ਵੀਓਪੀ ਬਿਊਰੋ – ਤਰਨਤਾਰਨ ਜਿਲੇ ਵਿਚ ਦੋ ਨੌਜਵਾਨਾਂ ਵੱਲੋਂ ਜ਼ਹਿਰਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ ਦੋਵੇਂ ਨੌਜਵਾਨ ਇਕ ਹੀ ਮੈਡੀਕਲ ਸਟੋਰ ਉੱਤੇ ਕੰਮ ਕਰ ਰਹੇ ਸਨ। ਮ੍ਰਿਤਕ ਨੌਜਵਾਨਾਂ ਦੀ ਪਛਾਣ ਸਿੰਘ (24) ਵਾਸੀ ਵਰਾਣਾ ਅਤੇ ਪਰਮਜੀਤ ਸਿੰਘ (20) ਵਾਸੀ ਤੁੜ ਵਜੋਂ ਹੋਈ ਹੈ। ਨੌਜਵਾਨ ਪੁੱਤਰਾਂ ਦੇ ਵਿਛੋੜੇ ਨੇ ਦੋਵਾਂ ਦੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਕਤ ਘਟਨਾ ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਵਾਪਰੀ ਹੈ। ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਜੋ ਕਿ ਇਕ ਹੀ ਮੈਡੀਕਲ ਸਟੋਰ ਉੱਤੇ ਕੰਮ ਕਰਦੇ ਸਨ, ਹਰ ਰੋਜ਼ ਦੀ ਤਰਹਾਂ ਦੋਵੇਂ ਐਤਵਾਰ ਸਵੇਰੇ 9 ਵਜੇ ਮੈਡੀਕਲ ਸਟੋਰ ‘ਤੇ ਪਹੁੰਚੇ ਅਤੇ ਕੰਮ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੂੰ ਅਚਾਨਕ ਕੀ ਹੋਇਆ, ਪਤਾ ਨਹੀਂ ਲੱਗ ਸਕਿਆ ਅਤੇ ਦੋਵਾਂ ਨੇ ਭੇਦਭਰੇ ਹਾਲਾਤ ਵਿਚ ਜ਼ਹਿਰ ਪੀ ਲਿਆ। ਇਸ ਮੈਡੀਕਲ ਸਟੋਰ ਵਿੱਚ ਮਨਪ੍ਰੀਤ 2 ਸਾਲ ਅਤੇ ਸਿਮਰਨਜੀਤ ਸਿੰਘ 6 ਮਹੀਨਿਆਂ ਤੋਂ ਕੰਮ ਕਰ ਰਿਹਾ ਸੀ। ਜਦ ਦੋਵਾਂ ਦੀ ਸਿਹਤ ਬਿਗੜ ਗਈ ਤਾਂ ਉਹਨਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ। ਉੱਥੇ ਉਹਨਾਂ ਦੀ ਸਿਹਤ ਜਿਆਦਾ ਬਿਗੜਦੀ ਦੇਖ ਕੇ ਦੋਵਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿੱਥੇ ਦੋਵਾਂ ਇਲਾਜ ਦੌਰਾਨ ਮ੍ਰਿਤਕ ਐਲਾਨ ਦਿੱਤਾ ਹੈ। ਤਰਨਤਾਰਨ ਪੁਲਿਸ ਦੀ ਨੌਸ਼ਹਿਰਾ ਪੰਨੂਆਂ ਚੌਕੀ ਦੇ ਏਐੱਸਆਈ ਗੱਜਣ ਸਿੰਘ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।


