ਆਪ ਨੇ 14 ਹਲਕਾ ਇੰਚਾਰਜਾਂ ਦੀ ਸੂਚੀ ਕੀਤੀ ਜਾਰੀ, ਪ੍ਰਭਾਵ ਪਾਉਣ ਲਈ ADC ਤੇ DCP ਨੂੰ ਸਾਬਕਾ ਲਿਖਣਾ ਭੁੱਲੀ ਆਪ, “ਵਾਇਸ ਆਫ ਪੰਜਾਬ” ਟੀਮ ਨੇ ਕੀਤਾ ਭਗਵੰਤ ਮਾਨ ਨੂੰ ਸਵਾਲ ਪੜੋ ਕੀ ਕਹਿ ਗਏ !

ਆਪ ਨੇ 14 ਹਲਕਾ ਇੰਚਾਰਜਾਂ ਦੀ ਸੂਚੀ ਕੀਤੀ ਜਾਰੀ, ਪ੍ਰਭਾਵ ਪਾਉਣ ਲਈ ADC ਤੇ DCP ਨੂੰ ਸਾਬਕਾ ਲਿਖਣਾ ਭੁੱਲੀ ਆਪ, “ਵਾਇਸ ਆਫ ਪੰਜਾਬ” ਟੀਮ ਨੇ ਕੀਤਾ ਭਗਵੰਤ ਮਾਨ ਨੂੰ ਸਵਾਲ ਪੜੋ ਕੀ ਕਹਿ ਗਏ !

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) – ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਹਰ ਪਾਰਟੀ ਆਪਣੀਆਂ ਸਰਗਰਮੀਆਂ ਵਧਾ ਰਹੀ ਹੈ। ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਹਲਕਾ ਇੰਚਾਰਜਾਂ ਦੀ ਲਿਸਟ ਜਾਰੀ ਕੀਤੀ ਹੈ। ਆਪ ਵਲੋਂ ਜਾਰੀ ਕੀਤੀ ਗਈ ਇਸ ਲਿਸਟ ਵਿੱਚ ਅਟਾਰੀ ਤੋਂ ਥਾਪੇ ਇੰਚਾਰਜ ਸਾਬਕਾ ਏਡੀਸੀ ਜਸਵਿੰਦਰ ਸਿੰਘ ਤੇ ਜਲੰਧਰ ਦੇ ਹਲਕਾ ਕਰਤਾਰਪੁਰ ਤੋਂ ਸਾਬਕਾ ਡੀਸੀਪੀ ਬਲਕਾਰ ਸਿੰਘ ਦਾ ਨਾਮ ਦਰਜ ਹੈ |

ਜਦ ਕਿ ਜਾਰੀ ਸੂਚੀ ਵਿੱਚ ਆਪ ਨੇ ਦੋਨਾਂ ਸਾਬਕਾ ਅਧਿਕਾਰੀਆਂ ਨੂੰ ਸਾਬਕਾ ਲਿਖਣ ਦੀ ਬਜਾਏ ਏਡੀਸੀ ਤੇ ਡੀਸੀਪੀ ਹੀ ਲਿਖਿਆ। ਇਸ ਬਾਰੇ ਜਦੋਂ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕੀ ਕਲੈਰੀਕਲ ਮਿਸਟੇਕ ਹੋ ਸਕਦੀ ਹੈ। ਪਰ ਜਦੋਂ ਉਹਨਾਂ ਨੂੰ ਪੁੱਛਿਆ ਕੀ ਇਹ ਪ੍ਰਭਾਵ ਪਾਉਣ ਲਈ ਤਾਂ ਨਹੀਂ ਲਿਖਿਆ ਗਿਆ ਤਾਂ ਉਹਨਾਂ ਨੇ ਮਜ਼ਾਕੀਆ ਲਿਹਾਜ਼ ‘ਚ ਕਿਹਾ ਪ੍ਰਭਾਵ-ਪ੍ਰ੍ਭੁਵ ਕੀ ਪੈਣਾ ਸਾਰਿਆਂ ਨੂੰ ਪਤਾ ਹੀ ਹੈ ਕੀ ਇਹ ਕੌਣ ਹਨ। ਹੁਣ ਭਗਵੰਤ ਮਾਨ ਦੇ “ਪ੍ਰਭਾਵ – ਪ੍ਰ੍ਭੁਵ ਕੀ ਪੈਣਾ” ਨੂੰ ਕੀ ਸਮਝਿਆ ਜਾਏ ਕਿ ਪਾਰਟੀ ਚੋਣਾਂ ਨੂੰ ਲੈ ਕੇ ਕਿੰਨੀ ਕੁ ਸੰਜੀਦਾ ਹੈ ?   

ਜਿਸ ਵਿਚ 14 ਹਲਕਾ ਇੰਚਾਰਜਾਂ ਦੇ ਨਾਮ ਦਰਜ ਹੈ। ਇਸ ਤੋਂ ਪਹਿਲਾਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਦੋ ਦੌਰੇ ਕਰਕੇ ਪੰਜਾਬ ਦੇ ਲੋਕਾਂ ਨੂੰ ਭਬਲਭੂਸੇ ਵਿਚ ਪਾ ਗਏ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਸਾਰੇ ਪੰਜਾਬ ਨੂੰ 300 ਯੂਨਿਟ ਬਿਜਲੀ ਫ੍ਰੀ ਦੇਵਾਂਗੇ।

ਇਸ ਬਿਆਨ ਨੇ ਕੰਟੋਰਵਰਸੀ ਵੀ ਪੈਦਾ ਕੀਤੀ ਹੈ। ਦੂਸਰੀਆਂ ਪਾਰਟੀ ਕੇਜਰੀਵਾਲ ਦੇ ਇਸ ਬਿਆਨ ਨੂੰ ਲੌਲੀਪਾਪ ਦੱਸ ਰਹੀਆਂ ਹਨ। ਆਓ ਦੇਖਦੇ ਹਾਂ ਕਿਹੜੇ-ਕਿਹੜੇ ਉਮੀਦਵਾਰ ਹਲਕਾ ਇੰਚਾਰਜ ਲਾਏ ਗਏ ਹਨ। ਸੂਚੀ ਹੇਠਾਂ ਦਿੱਤੀ ਗਈ ਹੈ।

 

error: Content is protected !!