ਰਿਪੁਦਮਨ ਮਲਿਕ ਦੇ ਕਾਤਲ ਗ੍ਰਿਫਤਾਰ, 21 ਤੇ 23 ਸਾਲ ਦੇ ਨੌਜਵਾਨਾਂ ਨੇ ਦਿੱਤਾ ਸੀ ਘਟਨਾ ਨੂੰ ਅੰਜਾਮ, ਕਤਲ ਤੋਂ ਕੁਝ ਦਿਨ ਪਹਿਲਾਂ ਪੀਐੱਮ ਮੋਦੀ ਦੀ ਕੀਤੀ ਸੀ ਤਾਰੀਫ…

ਰਿਪੁਦਮਨ ਮਲਿਕ ਦੇ ਕਾਤਲ ਗ੍ਰਿਫਤਾਰ, 21 ਤੇ 23 ਸਾਲ ਦੇ ਨੌਜਵਾਨਾਂ ਨੇ ਦਿੱਤਾ ਸੀ ਘਟਨਾ ਨੂੰ ਅੰਜਾਮ, ਕਤਲ ਤੋਂ ਕੁਝ ਦਿਨ ਪਹਿਲਾਂ ਪੀਐੱਮ ਮੋਦੀ ਦੀ ਕੀਤੀ ਸੀ ਤਾਰੀਫ…

ਵੀਓਪੀ ਬਿਊਰੋ – ਪਿਛਲੇ ਦਿਨੀਂ ਕੈਨੇਡਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਸਿੱਖ ਆਗੂ ਰਿਪੁਦਮਨ ਮਲਿਕ ਦੇ ਮਾਮਲੇ ਵਿਚ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਸਿੱਖ ਆਗੂ ਰਿਪੁਦਮਨ ਮਲਿਕ ਕਤਲਕਾਂਡ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ । 21 ਸਾਲਾ ਟੈਨਰ ਫੌਕਸ ਅਤੇ 23 ਸਾਲਾ ਜੋਸ ਲੋਪੇਜ਼ ਵਜੋਂ ਹੋਈ ਹੈ। ਬੀਤੀ 14 ਜੁਲਾਈ ਨੂੰ ਸਿੱਖ ਆਗੂ ਰਿਪੁਦਮਨ ਮਲਿਕ ਦਾ ਕਤਲ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਕਤਲ ਦੀ ਅਸਲ ਵਜਹਾਂ ਕੀ ਹੈ ਅਤੇ ਇਸ ਕਤਲਕਾਂਡ ਵਿਚ ਹੋਰ ਕੋਣ-ਕੋਣ ਸ਼ਾਮਲ ਹੋ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ 14 ਜੁਲਾਈ, 2022 ਨੂੰ ਸਵੇਰੇ 9:27 ਵਜੇ, ਸਰੀ RCMP ਨੇ 8236 128 ਸਟਰੀਟ, ਸਰੀ ਵਿਖੇ ਵਪਾਰਕ ਕੰਪਲੈਕਸ ‘ਤੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ‘ਚ ਰਿਪੁਦਮਨ ਸਿੰਘ ਮਲਿਕ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ। ਰਿਪੁਦਮਨ ਸਿੰਘ ਮਲਿਕ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਥੇ ਹੀ ਮਲਿਕ ਨੇ ਦਮ ਤੋੜ ਦਿੱਤਾ ਸੀ। ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੂੰ ਜਾਂਚ ਲਈ ਬੁਲਾਇਆ ਗਿਆ ਸੀ। ਰਿਪੁਦਮਨ ਦਾ ਨਾਂ 1985 ‘ਚ ਏਅਰ ਇੰਡੀਆ ਫਲਾਈਟ ਬੰਬ ਧਮਾਕਿਆਂ ‘ਚ ਸਾਹਮਣੇ ਆਇਆ ਸੀ ਪਰ ਬਾਅਦ ‘ਚ ਉਸ ਨੂੰ ਇਸ ਮਾਮਲੇ ‘ਚ ਬਰੀ ਕਰ ਦਿੱਤਾ ਗਿਆ ਸੀ। ਇਸ ਕੇਸ ‘ਚ ਰਿਪੁਦਮਨ ਸਿੰਘ 2005 ਤਕ ਕੈਨੇਡਾ ਦੀ ਜੇਲ੍ਹ ‘ਚ ਰਹੇ ਅਤੇ ਬਾਅਦ ‘ਚ ਬਰੀ ਹੋ ਗਏ।

ਰਿਪੁਦਮਨ ਸਿੰਘ ਮਲਿਕ (75) ਤੇ ਸਹਿ-ਦੋਸ਼ੀ ਅਜਾਇਬ ਸਿੰਘ ਬਾਗੜੀ ਨੂੰ 2005 ‘ਚ ਸਮੂਹਿਕ ਕਤਲ ਤੇ 1985 ‘ਚ ਦੋ ਬੰਬ ਧਮਾਕਿਆਂ ਨਾਲ ਸਬੰਧਤ ਸਾਜ਼ਿਸ਼ ਰਚਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ ਜਿਸ ਵਿੱਚ 331 ਲੋਕ ਮਾਰੇ ਗਏ ਸਨ। ਰਿਪੁਦਮਨ ਸਿੰਘ ਇੱਕ ਸਫਲ ਕੈਨੇਡੀਅਨ ਕਾਰੋਬਾਰੀ ਹੋਣ ਦੇ ਨਾਲ-ਨਾਲ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਸਨ। ਰਿਪੁਦਮਨ ਸਿੰਘ ਮਲਿਕ ਆਪਣੇ ਕਾਰੋਬਾਰ ‘ਖ਼ਾਲਸਾ ਕ੍ਰੈਡਿਟ ਯੂਨੀਅਨ’ ਅਤੇ ਖ਼ਾਲਸਾ ਸਕੂਲਾਂ ਦੇ ਬਾਨੀ ਹੋਣ ਕਾਰਨ ਵੀ ਕਾਫ਼ੀ ਚਰਚਿਤ ਰਹੇ ਹਨ। ਉਨ੍ਹਾਂ 1970 ਦੇ ਆਰੰਭ ’ਚ ਇਕ ਗੈਸਟਾਊਨ ਸਟੋਰ ਖੋਲ੍ਹਿਆ ਸੀ, ਉਸੇ ਦਾ ਨਾਂ ਬਾਅਦ ’ਚ ‘ਪੈਪੀਲੋਨ ਈਸਟਰਨ ਇੰਪੋਰਟਸ’ ਰੱਖਿਆ ਗਿਆ ਸੀ।

error: Content is protected !!