ਜਲੰਧਰ ਦੇ ਇਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਸਮੇਤ ਨਿਗਲਿਆ ਜ਼ਹਿਰ, ਮੌਤ, ਟਿਕਟੌਕ ਸਟਾਰ ਪਤਨੀ ਨੇ ਕੀਤਾ ਸੀ ਇਹ ਕਾਰਾ

ਜਲੰਧਰ ਦੇ ਇਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਸਮੇਤ ਨਿਗਲਿਆ ਜ਼ਹਿਰ, ਮੌਤ, ਟਿਕਟੌਕ ਸਟਾਰ ਪਤਨੀ ਨੇ ਕੀਤਾ ਸੀ ਇਹ ਕਾਰਾ

ਜਲੰਧਰ (ਵੀਓਪੀ ਬਿਊਰੋ) – ਪਤਨੀ ਤੋਂ ਤੰਗ ਆ ਕੇ ਜਲੰਧਰ ਦੇ ਇਕ ਨੌਜਵਾਨ ਨੇ ਆਪਣੇ ਦੋ ਬੱਚਿਆਂ ਸਮੇਤ ਜ਼ਹਿਰ ਪੀ ਲਿਆ ਹੈ। ਹੁਣ ਉਹਨਾਂ ਨੂੰ ਨਕੋਦਰ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਨੌਜਵਾਨ ਜਸਪ੍ਰੀਤ ਸਿੰਘ ਤੇ ਉਸਦੀ 5 ਸਾਲ ਦੀ ਬੇਟੀ ਦੀ ਮੌਤ ਹੋ ਗਈ ਹੈ। ਬੇਟੇ ਸਹਿਜ ਜਿਸਦੀ ਉਮਰ ਸੱਤ ਸਾਲ ਹੈ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਜਸਪ੍ਰੀਤ ਦੀ ਪਤਨੀ ਟਿਕਟੌਕ ਤੇ ਇੰਸਟਾਗ੍ਰਾਮ ਸਟਾਰ ਹੈ।


ਇਹ ਘਟਨਾ ਜਲੰਧਰ ਦੇ ਪਿੰਡ ਪੰਡੋਰੀ ਜੋ ਥਾਣਾ ਨੂਰਮਹਿਲ ਦੇ ਅੰਦਰ ਆਉਂਦਾ ਹੈ ਉੱਥੇ ਦੀ ਹੈ। ਜਸਪ੍ਰੀਤ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਉਸਦੇ ਸਹਿਜ ਤੇ ਮਨਰੂਪ ਦੋ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਦੀ ਪਤਨੀ ਉਸਨੂੰ ਛੱਡ ਕਿ ਕੁਝ ਦਿਨਾਂ ਪਹਿਲਾਂ ਚੰਡੀਗੜ੍ਹ ਚਲੇਗੀ ਹੈ।

ਜਸਪ੍ਰੀਤ ਨੇ ਉਸਨੂੰ ਵਾਪਸ ਲਿਆਉਣਾ ਲਈ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਦੀ ਪਤਨੀ ਨੇ ਦੂਸਰਾ ਵਿਆਹ ਕਰ ਲਿਆ ਸੀ, ਜਿਸ ਤੋਂ ਬਾਅਦ ਉਹ ਜਸਪ੍ਰੀਤ ਕੋਲੋ ਤਲਾਕ ਲੈਣ ਲਈ ਦਬਾਅ ਬਣਾ ਰਹੀ ਸੀ ਜਿਸ ਕਰਕੇ ਜਸਪ੍ਰੀਤ ਨੇ ਆਪਣੇ ਬੱਚਿਆਂ ਸਮੇਤ ਜ਼ਹਿਰ ਨਿਗਲ ਲਿਆ।

ਜਸਪ੍ਰੀਤ ਦੀ ਪਤਨੀ ਕੇਸ ਦਰਜ ਕਰ ਲਿਆ ਗਿਆ ਹੈ। ਥਾਣ ਨੂਰਮਹਿਲ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਜਸਪ੍ਰੀਤ ਤੇ ਉਸਦੀ ਬੇਟੀ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਹੈ ਕਿ ਜਸਪ੍ਰੀਤ ਆਪਣੀ ਪਤਨੀ ਤੋਂ ਤੰਗ ਸੀ ਜਿਸ ਕਰਕੇ ਉਸਨੇ ਆਪਣੇ ਬੱਚਿਆ ਸਮੇਤ ਜ਼ਹਿਰ ਪੀ ਲਿਆ ਹੈ। ਹੁਣ ਜਸਪ੍ਰੀਤ ਦੀ ਪਤਨੀ ਖਿਲਾਫ ਕੇਸ ਦਰਜ ਹੋ ਗਿਆ ਹੈ।

error: Content is protected !!