ਹਿਮਾਚਲ ਜਾਣ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ ਲਵੋ, ਦੇਖੋ ਕਿੰਨੇ ਕਿਲੋਮੀਟਰ ਦੇ ਜਾਮ ‘ਚੋਂ ਲੰਘਣਾ ਪਵੇਗਾ

ਹਿਮਾਚਲ ਜਾਣ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ ਲਵੋ, ਦੇਖੋ ਕਿੰਨੇ ਕਿਲੋਮੀਟਰ ਦੇ ਜਾਮ ‘ਚੋਂ ਲੰਘਣਾ ਪਵੇਗਾ

ਵੀਓਪੀ ਬਿਊਰੋ – ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਕਾਰਨ ਪੰਜਾਬੀਆਂ ਪਹਾੜਾਂ ਦੇ ਸੈਰ ‘ਤੇ ਨਿਕਲ ਰਹੇ ਹਨ। ਅਸੀਂ ਤੁਹਾਨੂੰ ਪਹਾੜਾਂ ਦੇ ਤਾਜ਼ਾ ਹਾਲਾਤ ਦੱਸਣ ਜਾ ਰਹੇ ਹਾਂ। ਐਤਵਾਰ ਨੂੰ ਹਿਮਾਚਲ ਦੀਆਂ ਸੜਕਾਂ ਤੇ ਦੁਪਹਿਰ 12 ਵਜੇ ਦੇ ਕਰੀਬ 55 ਕਿਲੋਮੀਟਰ ਦੇ ਕਰੀਬ ਜਾਮ ਲੱਗ ਗਿਆ ਜਿਸ ਕਾਰਨ ਘੁਮੱਕੜ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੜਕ ਉੱਪਰ ਗੱਡੀਆਂ ਦੀ ਭਰਮਾਰ ਲੱਗ ਗਈ ਹੈ।

ਉਪਰ ਧਰਮਸ਼ਾਲਾ ਵਿਚ ਬੱਦਲ ਵੀ ਫੱਟ ਗਿਆ ਹੈ ਜਿਸ ਕਰਕੇ ਹਜ਼ਾਰਾਂ ਗੱਡੀਆਂ ਪਾਣੀ ਵਿਚ ਰੁੜ ਗਈਆਂ ਹਨ। ਦੇਰ ਰਾਤ ਹਿਮਾਚਲ ਵਿਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਇਸ ਦੇ ਬਾਵਜੂਦ ਵੀ ਘੁਮੱਕੜਾਂ ਦਾ ਆਉਣਾ-ਜਾਣ ਲੱਗਿਆ ਹੋਇਆ ਹੈ।

ਸੋਲਨ ਦੇ ਵਿਚ ਘੁੰਮਣ ਫਿਰਨ ਵਾਲਿਆ ਦੀ ਬਹੁਤ ਭਰਮਾਰ ਲੱਗੀ ਹੋਈ ਹੈ। ਇਸ ਤਰ੍ਹਾਂ ਹੀ ਕਾਲਕਾ- ਸ਼ਿਮਲਾ ਦਾ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ ਹੈ। ਲੋਕ ਅੱਗੇ ਜਾਣ ਲਈ ਤਰਲੋਮੱਛੀ ਹੋ ਰਹੇ ਹਨ। ਜਾਮ ਵਿਚ ਕਾਫੀ ਦੇਰ ਤੱਕ ਲੋਕ ਫਸ ਗਏ ਹਨ ਅੱਗੇ ਪਿੱਛੇ ਜਾਣ ਦਾ ਰਾਸਤਾ ਨਹੀਂ ਮਿਲ ਰਿਹਾ।

ਇਸ ਤਰ੍ਹਾਂ ਦੇ ਹਾਲਾਤ ਧਰਮਪੁਰ, ਸਨਵਾਰਾ,ਜਬਾਲੀ ਤੇ ਪਰਵਾਣੂ ਵਿਚ ਬਣ ਗਏ ਹਨ। ਇਸ ਹਾਲਾਤ ਨੂੰ ਦੇਖਦੇ ਹੋਏ ਜੇਕਰ ਤੁਸੀਂ ਵੀ ਹਿਮਾਚਲ ਜਾਂ ਸੋਲਨ ਜਾਣ ਦਾ ਪਲਾਨ ਕੀਤਾ ਹੋਇਆ ਹੈ ਤਾਂ ਉੱਥੇ ਦੇ ਹਾਲਾਤਾਂ ਤੋਂ ਪਹਿਲਾਂ ਜਾਣੂੰ ਹੋ ਲਿਆ ਜਾਏ ਤਾਂ ਜੋ ਉੱਥੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।

error: Content is protected !!