ਜੌਹਲ ਹਸਪਤਾਲ ਤੇ ਵਿਵਾਦ; ਇਲਾਜ ਤੇ ਨਾਂ ‘ਤੇ ਮਰੀਜਾਂ ਨੂੰ ਕੀਤਾ ਜਾਂਦੇ ਜ਼ਲੀਲ, ਕੋਈ ਰੱਖੇ ਆਪਣਾ ਪੱਖ ਤਾਂ ਜਵਾਬ ਦਿੰਦੇ ਨੇ ਬਾਊਂਸਰ, ਮਾਮਲਾ ਵਧਣ ਤੇ ਬੈਕਅੱਪ ਵਜੋਂ ਕੰਮ ਆਉਂਦੇ ਨੇ ਸਿਆਸੀ ਦੇ ਪੁਲਿਸ ਨਾਲ ਬਣੇ ਰਿਸ਼ਤੇ…

ਜੌਹਲ ਹਸਪਤਾਲ ਤੇ ਵਿਵਾਦ; ਇਲਾਜ ਤੇ ਨਾਂ ‘ਤੇ ਮਰੀਜਾਂ ਨੂੰ ਕੀਤਾ ਜਾਂਦੇ ਜ਼ਲੀਲ, ਕੋਈ ਰੱਖੇ ਆਪਣਾ ਪੱਖ ਤਾਂ ਜਵਾਬ ਦਿੰਦੇ ਨੇ ਬਾਊਂਸਰ, ਮਾਮਲਾ ਵਧਣ ਤੇ ਬੈਕਅੱਪ ਵਜੋਂ ਕੰਮ ਆਉਂਦੇ ਨੇ ਸਿਆਸੀ ਦੇ ਪੁਲਿਸ ਨਾਲ ਬਣੇ ਰਿਸ਼ਤੇ…


ਜਲੰਧਰ (ਵੀਓਪੀ ਡੈਸਕ) – ਜਲੰਧਰ ਸ਼ਹਿਰ ਦੇ ਰਾਮਾਮੰਡੀ ਵਿਖੇ ਸਥਿਤ ਜੌਹਲ ਮਲਟੀਸਪੈਸ਼ਲਿਟੀ ਹਸਪਤਾਲ ਨਾਲ ਵਿਵਾਦਾਂ ਦਾ ਡੂੰਘਾ ਰਿਸ਼ਤਾ ਹੈ। ਅਜਿਹਾ ਨਹੀਂ ਹੈ ਕਿ ਇਹ ਵਿਵਾਦ ਆਪਣੇ-ਆਪ ਇਸ ਨਾਲ ਜੁੜ ਰਹੇ ਹਨ, ਜਦ ਪਹਿਲਾਂ ਤੋਂ ਹੀ ਪਰੇਸ਼ਾਨ ਮਰੀਜ਼ ਇੱਥੇ ਇਲਾਜ ਲਈ ਆਉਂਦੇ ਹਨ ਤਾਂ ਪਹਿਲਾਂ ਤਾਂ ਉਹਨਾਂ ਨੂੰ ਦਰਜਾ ਚਾਰ ਤੇ ਹਸਪਤਾਲ ਵਿਖੇ ਰੱਖੇ ਹੋਏ ਬਾਊਂਸਰ ਹੀ ਪਰੇਸ਼ਾਨ ਤੇ ਬਦਤਮੀਜੀ ਵਾਲਾ ਰੱਵੀਈਆ ਅਨਾਉਂਦੇ ਹਨ। ਅਜਿਹੀ ਹੀ ਘਟਨਾ ਕਰੀਬ 2 ਹਫਤੇ ਪਹਿਲਾਂ ਵੀ ਵਾਪਰੀ ਸੀ, ਜਿਸ ਦੀ ਵੀਡੀਓ ਵੀ ਕਾਫੀ ਵਾਈਰਲ ਹੋਈ ਸੀ ਅਤੇ ਇਸ ਮਾਮਲੇ ਵਿਚ ਪੀੜਤ ਧਿਰ ਨੇ ਧਰਨਾ ਵੀ ਦਿੱਤਾ ਸੀ।

