ਐੱਮਬੀਬੀਐੱਸ ਅਖੀਰਲੇ ਸਾਲ ਦੇ ਵਿਦਿਆਰਥੀ ਨੇ ਪੀਜੀ ਦੀ ਛੱਤ ਤੋਂ ਮਾਰੀ ਛਾਲ
ਵੀਓਪੀ ਬਿਊਰੋ – ਫਰੀਦਕੋਟ ਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਵਿਦਿਆਰਥੀ ਨੇ ਪੀਜੀ ਦੀ ਛੱਤ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਹ ਵਿਦਿਆਰਥੀ ਐੱਮਬੀਬੀਐੱਸ ਦਾ ਵਿਦਿਆਰਥੀ ਹੈ। ਘਟਨਾ ਪਿੱਛੇ ਅਸਲ ਕਾਰਨ ਕੀ ਹੈ ਇਸ ਸਬੰਧੀ ਪੁਲਿਸ ਅਜੇ ਪਤਾ ਲਾ ਰਹੀ ਹੈ। ਵਿਦਿਆਰਥੀ ਨੂੰ ਗੰਭੀਰ ਹਾਲਾਤ ਵਿਚ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।



ਜਾਣਕਾਰੀ ਮੁਤਾਬਕ ਵਿਦਿਆਰਥੀ ਦੀ ਪਛਾਣ ਸ਼ਿਖਾਰ ਰਤਨ ਵਾਸੀ ਨਾਸਿਕ ਵਜੋਂ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਵਿਦਿਆਰਥੀ ਫਰੀਦਕੋਟ ਦੇ ਮੁਹੱਲਾ ਜਾਨੀਆਂ ਵਿਖੇ ਕਿਸੇ ਨਿੱਜੀ ਪੀਜੀ ਵਿਚ ਰਹਿ ਰਿਹਾ ਸੀ ਅਤੇ ਉਹ ਐੱਸਬੀਬੀਐੱਸ ਅਖੀਰਲੇ ਸਾਲ ਦਾ ਵਿਦਿਆਰਥੀ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਉਕਤ ਵਿਦਿਆਰਥੀ ਪੇਪਰਾਂ ਤੋਂ ਬਾਅਦ ਜੀਜੀਐੱਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇੰਟਰਨਸ਼ਿਪ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਅਜਿਹੀ ਹਰਕਤ ਕਿਉਂ ਕੀਤੀ ਹੈ, ਇਸ ਦਾ ਜਾਣਕਾਰੀ ਪੁਲਿਸ ਇਕੱਠੀ ਕਰ ਰਹੀ ਹੈ।