ਵੀਓਪੀ ਬਿਊਰੋ – ਬੀਤੇ ਕੱਲ ਐਨਕਾਊਂਟਰ ਵਿਚ ਮਾਰੇ ਗਏ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂੰ ਕੁੱਸਾ ਦੇ ਸਬੰਧ ਪਾਕਿਸਤਾਨ ਬੈਠੇ ਅੱਤਵਾਦੀਆਂ ਨਾਲ ਵੀ ਹੋ ਸਕਦੇ ਹਨ। ਉਹ ਪਿਛਲੇ ਕਈ ਦਿਨਾਂ ਸਰਹੱਦੀ ਇਲਾਕੇ ਵਿਚ ਘੁੰਮ ਰਹੇ ਸਨ, ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਸਰਹੱਦ ਪਾਰੋਂ ਆਉਣ ਵਾਲੇ ਹਥਿਆਰਾਂ ਨੂੰ ਟਿਕਾਣੇ ਲਾਉਣ ਦੀ ਫਿਰਾਕ ਵਿਚ ਸਨ ਅਤੇ ਇਸ ਦੇ ਨਾਲ ਹੀ ਉਹ ਮੌਕਾ ਦੇਖ ਕੇ ਸਰਹੱਦ ਪਾਰ ਵੀ ਜਾ ਸਕਦੇ ਸਨ। ਪਰ ਇਸ ਦੌਰਾਨ ਐਂਟੀ ਗੈਂਗਸਟਪ ਟਾਸਕ ਫੋਰਸ ਨੇ ਉਹਨਾਂ ਉੱਤੇ ਨਜ਼ਰ ਰੱਖੀ ਹੋਈ ਸੀ ਤੇ ਇਸ ਸਬੰਧੀ ਅੰਮ੍ਰਿਤਸਰ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਧ ਉਹਨਾਂ ਨੇ ਇਹਨਾਂ ਉੱਤੇ ਨਜ਼ਰ ਰੱਖੀ ਅਤੇ ਜਦ ਇਹ ਗੈਂਗਸਟਰ ਥਾਰ ਗੱਡੀ ਵਿਚ ਘਟਨਾ ਵਾਲੇ ਸਥਾਨ ਉੱਤੇ ਆਏ ਤਾਂ ਪੁਲਿਸ ਉਹਨਾਂ ਦਾ ਪਿੱਛਾ ਕਰ ਰਹੀ ਸੀ ਅਤੇ ਜਿਸ ਤਰਹਾਂ ਹੀ ਇਹ ਪਿੰਡ ਭਕਨਾ ਕਲਾਂ-ਹੁਸ਼ਿਆਰ ਨਗਰ ਸਥਿਤ ਇਕ ਖਾਲੀ ਹਵੇਲੀ ਦੇਖ ਕੇ ਅੰਦਰ ਵੜੇ ਤਾਂ ਪੁਲਿਸ ਨੇ ਉਹਨਾਂ ਨੂੰ ਸਾਰਿਆਂ ਪਾਸਿਆਂ ਤੋਂ ਘੇਰ ਲਿਆ। ਇਸ ਦੌਰਾਨ ਗੈਂਗਸਟਰਾਂ ਕੋਲ ਇੰਨ ਹਥਿਆਰ ਸਨ ਕਿ ਉਹਨਾਂ ਨੇ 4 ਘੰਟੇ ਤਕ ਪੁਲਿਸ ਨੂੰ ਰੋਕੀ ਰੱਖਿਆ। ਪੁਲਿਸ ਮੁਕਾਬਲੇ ਦੌਰਾਨ ਦੋਵੇਂ ਗੈਂਗਸਟਰ ਮਾਰੇ ਗਏ ਹਨ। ਸੂਤਰਾਂ ਮੁਤਾਬਕ ਇਥੇ 4 ਗੈਂਗਸਟਰ ਸਨ। ਇਨ੍ਹਾਂ ਵਿਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋ ਮਾਰੇ ਗਏ ਹਨ। ਮੁਕਾਬਲੇ ਦੌਰਾਨ ਤਿੰਨ ਪੁਲਿਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਗੈਂਗਸਟਰ AK 47 ਨਾਲ ਫਾਇਰਿੰਗ ਕਰਦੇ ਰਹੇ ਤੇ ਪੁਲਿਸ ਨੂੰ ਰੋਕੀ ਰੱਖਿਆ। ਆਖਰ ਕਮਾਂਡੋ ਘਰ ਵਿਚ ਦਾਖਲ ਹੋਏ ਤੇ ਦੋਵੇਂ ਗੈਂਗਸਟਰਾਂ ਨੂੰ ਮਾਰ ਦਿੱਤਾ। ਪੁਲਿਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਬੁੱਧਵਾਰ ਰਾਤ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਹੁਸ਼ਿਆਰ ਨਗਰ ਪਿੰਡ ਵਿਚ ਕਿਸੇ ਸੁਰੱਖਿਅਤ ਥਾਂ ’ਤੇ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਸੁੱਟੀ ਜਾਣੀ ਸੀ। ਜਿਸ ਨੂੰ ਦੋਵੇਂ ਗੈਂਗਸਟਰਾਂ ਨੇ ਚੁੱਕ ਕੇ ਕਿਸੇ ਸੁਰੱਖਿਅਤ ਥਾਂ ਤਾਈਂ ਪਹੁੰਚਾਉਣਾ ਸੀ। ਇਸ ਪਿੱਛੋਂ ਪੰਜਾਬ ਵਿਚ ਇਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ। ਮਾਰੇ ਗਏ ਦੋਵੇਂ ਗੈਂਗਸਟਰਾਂ ਦੇ ਮੋਬਾਈਲਾਂ ਨੇ ਕਈ ਰਾਜ਼ ਖੋਲ੍ਹੇ ਹਨ। ਫਿਲਹਾਲ ਪੁਲਿਸ ਨੇ ਦੋਵੇਂ ਮੋਬਾਈਲ ਜ਼ਬਤ ਕਰ ਲਏ ਹਨ। ਦੂਜੇ ਪਾਸੇ ਪਤਾ ਲੱਗਾ ਹੈ ਕਿ ਖਾਲੀ ਪਈ ਹਵੇਲੀ ਕਿਸੇ ਬਲਵਿੰਦਰ ਸਿੰਘ ਬਿੱਲਾ ਦੋਧੀ ਦੀ ਹੈ।