ਇਸ ਦੌਰਾਨ ਦੇਖਿਆ ਜਾਂਦਾ ਹੈ ਕਿ ਜੇਕਰ ਕੋਈ ਵਿਵਾਦ ਜਿਆਦਾ ਵੱਧ ਜਾਵੇ, ਤਾਂ ਹਸਪਤਾਲ ਦੇ ਮਾਲਕ ਡਾ. ਬੀ.ਐੱਸ ਜੌਹਲ ਦੇ ਸਿਆਸੀ ਤੇ ਪੁਲਿਸ ਪ੍ਰਸ਼ਾਸਨ ਨਾਲ ਬਣਾਏ ਰਿਸ਼ਤੇ ਕੰਮ ਆਉਂਦੇ ਹਨ ਅਤੇ ਉਹਨਾਂ ਵੱਡੇ ਤੋਂ ਵੱਡੇ ਮਾਮਲੇ ਵੀ ਦਬਾ ਦਿੱਤੇ ਜਾਂਦੇ ਹਨ। ਅਜਿਹਾ ਕਈ ਵਾਰ ਦੇਖਣ ਨੂੰ ਆਇਆ ਹੈ ਅਤੇ ਬੀਤੇ ਦਿਨੀਂ ਧਰਨੇ ਦੌਰਾਨ ਵੀ ਪੀੜਤ ਸਾਬਕਾ ਸੈਨਿਕਾਂ ਨੇ ਦੋਸ਼ ਲਾਇਆ ਸੀ ਕਿ ਉਹਨਾਂ ਦੀ ਗੱਲ ਸੁਣੇ ਬਿਨਾਂ ਹੀ ਉਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ, ਜਦ ਕਿ ਬਦਤਮੀਜੀ ਵੀ ਉਹਨਾਂ ਨਾਲ ਹੀ ਹੋਈ ਸੀ। ਉਹਨਾਂ ਨੇ ਵੀ ਹਸਪਤਾਲ ਖਿਲਾਫ ਕਾਫੀ ਭੜਾਸ ਕੱਢੀ ਸੀ।

2-3 ਦਿਨ ਪਹਿਲਾਂ ਜਲੰਧਰ ਦੇ ਪੀਏਪੀ ਚੌਕ ‘ਚ ਸਾਬਕਾ ਸੈਨਿਕ ਸਾਂਝਾ ਮੋਰਚਾ ਤੇ ਵੱਖ-ਵੱਖ ਜੱਥੇਬੰਦੀਆਂ ਨੇ ਜਲੰਧਰ ਦੇ ਰਾਮਾਮੰਡੀ ਸਥਿਤ ਜੌਹਲ ਹਸਪਤਾਲ ਖਿਲਾਫ ਧਰਨਾ ਦਿੱਤਾ। ਬੀਤੀ 5 ਜੁਲਾਈ ਨੂੰ ਆਦਮਪੁਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਨੂੰ ਇਲਾਜ ਲਈ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਬਾਅਦ ਵਿੱਚ ਉਸਦੀ ਮੌਤ ਹੋ ਗਈ ਸੀ। ਇਸ ਦੌਰਾਨ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਲਿਜਾਣ ਸਮੇਂ ਕੁਝ ਸਾਬਕਾ ਫੌਜੀ ਸਾਥੀਆਂ ਨੇ ਆਪਣਾ ਇਕ ਮੋਟਰਸਾਈਕਲ ਹਸਪਤਾਲ ਦੀ ਪਾਰਕਿੰਗ ਵਿਚ ਹੀ ਲਾਉਣ ਦੀ ਇਜਾਜ਼ਤ ਮੰਗੀ ਤੇ ਉਹਨਾਂ ਨੇ ਹਸਪਤਾਲ ਦੇ ਸਕਿਊਰਿਟੀ ਗਾਰਡਾਂ ਨੂੰ ਕਿਹਾ ਕਿ ਉਹ ਅਜੇ ਸਦਮੇ ਵਿਚ ਹਨ ਅਤੇ ਉਹ ਕੁਝ ਦੇਰ ਵਿਚ ਹੀ ਇਹ ਮੋਟਰਸਾਈਕਲ ਉੱਥੋਂ ਲੈ ਜਾਣਗੇ। ਇਸ ਦੌਰਾਨ ਉਹਨਾਂ ਨੇ ਦੋਸ਼ ਲਾਇਆ ਕਿ ਜਦ ਉਹ ਮੋਟਰਸਾਈਕਲ ਵਾਪਸ ਲੈਣ ਆਏ ਤਾਂ ਉਹਨਾਂ ਦੇ ਗਾਰਡਾਂ ਨੇ ਪਹਿਲਾਂ ਤਾਂ ਮੋਟਰਸਾਈਕਲ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਬਾਅਦ ਵਿਚ ਉਹਨਾਂ ਨਾਲ ਵੀ ਬਦਮੀਜੀ ਕਰਦੇ ਹੋਏ ਕੁੱਟਮਾਰ ਕੀਤੀ। ਦੌਰਾਨ ਪੁਲਿਸ ਨੇ ਵੀ ਉਹਨਾਂ ਖਿਲਾਫ ਹੀ ਮਾਮਲਾ ਦਰਜ ਕੀਤਾ ਹੈ ਅਤੇ ਇਸ ਦੇ ਰੋਸ ਵਜੋਂ ਸਾਬਕਾ ਸੈਨਿਕ ਸਾਂਝਾ ਮੋਰਚਾ ਨੇ ਜੌਹਲ ਹਸਪਤਾਲ ਖਿਲਾਫ ਧਰਨਾ ਲਾ ਦਿੱਤਾ।

ਤੁਹਾਨੂੰ ਦੱਸ ਦੇਇਏ ਕਿ ਇਹ ਕੋਈ ਨਵਾਂ ਮਾਮਲਾ ਨਹੀਂ ਸੀ, ਜੋ ਜੌਹਲ ਹਸਪਤਾਲ ਚਰਚਾ ਵਿਚ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਜੌਹਲ ਹਸਪਤਾਲ ਆਪਣੀਆਂ ਗੁੰਡਾਗਰਦੀਆਂ ਕਾਰਨ ਚਰਚਾ ਵਿਚ ਰਹਿ ਚੁੱਕਾ ਹੈ। ਇਸ ਤੋਂ ਕਰੀਬ ਸਾਲ ਪਹਿਲਾਂ ਵੀ ਕੌਂਸਲਰ ਮਨਦੀਪ ਜੱਸਲ ਵੱਲੋਂ ਜੌਹਲ ਹਸਪਤਾਲ ਦੇ ਸੀਨੀਅਰ ਡਾਕਟਰ ਬੀ.ਐੱਸ ਜੌਹਲ ਉੱਤੇ ਭੱਦੀ ਸ਼ਬਦਾਂਵਲੀ ਦੇ ਦੋਸ਼ ਲਾਏ ਗਏ ਸਨ। ਉਸ ਦੌਰਾਨ ਵੀ ਉਹਨਾਂ ਨੇ ਮੀਡੀਆ ਸਾਹਮਣੇ ਆ ਕੇ ਖੁਦ ਨੂੰ ਬੇਕਸੂਰ ਦੱਸਿਆ ਸੀ। ਇਸ ਵਾਰ ਵੀ ਉਹ ਖੁਦ ਨੂੰ ਬੇਕਸੂਰ ਦੱਸਦੇ ਹੋਏ ਮੀਡੀਆ ਅੱਗੇ ਸਫਾਈ ਦੇ ਰਹੇ ਹਨ।

