ਹੁਣ ਬੇਅੰਤ ਕੌਰ ਕਿਵੇਂ ਹੋ ਸਕਦੀ ਡਿਪੋਰਟ ? ਜਾਣੋਂ ਇੰਮੀਗ੍ਰੇੇਸ਼ਨ ਐਕਸਪਰਟ ਗੁਰਿੰਦਰ ਸਿੰਘ ਭੱਟੀ ਨੇ ਕੀ ਕਿਹਾ
ਜਲੰਧਰ (ਪਰਮਜੀਤ ਸਿੰਘ ਰੰਗਪੁਰੀ) – ਕੈਨੇਡਾ ਜਾ ਕੇ ਧੋਖਾਧੜੀ ਕਰਨ ਦੇ ਮਾਮਲੇ ਵਿਚ ਲਵਪ੍ਰੀਤ ਸਿੰਘ ਪਿਛਲੇ ਦਿਨੀਂ ਖੁਦਕੁਸ਼ੀ ਕਰ ਗਿਆ ਸੀ। ਹੁਣ ਇਹ ਖਬਰਾਂ ਵਾਇਰਲ ਹੋ ਰਹੀਆਂ ਹਨ ਕਿ ਕੁੜੀ ਨੂੰ ਡਿਪੋਰਟ ਕਰਨਾ ਚਾਹੀਦਾ ਹੈ। ਇਸ ਗੱਲ ਨੂੰ ਸਮਝਣ ਵਾਸਤੇ ਅਸੀਂ ਇੰਮੀਗ੍ਰੇੇਸ਼ਨ ਐਕਸਪਰਟ ਗੁਰਿੰਦਰ ਸਿੰਘ ਭੱਟੀ ਨਾਲ ਗੱਲ ਕੀਤੀ। ਉਹਨਾਂ ਨੇ ਤਿੰਨ ਨੁਕਤਿਆਂ ਵਿਚ ਸਮਝਾ ਦਿੱਤਾ ਕਿ ਕੁੜੀ ਜਿਸ ਦਾ ਨਾਂ ਬੇਅੰਤ ਕੌਰ ਹੈ ਉਹ ਡਿਪੋਰਟ ਹੋਏਗੀ ਜਾਂ ਨਹੀਂ।
ਪਹਿਲਾਂ ਨੁਕਤਾ – ਜੇਕਰ ਕੁੜੀ ਨੇ ਕੋਈ Misleading information ਦਿੱਤੀ ਹੋਏਗੀ ਤਾਂ ਕੁੜੀ 100 ਪ੍ਰਤੀਸ਼ਤ ਪੱਕਾ ਡਿਪੋਰਟ ਹੋਏਗੀ। Misleading information ਕੀ ਹੈ। ਜਦੋਂ ਅਸੀਂ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਵਿਚ ਜਾਂਦੇ ਹਾਂ ਤਾਂ ਸਾਡੀ ਜਾਣਕਾਰੀ ਵਿਚ ਕੋਈ ਵੀ ਬਦਲ ਹੋਇਆ ਹੈ ਤਾਂ ਸਾਨੂੰ ਬਾਰਡਰ ਏਜੰਸੀ ਨੂੰ ਦੱਸਣਾ ਪੈਦਾ ਹੈ। ਜੋ ਬੇਅੰਤ ਕੌਰ ਨੇ ਨਹੀਂ ਦੱਸਿਆ।
ਦੂਸਰਾ ਨੁਕਤਾ – ਜਦੋਂ ਬੇਅੰਤ ਨੇ ਆਪਣਾ ਦੂਸਰੀ ਵਾਰ ਵਰਕ ਪਰਮਿਟ ਦੀ ਵੀਜ਼ਾਂ ਫਾਇਲ ਲਾਉਣੀ ਸੀ ਤਾਂ ਉਸ ਵਿਚ ਆਪਣਾ ਮੈਰਿਡ ਲਿਖਣਾ ਸੀ। ਜੇਕਰ ਬੇਅੰਤ ਨੇ ਉੱਥੇ ਮੈਰਿਡ ਲਿਖਵਾਇਆ ਹੈ ਤਾਂ ਬੇਅੰਤ ਕੌਰ ਬਚ ਜਾਏਗੀ ਜੇ ਉੱਥੇ ਵੀ ਸਿੰਗਲ ਲਿਖਿਆ ਤਾਂ ਡਿਪੋਰਟ ਹੋਣਾ ਤਹਿ ਹੈ। ਇਸ ਵਾਸਤੇ ਕਿਸੇ ਨੂੰ ਅੰਬੈਸੀ ਦੀਆਂ ਨਜ਼ਰਾਂ ਵਿਚ ਇਹ ਮਾਮਲਾ ਲਿਆਉਣਾ ਪਵੇਗਾ। ਜਿਵੇਂ ਭਾਰਤ ਵਿਚ ਗੱਲਾਂ ਚੱਲ ਰਹੀਆਂ ਹਨ ਕਿ ਪੈਸੇ ਮੁੰਡੇ ਦੇ ਲੱਗ ਗਏ ਤੇ ਕੁੜੀ ਨੂੰ ਹੁਣ ਡਿਪੋਰਟ ਕਰਨਾ ਚਾਹੀਦਾ ਹੈ ਇਵੇਂ ਦਾ ਕੁਝ ਨਹੀਂ ਹੋਣ ਵਾਲਾ।
ਤੀਸਰਾ ਨੁਕਤਾ – ਜੇਕਰ ਕੁੜੀ ਖਿਲਾਫ ਇੰਡੀਆ ਵਿਚ ਐਫਆਈਆਰ ਦਰਜ ਹੋ ਜਾਂਦੀ ਹੈ ਤੇ ਦੋਸ਼ ਇਹ ਲੱਗ ਜਾਂਦੇ ਹਨ ਕਿ ਕੁੜੀ ਕਰਕੇ ਮੁੰਡੇ ਨੇ ਖੁਦਕੁਸ਼ੀ ਕੀਤੀ ਹੈ ਤਾਂ ਬੇਅੰਤ ਦਾ ਵੀਜ਼ਾ 2023 ਤੱਕ ਦਾ ਹੈ ਤਾਂ ਉਹ ਕਦੇ ਵੀ ਆਪਣੇ ਵੀਜ਼ੇ ਨੂੰ ਵਧਾ ਨਹੀਂ ਸਕਦੀ | ਜੇ ਅੱਜ ਨਹੀਂ ਆਉਂਦੀ ਤਾਂ 2023 ਵਿਚ ਉਹਨੂੰ ਵਾਪਿਸ ਆਉਣਾ ਹੀ ਪੈਣਾ ਹੈ । ਜੇਕਰ ਐਫਆਈਆਰ ਵੀ ਨਹੀਂ ਹੁੰਦੀ ਤੇ ਕੁੜੀ ਨੇ ਉੱਥੇ ਆਪਣਾ ਸਟੇਟਸ ਮੈਰਿਡ ਹੀ ਦੱਸਿਆ ਹੋਇਆ ਹੈ ਤਾਂ ਫਿਰ ਕਿਸੇ ਵੀ ਹਾਲਤ ਵਿਚ ਕੁਝ ਨਹੀਂ ਹੋ ਸਕਦਾ।