬਨਣ ਜਾ ਰਹੀ ਹੈ ਅਤੇ ਸ. ਬਾਦਲ ਦੀ ਅਗੁਵਾਈ ਵਿਚ ਪੰਜਾਬ ਮੁੜ ਤੋਂ ਤਰੱਕੀ ਦੀ ਰਾਹ ‘ਤੇ ਅੱਗੇ ਵੱਧੇਗਾ। ਉਨ੍ਹਾਂ ਕਿਹਾ ਕਿ ਸਾਡੀ ਅਰਦਾਸ ਹੈ ਗੁਰੂ ਮਹਾਰਾਜ ਉਨ੍ਹਾਂ ਨੂੰ ਸਦਾ ਚੜ੍ਹਦੀਕਲਾ ਵਿਚ ਰੱਖਣ ਤਾਕਿ ਉਹ ਹੋਰ ਵੱਧ ਚੜ੍ਹ ਦੇ ਪੰਥ ਦੀ ਬੇਹਤਰੀ ਲਈ ਕਾਰਜ ਕਰਦੇ ਰਹਿਣ। ਇਸ ਮੌਕੇ ਉੱਤੇ ਸੁਖਮਿੰਦਰ ਸਿੰਘ ਰਾਜਪਾਲ ਰਜਮੀਤ ਸਿੰਘ ਭਾਟੀਆ ਗੁਰਪ੍ਰੀਤ ਸਿੰਘ ਸਚਦੇਵਾ ਹਰਮਨ ਅਸੀਜਾ ਆਕਾਸ਼, ਅੰਕੁਸ਼ ਸ਼ਰਮਾ ਅੰਕੁਸ਼ ਚਡੇਲ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ।