ਸਿਮਰਨਜੀਤ ਮਾਨ ਨੇ ਲੋਕ ਸਭਾ ‘ਚ ਲਾਈ ਦਹਾੜ, ਤਾਂ ਕੇਂਦਰੀ ਮੰਤਰੀ ਨੂੰ ਨਹੀਂ ਆਇਆ ਅੱਗਿਓ ਕੋਈ ਜਵਾਬ…

ਸਿਮਰਨਜੀਤ ਮਾਨ ਨੇ ਲੋਕ ਸਭਾ ‘ਚ ਲਾਈ ਦਹਾੜ, ਤਾਂ ਕੇਂਦਰੀ ਮੰਤਰੀ ਨੂੰ ਨਹੀਂ ਆਇਆ ਅੱਗਿਓ ਕੋਈ ਜਵਾਬ…


ਵੀਓਪੀ ਬਿਊਰੋ – ਲੋਕ ਸਭਾ ਸੀਟ ਸੰਗਰੂਰ ਦੀ ਜਿਮਨੀ ਚੋਣ ਜਿੱਤ ਕੇ ਸੰਸਦ ਵਿਚ ਪੁੱਜੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿਚ ਦਿਹਾੜ ਲਾਈ ਹੈ। ਇਸ ਦੌਰਾਨ ਉਹਨਾਂ ਨੇ ਸੰਸਦ ਵਿਚ ਕਿਹਾ ਕਿ ਸੁਪਰੀਮ ਕੋਰਟ ਵਿਚ ਕੋਈ ਸਿੱਖ ਜੱਜ ਕਿਉਂ ਨਹੀਂ ਹੈ। ਇਸ ਦੌਰਾਨ ਲੋਕ ਸਭਾ ‘ਚ ਫੈਮਿਲੀ ਕੋਰਟ ਸੋਧ ਬਿੱਲ ‘ਤੇ ਬਹਿਸ ਚੱਲ ਰਹੀ ਸੀ। ਜਿਸ ਵਿੱਚ ਵਿਰੋਧੀਆਂ ਨੇ ਜੱਜ ਦੀ ਨਿਯੁਕਤੀ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ।

ਇਸ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਖੜੇ ਹੋ ਕੇ ਕਿਹਾ ਕਿ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਇਸ ਗੱਲੋਂ ਤਾਂ ਚਿੰਤਤ ਹਨ ਕਿ ਸੁਪਰੀਮ ਕੋਰਟ ਵਿੱਚ ਬਿਹਾਰ ਤੇ ਝਾਰਖੰਡ ਨਾਲ ਸੰਬੰਧਤ ਕੋਈ ਜੱਜ ਨਹੀਂ ਹੈ। ਪਰ ਸਾਨੂੰ ਤਾਂ ਇਸ ਗੱਲ ਦੀ ਵੀ ਚਿੰਤਾ ਹੈ ਕਿ ਸੁਪਰੀਮ ਕੋਰਟ ਵਿੱਚ ਕੋਈ ਸਿੱਖ ਜੱਜ ਨਹੀਂ ਹੈ। ਕਾਨੂੰਨ ਮੰਤਰੀ ਨੇ ਕਿਹਾ ਕਿ ਜੱਜਾਂ ਦੀ ਨਿਯੁਕਤੀ ਦੀ ਵਿਵਸਥਾ ਹੈ। ਉਨ੍ਹਾਂ ਲਈ ਇਸ ਬਾਰੇ ਕੋਈ ਟਿੱਪਣੀ ਕਰਨਾ ਉਚਿਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਧਰਮ ਅਤੇ ਜਾਤ ਦੇ ਆਧਾਰ ‘ਤੇ ਸੁਪਰੀਮ ਕੋਰਟ ਦਾ ਜੱਜ ਬਣਾਉਣ ਲਈ ਕੋਈ ਰਾਖਵਾਂਕਰਨ ਨਹੀਂ ਹੈ।

ਇਸ ਤੋਂ ਪਹਿਲਾਂ ਲੋਕ ਸਭਾ ਦੀ ਜਿਮਨੀ ਚੋਣ ਜਿੱਤੇ ਕੇ ਸੰਸਦ ਵਿਚ ਪਹੁੰਚੇ ਸ਼ਹੀਦ ਭਗਤ ਸਿੰਘ ਸਬੰਧੀ ਦਿੱਤੇ ਬਿਆਨ ਕਾਰਨ ਕਾਫੀ ਚਰਚਾ ਵਿਚ ਰਹੇ ਹਨ। ਇਸ ਦੌਰਾਨ ਉਹਨਾਂ ਦੇ ਬੇਟੇ ਇਮਾਨ ਸਿੰਘ ਮਾਨ ਨੇ ਵੀ ਐੱਸਜੀਪੀਸੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਸ਼ਹੀਦ ਭਗਤ ਸਿੰਘ ਦੀ ਫੋਟੋ ਸਿੱਖ ਅਜਾਇਬਘਰ ਵਿੱਚੋਂ ਹਟਾਈ ਜਾਵੇ। ਆਪਣੇ ਬਿਆਨਾਂ ਕਾਰਨ ਸਿਮਰਨਜੀਤ ਸਿੰਘ ਮਾਨ ਵਿਰੋਧੀਆਂ ਦੇ ਵੀ ਨਿਸ਼ਾਨੇ ਉੱਤੇ ਰਹੇ ਸਨ।

error: Content is protected !!