ਬੁਰੀ ਖ਼ਬਰ – 1983 ਦੀ ਵਿਸ਼ਵ-ਵਿਜੇਤਾ ਭਾਰਤੀ ਟੀਮ ਦੇ ਮੈਂਬਰ ਯਸ਼ਪਾਲ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ

ਬੁਰੀ ਖ਼ਬਰ – 1983 ਦੀ ਵਿਸ਼ਵ-ਵਿਜੇਤਾ ਭਾਰਤੀ ਟੀਮ ਦੇ ਮੈਂਬਰ ਯਸ਼ਪਾਲ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ

ਵੀਓਪੀ ਬਿਊਰੋ – ਸਾਬਕਾ ਕ੍ਰਿਕਟਰ ਅਤੇ 1983 ਦੀ ਵਿਸ਼ਵ-ਵਿਜੇਤਾ ਭਾਰਤੀ ਟੀਮ ਦੇ ਮੈਂਬਰ ਯਸ਼ਪਾਲ ਸ਼ਰਮਾ ਹੁਣ ਨਹੀਂ ਰਹੇ 66 ਸਾਲ ਦੀ ਉਮਰ ਵਿੱਚ ਦਿਲ ਦੇ ਦੌਰੇ ਨਾਲ ਉਹਨਾਂ ਦੀ ਮੌਤ ਹੋ ਗਈ ਹੈ । ਯਸ਼ਪਾਲ ਸ਼ਰਮਾ ਦੀ ਮੌਤ ‘ਤੇ ਸਾਬਕਾ ਕਪਤਾਨ ਕਪਿਲ ਦੇਵ ਆਪਣੇ ਹੰਝੂ ਨਹੀਂ ਰੋਕ ਸਕੇ । ਕਪਿਲ ਇਕ ਟੀਵੀ ਚੈਨਲ ‘ਤੇ ਗੱਲ ਕਰਦਿਆਂ ਰੋਣ ਲੱਗ ਪਏ । ਸ਼ਰਮਾ ਭਾਰਤੀ ਟੀਮ ਦਾ ਸਿਲੇਕਟਰ ਵੀ ਸੀ । ਯਸ਼ਪਾਲ ਸ਼ਰਮਾ ਪੰਜਾਬ ਦੇ ਜਿਲਾ ਲੁਧਿਆਣਾ ਦੇ ਰਹਿਣ ਵਾਲੇ ਸਨ | ਕ੍ਰਿਕੇਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹਨਾਂ ਨੇ ਕੁਝ ਦੇਰ ਅੰਪਾਇਰਿੰਗ ਵੀ ਕੀਤੀ ਸੀ |

ਯਸ਼ਪਾਲ ਸ਼ਰਮਾ ਨੇ ਟੈਸਟ ਕ੍ਰਿਕਟ ਦੇ ਸੱਤਵੇਂ ਮੈਚ ਦੌਰਾਨ ਆਸਟਰੇਲੀਆ ਖ਼ਿਲਾਫ਼ ਦਿੱਲੀ ਵਿੱਚ ਆਪਣਾ ਪਹਿਲਾ ਸੈਂਕੜਾ ਲਗਾਇਆ ਸੀ । ਅਗਲੇ ਸਾਲ ਯਸ਼ਪਾਲ ਸ਼ਰਮਾ ਨੇ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਸ਼ਾਨਦਾਰ ਪਾਰੀ ਖੇਡੀ | ਉਸ ਮੈਚ ਵਿੱਚ ਭਾਰਤੀ ਟੀਮ ਨੂੰ ਜਿੱਤ ਲਈ 247 ਦੌੜਾਂ ਦੀ ਜ਼ਰੂਰਤ ਸੀ ਤੇ ਸ਼ਰਮਾ ਨੇ 117 ਗੇਂਦਾਂ ਵਿਚ 85 ਦੌੜਾਂ ਬਣਾਈਆਂ । ਫਿਰ ਖਰਾਬ ਰੋਸ਼ਨੀ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਤੇ ਉਸ ਸਮੇਂ ਭਾਰਤੀ ਟੀਮ ਦਾ ਸਕੋਰ ਚਾਰ ਵਿਕਟਾਂ ‘ਤੇ 200 ਦੌੜਾਂ ਸੀ ।

ਯਸ਼ਪਾਲ ਸ਼ਰਮਾ 2003 ਤੋਂ 2006 ਤੱਕ ਭਾਰਤੀ ਟੀਮ ਦੇ ਸਿਲੇਕਟਰ ਵੀ ਰਹੇ ਤੇ 2008 ਵਿਚ ਉਹ ਫਿਰ ਚੋਣਕਾਰ ਬਣ ਗਏ | ਉਹ ਉੱਤਰ ਪ੍ਰਦੇਸ਼ ਦੀ ਰਣਜੀ ਟੀਮ ਦੇ ਕੋਚ ਵੀ ਸਨ | ਸ਼ਰਮਾ ਨੇ ਭਾਰਤ ਲਈ 37 ਟੈਸਟ ਮੈਚਾਂ ਵਿਚ 1606 ਦੌੜਾਂ ਬਣਾਈਆਂ । ਉਹਨਾਂ ਦੀ ਸਰਵਉੱਚ ਪਾਰੀ 140 ਰਨਾਂ ਦੀ ਸੀ ਤੇ ਉਹਨਾਂ ਨੇ ਔਸਤਨ  33.45 ਦੌੜਾਂ ਸਨ । ਵਨਡੇ ਕ੍ਰਿਕਟ ਵਿੱਚ, ਯਸ਼ਪਾਲ ਨੇ 42 ਮੈਚਾਂ ਵਿੱਚ 28.48 ਦੀ ਔਸਤ ਨਾਲ 883 ਦੌੜਾਂ ਬਣਾਈਆਂ ।

error: Content is protected !!