Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
10
ਦੋਸਤਾਂ ਨੂੰ ਜਨਮ ਦਿਨ ਦੀ ਪਾਰਟੀ ਦੇਣ ਗਿਆ ਮਾਂ ਦਾ ਲਾਡਲਾ ਨਾ ਆਇਆ ਵਾਪਸ, ਦੋਸਤ ਨੇ ਨਸ਼ੇ ਦੀ ਓਵਰਡੋਜ਼ ਦੇ ਕੇ ਖੋਹ ਲਿਆ ਮਾਪਿਆਂ ਦਾ ਜਵਾਨ ਪੁੱਤ…
Latest News
Punjab
ਦੋਸਤਾਂ ਨੂੰ ਜਨਮ ਦਿਨ ਦੀ ਪਾਰਟੀ ਦੇਣ ਗਿਆ ਮਾਂ ਦਾ ਲਾਡਲਾ ਨਾ ਆਇਆ ਵਾਪਸ, ਦੋਸਤ ਨੇ ਨਸ਼ੇ ਦੀ ਓਵਰਡੋਜ਼ ਦੇ ਕੇ ਖੋਹ ਲਿਆ ਮਾਪਿਆਂ ਦਾ ਜਵਾਨ ਪੁੱਤ…
August 10, 2022
Voice of Punjab
ਦੋਸਤਾਂ ਨੂੰ ਜਨਮ ਦਿਨ ਦੀ ਪਾਰਟੀ ਦੇਣ ਗਿਆ ਮਾਂ ਦਾ ਲਾਡਲਾ ਨਾ ਆਇਆ ਵਾਪਸ, ਦੋਸਤ ਨੇ ਨਸ਼ੇ ਦੀ ਓਵਰਡੋਜ਼ ਦੇ ਕੇ ਖੋਹ ਲਿਆ ਮਾਪਿਆਂ ਦਾ ਜਵਾਨ ਪੁੱਤ…
ਗੁਰਦਾਸਪੁਰ (ਵੀਓਪੀ ਬਿਊਰੋ) ਪੰਜਾਬ ਵਿਚ ਨਸ਼ੇ ਦਾ ਦੈਂਤ ਨੌਜਵਾਨਾਂ ਨੂੰ ਖਾ ਰਿਹਾ ਹੈ ਅਤੇ ਹੱਸਦੇ-ਵੱਸਦੇ ਘਰ ਬਰਬਾਦ ਕਰ ਰਿਹਾ ਹੈ ਪਰ ਹਰ ਵਾਰ ਸਰਕਾਰਾਂ ਨਸ਼ਾ ਖਤਮ ਕਰਨ ਦਾ ਕਹਿ ਕੇ ਸੱਤਾ ਤਾਂ ਹਾਸਲ ਕਰ ਲੈਂਦੀਆਂ ਹਨ ਪਰ ਬਾਅਦ ਵਿਚ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਸੇ ਤਰਹਾਂ ਦੀ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਜਿਲ੍ਹੇ ਤੋਂ ਜਿੱਥੇ ਜਨਮ ਦਿਨ ਵਾਲੇ ਦਿਨ ਦੇ ਇਕ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ। ਉਕਤ ਨੌਜਵਾਨ ਦੀ ਪਛਾਣ ਹਰਸ਼ (21) ਵਾਸੀ ਮੁਹੱਲਾ ਨੰਗਲ ਕੋਟਲੀ ਵਜੋਂ ਹੋਈ ਹੈ। ਪੁਲਿਸ ਨੇ ਪਿਤਾ ਦੇ ਬਿਆਨਾਂ ਉੱਥੇ ਬੇਟੇ ਦੀ ਮੌਤ ਸਮੇਂ ਨਾਲ ਮੌਜੂਦ ਦੋਸਤਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ ਕਿਉਂਕਿ ਪੀੜਤ ਦਾ ਦੋਸ਼ ਹੈ ਕਿ ਉਸ ਦੇ ਬੇਟੇ ਨੂੰ ਜਾਣਬੁੱਝ ਕੇ ਨਸ਼ੇ ਦੇ ਓਵਰਡੋਜ਼ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਹਰਸ਼ ਦਾ ਬੀਤੇ ਦਿਨੀਂ ਜਨਮ ਦਿਨ ਸੀ ਅਤੇ ਇਸ ਲਈ ਉਸ ਨੇ ਆਪਣੀ ਮਾਂ ਕੋਲੋਂ ਦੋਸਤਾਂ ਨੂੰ ਜਨਮ ਦਿਨ ਦੀ ਪਾਰਟੀ ਦੇਣ ਲਈ 5 ਹਜਾਰ ਰੁਪਏ ਦੀ ਮੰਗ ਕੀਤੀ। ਇਸ ਦੌਰਾਨ ਉਸ ਦੀ ਮਾਂ ਨੇ ਉਸ ਨੂੰ 500 ਰੁਪਏ ਦੇ ਦਿੱਤੇ ਤੇ ਕਿਹਾ ਕਿ ਬਾਕੀ ਪੈਸੇ ਉਹ ਉਸ ਨੂੰ ਸ਼ਾਮ ਨੂੰ ਦੇਵੇਗੀ। ਉਹ ਪੈਸੇ ਲੈ ਕੇ ਉਸ ਦਾ ਬੇਟਾ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰਨ ਲਈ ਚਲਾ ਗਿਆ। ਇਸ ਦੌਰਾਨ ਦੋਸਤ ਈਸ਼ਵਰ ਕੁਮਾਰ ਸੰਗਲਪੁਰ ਰੋਡ ਗੁਰਦਾਸਪੁਰ ਉਸ ਦੇ ਬੇਟੇ ਨੂੰ ਪ੍ਰੋਮਿਲਾ ਦੇਵੀ ਵਾਸੀ ਗੰਢੀਆ ਕੋਲ ਲੈ ਗਿਆ ਅਤੇ ਉੱਥੋ ਉਸ ਨੇ ਹੈਰੋਇਨ ਖਰੀਦੀ। ਇਸ ਦੌਰਾਨ ਈਸ਼ਵਰ ਕੁਮਾਰ ਨੇ ਇਸ ਦੇ ਬੇਟੇ ਨੂੰ ਨਸ਼ੇ ਦੀ ਓਵਰਡੋਜ਼ ਦੇ ਦਿੱਤੀ ਅਤੇ ਉਸ ਨਾਲ ਉਸ ਦੇ ਬੇਟੇ ਹਰਸ਼ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਈਸ਼ਵਰ ਕੁਮਾਰ ਉਸ ਦੇ ਬੇਟੇ ਹਰਸ਼ ਕੁਮਾਰ ਦੀ ਲਾਸ਼ ਨੂੰ ਕਾਰ ਵਿਚ ਪਾ ਕੇ ਬਾਈਪਾਸ ਹਾਈਵੇਅ ਪੁਲ ਤੋਂ ਦਾਣਾ ਮੰਡੀ ਵੱਲ ਲੈ ਗਿਆ, ਇਸ ਦੌਰਾਨ ਜਦ ਉਹ ਉਸ ਦੀ ਭਾਲ ਕਰਦਾ ਹੋਇਆ ਵ੍ਹਾਈਟ ਰਿਜ਼ੌਰਟ ਕੋਲ ਪਹੁੰਚਾ ਤਾਂ, ਈਸ਼ਵਰ ਕਾਰ ਦੇ ਕੋਲ ਖੜਾ ਸੀ ਅਤੇ ਉਸ ਨੂੰ ਦੇਖ ਕੇ ਫਰਾਰ ਹੋ ਗਿਆ। ਜਦੋਂ ਉਸਨੇ ਕਾਰ ਵਿੱਚ ਦੇਖਿਆ ਤਾਂ ਉਸਦਾ ਲੜਕਾ ਪਿਛਲੀ ਸੀਟ ‘ਤੇ ਪਿਆ ਸੀ ਅਤੇ ਕੋਈ ਹਿਲਜੁਲ ਨਹੀਂ ਕਰ ਰਿਹਾ ਸੀ। ਉਹ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੀੜਤ ਬਾਪ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ‘ਤੇ ਈਸ਼ਵਰ ਕੁਮਾਰ ਅਤੇ ਪ੍ਰੋਮਿਲਾ ਦੇਵੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸਦਰ ਗੁਰਦਾਸਪੁਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਦਵਿੰਦਰ ਕੁਮਾਰ ਵਾਸੀ ਨੰਗਲ ਕੋਟਲੀ ਗੁਰਦਾਸਪੁਰ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ।
Post navigation
BIG Breaking; ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ…
ਪੰਜਾਬ ‘ਚ ਸ਼ਰਾਬ ਦੇ ਘੱਟ ਭਾਅ ਕਾਰਨ ਚੰਡੀਗੜ੍ਹ ‘ਚ ਪਿਆ ਰੌਲਾ, ਇਸ ਗੱਲ ਨੂੰ ਲੈ ਕੇ ਕਰ’ਤਾ ਧਰਨੇ ਦਾ ਐਲਾਨ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us