ਬਠਿੰਡਾ, ਗੁਰਦਾਸਪੁਰ ਦੀਆਂ ਜੇਲ੍ਹਾਂ ‘ਚ ਬੰਦ ਨਸ਼ੇ ਦੇ ਆਦੀ ਕੈਦੀ ਨੂੰ ਲੈ ਕੇ ਹੋਏ ਵੱਡੇ ਖੁਲਾਸੇ…

ਬਠਿੰਡਾ, ਗੁਰਦਾਸਪੁਰ ਦੀਆਂ ਜੇਲ੍ਹਾਂ ‘ਚ ਬੰਦ ਨਸ਼ੇ ਦੇ ਆਦੀ ਕੈਦੀ ਨੂੰ ਲੈ ਕੇ ਹੋਏ ਵੱਡੇ ਖੁਲਾਸੇ…

ਵੀਓਪੀ ਬਿਊਰੋ – ਬਠਿੰਡਾ ਤੇ ਗੁਰਦਾਸਪੁਰ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਸੂਤਰਾਂ ਅਨੁਸਾਰ ਬਠਿੰਡਾ ਜੇਲ੍ਹ ‘ਚ 1673 ਕੈਦੀਆਂ ਦੇ ਡੋਪ ਟੈਸਟ ਕਰਵਾਏ ਗਏ ਹਨ। ਗੁਰਦਾਸਪੁਰ ਜੇਲ੍ਹ ‘ਚ 425 ਕੈਦੀ ਅਤੇ ਬਠਿੰਡਾ ਵਿੱਚ 647 ਕੈਦੀ ਡੋਪ ਟੈਸਟ ਵਿੱਚ ਪਾਜ਼ਿਟਿਵ ਪਾਏ ਗਏ ਹਨ। ਪਾਜ਼ਿਟਿਵ ਆਏ ਕੈਦੀਆਂ ‘ਚੋਂ 604 ਕੈਦੀ ਪਹਿਲਾਂ ਹੀ ਨਸ਼ਾ ਛੁਡਾਉਣ ਦੀ ਦਵਾਈ ਲੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਾਜ਼ਿਟਿਵ ਆਏ ਕੈਦੀਆਂ ਦਾ ਇਲਾਜ ਮੁਫ਼ਤ ਕੀਤਾ ਜਾਏਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਪਾਜ਼ਿਟਿਵ ਆਏ ਕੈਦੀਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਪਾਜ਼ਿਟਿਵ ਪਾਏ ਜਾਣ ਵਾਲੇ ਕੈਦੀਆਂ ਨੂੰ ਟਰਾਮਾਡੋਲ ਨਾਂ ਦੀ ਦਵਾਈ ਦੇਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਇਕ ਹੋਰ ਦਵਾਈ ਜਿਸ ਦਾ ਨਾਂ ਬਿਊਪ੍ਰੀਨੋਰਫਾਈਨ ਹੈ, ਜਿਸ ਉੱਤੇ ਮਨਾਹੀ ਲੱਗੀ ਹੋਈ ਹੈ,ਇਸ ਨੂੰ ਦੇਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਜਿਹੜੇ ਕੈਦੀ ਦਵਾਈ ਨਹੀਂ ਲੈ ਰਹੇ, ਪਰਸ਼ਾਸਨ ਵੱਲੋਂ ਉਨ੍ਹਾਂ ਦੀ ਕਾਊਂਸਲਿੰਗ ਵੀ ਕੀਤੀ ਜਾਵੇਗੀ।

ਗੁਰਦਾਸਪੁਰ ਜੇਲ੍ਹ ਦੇ ਸੁਪਰਡੈਂਟ ਰਜਿੰਦਰ ਸਿੰਘ ਹੁੰਦਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਛੁਡਾਉਣ ਦੀ ਦਵਾਈ ਲੈ ਰਹੇ ਕੈਦੀਆਂ ਦੀ ਹੌਲੀ-ਹੌਲੀ ਖੁਰਾਕ ਘਟਾਈ ਜਾਵੇਗੀ। ਬਠਿੰਡਾ ਜੇਲ੍ਹ ਅਧਿਕਾਰੀ ਐਨਡੀ ਨੇਗੀ ਨੇ ਦੱਸਿਆ ਕਿ ਸਭ ਰਿਪੋਰਟਾਂ ਆਉਣ ਤੋਂ ਬਾਅਦ ਹੀ ਅਸਲ ਸਥਿਤਿ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ। ਇਹ ਵੀ ਦੱਸਿਆ ਗਿਆ ਕਿ ਪੰਜਾਬ ਪੁਲਿਸ ਨਸ਼ਾ ਖਤਮ ਕਰਨ ਸਖ਼ਤ ਕਦਮ ਚੁੱਕ ਰਹੀ ਹੈ ਅਤੇ ਜਲਦ ਤੋਂ ਜਲਦ ਇਸ ਵਿੱਚ ਸਫ਼ਲ ਵੀ ਹੋਵੇਗੀ।

error: Content is protected !!