👉ਤੁਹਾਨੂੰ ਇੱਥੇ ਦੱਸ ਦੇਇਏ ਕਿ ਜੌਹਲ ਹਸਪਤਾਲ ਦਾ ਵਿਵਾਦਾਂ ਨਾਲ ਰਿਸ਼ਤਾ ਕਾਫੀ ਪੁਰਾਣਾ ਹੈ, ਪਰ ਦੂਜੇ ਪਾਸੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੇਕਰ ਅਸੀ ਡਾਕਟਰ ਨੂੰ ਭਗਵਾਨ ਦਾ ਦੂਜਾ ਰੂਪ ਕਹਿੰਦੇ ਹਾਂ ਤਾਂ ਭਗਵਾਨ ਦੇ ਘਰ ਭਾਵ ਕਿ ਹਸਪਤਾਲ ਵਿਚ ਇੰਨੀ ਸਕਿਊਰਿਟੀ ਦੀ ਜ਼ਰੂਰ ਕਿਊਂ ਹੈ।
👉ਸੂਤਰਾ ਤੇ ਹਸਪਤਾਲ ਗਏ ਕਈ ਮਰੀਜ਼ ਕਹਿੰਦੇ ਹਨ ਕਿ ਹਸਪਤਾਲ ਸਟਾਫ ਤੇ ਖਾਸ ਕਰ ਕੇ ਹਸਪਤਾਲ ਵਿਚ ਰੱਖੇ ਹੋਏ ਬਾਊਂਸਰ ਆਦਿ ਉਹਨਾਂ ਨਾਲ ਬਦਤਮੀਜੀ ਕਰਦੇ ਹਨ। ਅਜਿਹੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਇਕ ਹਸਪਤਾਲ ਵਿਚ ਬਾਊਂਸਰਾਂ ਦੀ ਕੀ ਜ਼ਰੂਰ ਹੈ।
👉ਹਰ ਵਾਰ ਜਦ ਵੀ ਕੋਈ ਮਾਮਲਾ ਜੌਹਲ ਹਸਪਤਾਲ ਖਿਲਾਫ ਵਿਵਾਦਾਂ ਵਿਚ ਆਉਂਦਾ ਹੈ ਤਾਂ ਉਹ ਮਾਮਲਾ ਹਸਪਤਾਲ ਦੇ ਆਨਰ ਵੱਲੋਂ ਆਪਣੀ ਸਿਆਸੀ ਪਹੁੰਚ ਅਤੇ ਪੁਲਿਸ ਪ੍ਰਸ਼ਾਸਨ ਵਿਚ ਰਿਸ਼ਤੇਦਾਰੀ ਕਾਰਨ ਦਬਾ ਦਿੱਤਾ ਜਾਂਦਾ ਹੈ ਅਤੇ ਬਾਅਦ ਵੀ ਖੁਦ ਸਫਾਈ ਦੇ ਕੇ ਮਾਮਲੇ ਨੂੰ ਰਫਾ-ਦਫਾ ਕਰਦੇ ਹੋਏ ਖੁਦ ਨੂੰ ਪਾਕ ਸਾਫ ਦਿਖਾ ਦਿੱਤਾ ਜਾਂਦਾ ਹੈ।
👉ਮਰੀਜ਼ ਨੂੰ ਮਰੀਜ਼ ਸਮਝ ਕੇ ਹੀ ਜੇਕਰ ਡਾਕਟਰ ਇਲਾਜ ਕਰੇ ਤਾਂ ਉਹ ਸਹੀ ਹੈ ਪਰ ਜਦ ਹਸਪਤਾਲਾਂ ਵਿਤ ਗੁੰਡਾਗਰਦੀ ਵੱਧਦੀ ਜਾਵੇ ਅਤੇ ਉੱਥੋਂ ਦਾ ਪੜਿਆ-ਲਿਖਿਆ ਸਟਾਫ ਵੀ ਕੋਝੀਆਂ ਹਰਕਤਾਂ ਕਰੇ ਤਾਂ ਆਖਿਰ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਅਜਿਹੇ ਹਸਪਤਾਲ ਕਿਉਂ ਜਾਣ।
👉ਦਰਜਾ ਚਾਰ ਤੇ ਬਾਊਂਸਰਾਂ ਨੂੰ ਦੇ ਰੱਖੀ ਹੈ ਖੁੱਲ ਜਾਂ ਫਿਰ ਉਹ ਕਰਦੇ ਨੇ ਆਪਣੀ ਮਨ-ਮਰਜੀ ਕਿ ਹਸਪਤਾਲ ਵਿਚ ਪਹਿਲਾਂ ਤੋਂ ਹੀ ਆਇਆ ਦੁੱਖੀ ਮਰੀਜ਼ ਉਹਨਾਂ ਦੀ ਬਦਤਮੀਜੀ ਕਾਰਨ ਅਤੇ ਗੁੰਡਾਗਰਦੀ ਰੱਵੀਏ ਕਾਰਨ ਪਰੇਸ਼ਾਨ ਹੁੰਦਾ ਹੈ।
👉ਈਐੱਸਆਈ ਅਤੇ ਆਰਮੀ ਹਸਪਤਾਲ ਤੋਂ ਜਿਆਦਾਤਰ ਮਰੀਜ਼ ਇਸੇ ਹਸਪਤਾਲ ਵਿਚ ਹੀ ਰੈਫਰ ਕੀਤੇ ਜਾਂਦੇ ਹਨ। ਉਹਨਾਂ ਮਰੀਜਾਂ ਦੇ ਇਲਾਜ ਦਾ ਸਾਰਾ ਖਰਚ ਵੀ ਪੇਅ ਕੀਤਾ ਜਾਂਦਾ ਹੈ ਪਰ ਫਿਰ ਵੀ ਉਹਨਾਂ ਦੇ ਮਾਮਲੇ ਵਿਚ ਹੀ ਜਿਆਦਾਤਰ ਇਸ ਤਰਹਾਂ ਦੇ ਕੇਸ ਆਉਂਦੇ ਹਨ ਕਿ ਉਹਨਾਂ ਨੰ ਇਲ਼ਾਜ ਦੇ ਨਾਂ ਉੱਤੇ ਖੱਜਲ-ਖੁਆਰ ਅਤੇ ਜ਼ਲੀਲ ਕੀਤਾ ਜਾਂਦਾ ਹੈ।

error: Content is protected !!