ਵੀਓਪੀ ਬਿਊਰੋ – ਅੱਜ ਸਵੇਰੇ ਕਰੀਬ 5 ਵਜੇ ਰੋਡ ਉੱਥੇ ਖੜੇ ਹਾਦਸਾਗ੍ਰਸਤ ਟਰੱਕ ਦੇ ਨਾਲ ਸਰਕਾਰੀ ਬੱਸ ਟਕਰਾ ਗਈ। ਬੱਸ ਵਿਚ ਸਵਾਰ 2 ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਹਨ ਅਤੇ ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਇਕ ਗਰਭਵਤੀ ਔਰਤ ਤੇ ਇਕ ਹੋਰ ਮਰੀਜ਼ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਹੈ। ਜਦ ਕਿ ਬਾਕੀ ਸਵਾਰੀਆਂ ਨੂੰ ਸਿਵਲ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ। ਉਕਤ ਬੱਸ ਪਟਿਆਲ਼ਾ ਤੋਂ ਚੰਡੀਗੜ ਵੱਲ ਨੂੰ ਜਾ ਰਹੀ ਸੀ। ਇਸ ਦੌਰਾਨ ਰਾਜਪੁਰਾ-ਸਰਹਿੰਦ ਬਾਈਪਾਸ ਰੋਡ `ਤੇ ਪਹਿਲਾਂ ਹੀ ਹਾਦਸਾਗ੍ਰਸਤ ਖੜ੍ਹੇ ਟੈਂਕਰ ਦੇ ਨਾਲ ਪੀਆਰਟੀਸੀ ਦੀ ਸਰਕਾਰੀ ਬੱਸ ਟਕਰਾ ਗਈ। ਇਸ ਦੌਰਾਨ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਪਲਟ ਗਈ। ਹਾਦਸੇ ਵਿੱਚ ਬੱਸ ਦੇ ਡਰਾਈਵਰ ਤੇ ਕੰਡਕਟਰ ਸਣੇ ਚੰਡੀਗੜ੍ਹ ਵੱਲ ਨੂੰ ਜਾ ਰਹੀਆਂ 2 ਦਰਜ਼ਨ ਦੇ ਕਰੀਬ ਸਵਾਰੀਆਂ ਜਖਮੀ ਹੋ ਗਈਆਂ। ਜੇਰੇ ਇਲਾਜ ਬੱਸ ਕੰਡਕਟਰ ਨੇ ਦੱਸਿਆ ਕਿ ਬੀਤੀ ਰਾਤ ਚੰਡੀਗੜ੍ਹ ਡਿੱਪੂ ਦੀ ਇਕ ਬੱਸ ਪੈਂਚਰ ਹੋਣ ਕਾਰਨ ਸੜਕ ਕਿਨਾਰੇ ਖੜ੍ਹੀ ਸੀ। ਜਦੋਂ ਉਕਤ ਬੱਸ ਦਾ ਡਰਾਇਵਰ ਬੱਸ ਦੇ ਟਾਇਰ ਦਾ ਪੈਂਚਰ ਲਵਾਉਣ ਲਈ ਗਿਆ ਹੋਇਆ ਸੀ ਤਾਂ ਪਿਛਿਓ ਆ ਰਹੇ ਇੱਕ ਤੇਜ਼ ਰਫਤਾਰ ਟੈੱਕਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਇਸ ਤੋਂ ਬਾਅਦ ਅੱਜ ਉਨ੍ਹਾਂ ਦੀ ਚੰਡੀਗੜ੍ਹ ਵੱਲ ਨੂੰ ਜਾ ਰਹੀ ਬੱਸ ਟਕਰਾ ਗਈ ਤੇ ਹਾਦਸਾਗ੍ਰਸਤ ਹੋ ਗਈ। ਜੇਕਰ ਟੋਲ ਪਲਾਜ਼ ਧਰੇੜੀ ਦੀ ਐਮਰਜੈਂਸੀ ਟੀਮ ਜਾਂ ਸਥਾਨਕ ਪੁਲਿਸ ਪ੍ਰਸ਼ਾਸਨ ਇੱਸ ਹਾਦਸਾਗ੍ਰਸਤ ਟੈੱਕਰ ਨੂੰ ਸੜਕ ਤੋਂ ਹਟਾਅ ਦਿੰਦਾ ਤਾਂ ਇਹ ਹਾਦਸਾ ਟੱਲ ਸਕਦਾ ਸੀ।


