ਪੰਜਾਬ ਦੇ ਲੋਕਾਂ ਨੂੰ ਮੀਂਹ ਨੇ ਦਿੱਤੀ ਰਾਹਤ, ਕੁਮੈਂਟ ਕਰਕੇ ਦੱਸੋ ਹੁਣ ਤੁਹਾਡੇ ਇਕਾਲੇ ‘ਚ ਬਿਜਲੀ ਕੱਟ ਤਾਂ ਨਹੀਂ ਲੱਗ ਰਿਹੈ 

ਪੰਜਾਬ ਦੇ ਲੋਕਾਂ ਨੂੰ ਮੀਂਹ ਨੇ ਦਿੱਤੀ ਰਾਹਤ, ਕੁਮੈਂਟ ਕਰਕੇ ਦੱਸੋ ਹੁਣ ਤੁਹਾਡੇ ਇਕਾਲੇ ‘ਚ ਬਿਜਲੀ ਕੱਟ ਤਾਂ ਨਹੀਂ ਲੱਗ ਰਿਹੈ


ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਦੇ ਲੋਕ ਪਿਛਲੇ 15 ਘੰਟਿਆਂ ਦੌਰਾਨ ਪੈ ਰਹੇ ਮੀਂਹ ਤੋਂ ਖੁਸ਼ ਹਨ। ਭਾਰੀ ਹੁੰਮਸ ਤੋਂ ਮੀਂਹ ਨੇ ਰਾਹਤ ਦਿੱਤੀ ਹੈ। ਇਸ ਮੀਂਹ ਨੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਵੀ ਰਾਹਤ ਦੇ ਦਿੱਤੀ ਹੈ ਤੇ ਫੈਕਟਰੀਆਂ ਮੁੜ ਸ਼ੁਰੂ ਹੋ ਗਈਆਂ ਹਨ।

ਮੀਂਹ ਨਾਲ ਸਭ ਤੋਂ ਵੱਡੀ ਰਾਹਤ ਕਿਸਾਨਾਂ ਨੁੰ ਤੇ ਉਦਯੋਗਪਤੀਆਂ ਨੁੰ ਮਿਲੀ ਹੈ। ਕਿਸਾਨ 10 ਜੂਨ ਤੋਂ  ਹੀ ਝੋਨਾ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਬਿਜਲੀ ਸਪਲਾਈ ਤਰਸ ਰਹੇ ਸਨ।

ਪਹਿਲੇ ਕੁਝ ਦਿਨਾਂ ਵਿਚ ਤਾਂ ਮਸਾਂ ਹੀ 3 ਤੋਂ 5 ਘੰਟੇ ਬਿਜਲੀ ਮਿਲੀ ਹਾਲਾਂਕਿ ਵਾਅਦਾ 8 ਘੰਟੇਦਾ  ਸੀ ਤੇ ਅਗਲੇ ਕੁਝ ਦਿਨਾਂ ਵਿਚ 6 ਸਵਾ ਛੇ ਘੰਟੇ ਦੀ ਬਿਜਲੀ ਮਿਲਦੀ ਰਹੀ ਜਿਸ ਨਾਲ ਝੋਨੇ ਦੀ ਫਸਲ ਪਾਲਣੀ ਔਖੀ ਹੋ ਗਈ ਸੀ। ਮੀਂਹ ਦੀ ਬਦੌਲਤ ਮੌਸਮ ਵੀ ਖੁਸ਼ਗਵਾਰ ਹੋਇਆਹੈ।

error: Content is protected !!