ਨਹੀਂ ਸਹਾਰਦੀ ਨੌਜਵਾਨ ਪੀੜ੍ਹੀ ਦਬਾਅ; ਹੁਣ 17 ਸਾਲਾ ਲੜਕੇ ਨੇ ਮਾਰੀ 12ਵੀਂ ਮੰਜਿਲ ਤੋਂ ਛਾਲ…

ਨਹੀਂ ਸਹਾਰਦੀ ਨੌਜਵਾਨ ਪੀੜ੍ਹੀ ਦਬਾਅ; ਹੁਣ 17 ਸਾਲਾ ਲੜਕੇ ਨੇ ਮਾਰੀ 12ਵੀਂ ਮੰਜਿਲ ਤੋਂ ਛਾਲ…


ਜੀਰਕਪੁਰ (ਵੀਓਪੀ ਬਿਊਰੋ) ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਕਿਸੇ ਵੀ ਗੱਲ ਦਾ ਦਬਾਅ ਨਹੀਂ ਝੱਲ ਸਕਦੀ। ਕਿਸੇ ਵੀ ਸਮੱਸਿਆ ਦਾ ਹੱਲ ਲੱਭਣ ਦੀ ਬਜਾਏ ਖੁਦਕੁਸ਼ੀ ਹੀ ਨੌਜਵਾਨ ਪੀੜ੍ਹੀ ਨੂੰ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਲੱਗਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜੀਕਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 17 ਸਾਲ ਦੇ ਨੌਜਵਾਨ ਨੇ 12ਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਕਤ ਘਟਨਾ ਢਕੋਲੀ ਖੇਤਰ ‘ਚ ਪੈਂਦੀ ਵਿਕਟੋਰੀਆ ਹਾਈਟਸ-2 ਸੁਸਾਇਟੀ ਵਿਖੇ ਵਾਪਰੀ।
ਜਾਣਕਾਰੀ ਮੁਤਾਬਕ 17 ਸਾਲਾਂ ਦੇ ਨੌਜਵਾਨ ਨੇ ਖਾਲੀ ਪਈ ਸੁਸਾਇਟੀ ਚਿਨਾਰ ਹੋਮਸ ਦੀ 12ਵੀਂ ਮੰਜਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਅਨੀਤ ਕੁਮਾਰ ਵਾਸੀ ਵਿਕਟੋਰੀਆ ਹਾਈਟਸ-2 ਸੁਸਾਇਟੀ ਦੇ ਰੂਪ ਵਿੱਚ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਏ.ਐਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਅਨੀਤ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚ ਮ੍ਰਿਤਕ ਅਨੀਤ ਸਭ ਤੋਂ ਵੱਡਾ ਸੀ ਜੋ ਚੰਡੀਗਡ਼੍ਹ ਦੇ ਸਰਕਾਰੀ ਸਕੂਲ ਵਿੱਚ ਪਡ਼੍ਹਦਾ ਸੀ। ਉਸਨੇ ਦੱਸਿਆ ਕਿ ਅਨੀਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ। ਮ੍ਰਿਤਕ ਦੇ ਮਾਤਾ ਪਿਤਾ ਵੱਖ ਵੱਖ ਰਹਿੰਦੇ ਹਨ। ਏ.ਐਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕਲ੍ਹ ਪਹੁੰਚਣਗੇ ਜਿਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਏਗੀ।

error: Content is protected !!