ਸੋਸ਼ਲ ਮੀਡੀਆ ‘ਤੇ ਹੋਈ ਦੋਸਤੀ ਤੋਂ ਬਾਅਦ ਨਾਬਾਲਿਗ ਕਰਦੇ ਰਹੇ ਗਲਤ ਕੰਮ, ਘਰਦਿਆਂ ਨੇ ਸ਼ੱਕ ਹੋਣ ‘ਤੇ ਲਗਵਾਏ ਸੀਸੀਟੀਵੀ ਕੈਮਰੇ ਤਾਂ ਨਿਕਲੀ ਪੈਰਾਂ ਹੇਠੋਂ ਜ਼ਮੀਨ…

ਸੋਸ਼ਲ ਮੀਡੀਆ ‘ਤੇ ਹੋਈ ਦੋਸਤੀ ਤੋਂ ਬਾਅਦ ਨਾਬਾਲਿਗ ਕਰਦੇ ਰਹੇ ਗਲਤ ਕੰਮ, ਘਰਦਿਆਂ ਨੇ ਸ਼ੱਕ ਹੋਣ ‘ਤੇ ਲਗਵਾਏ ਸੀਸੀਟੀਵੀ ਕੈਮਰੇ ਤਾਂ ਨਿਕਲੀ ਪੈਰਾਂ ਹੇਠੋਂ ਜ਼ਮੀਨ…

ਲੁਧਿਆਣਾ (ਵੀਓਪੀ ਬਿਊਰੋ) ਸੋਸ਼ਲ ਮੀਡੀਆ ਦਾ ਬੁਖਾਰ ਨੌਜਵਾਨ ਪੀੜੀ  ‘ਤੇ ਉਸ ਕਦਰ ਚੜ ਗਿਆ ਹੈ, ਕਿ ਉਨ੍ਹਾਂ ਨੂੰ ਸਹੀਂ-ਗਲਤ ਵਿਚ ਫਰਕ ਕਰਨਾ ਹੀ ਮੁਸ਼ਕਲ ਹੋ ਗਿਆ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਮਹਾਨਗਰ ਤੋਂ ਜਿੱਥੇ ਸੋਸ਼ਲ ਮੀਡੀਆ ਉੱਤੇ ਹੋਈ ਦੋਸਤੀ ਤੋਂ ਬਾਅਦ ਨਾਬਾਲਿਗਾਂ ਨੇ ਆਪਣਾ ਭਵਿੱਖ ਹੀ ਖਰਾਬ ਕਰ ਲਿਆ। ਉਕਤ ਮਾਮਲੇ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਿਸ ਨੇ ਪਰਚਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਸੰਤੋਖ ਸਿੰਘ ਨੇ ਦੱਸਿਆ ਕਿ ਨਵੀਂ ਸਬਜ਼ੀ ਮੰਡੀ ਕਾਰਾਬੜਾ ਰੋਡ ਦੇ ਵਸਨੀਕ ਨੇ ਉਹਨਾਂ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਦੀ ਨਾਬਾਲਿਗ ਲੜਕੀ ਦੀ ਦੋਸਤੀ ਹੈਬੋਵਾਲ ਚੰਦਰ ਨਗਰ ਦੀ ਗਲੀ ਨੰਬਰ 2 ਦੇ ਰਹਿਣ ਵਾਲੇ 16 ਸਾਲਾ ਨਾਬਾਲਿਗ ਨਾਲ ਹੋ ਗਈ। ਇਸ ਤੋਂ ਬਾਅਦ ਦੋਵਾਂ ਵਿਚ ਫੋਨ ਉੱਪਰ ਵੀ ਗੱਲਾਂ ਹੋਣ ਲੱਗੀਆਂ। ਇਸੇ ਤਰਹਾਂ ਉਕਤ ਨਾਬਾਲਿਗ ਮੁਲਜ਼ਮ ਨੇ ਉਹਨਾਂ ਦੀ ਲੜਕੀ ਨੂੰ ਕਈ ਵਾਰ ਹੋਟਲਾਂ ਵਿਚ ਬੁਲਾ ਕੇ ਜਬਰ-ਜਨਾਹ ਵੀ ਕੀਤਾ ਅਤੇ ਹਰ ਵਾਰ ਧਮਕੀਆਂ ਦਿੰਦਾ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਇਸ ਕਾਰਨ ਉਹਨਾਂ ਦੀ ਨਾਬਾਲਿਗ ਲੜਕੀ ਉਸ ਦੀ ਝੁੰਗਲ ਵਿਚ ਫਸਦੀ ਗਈ।

ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਆਪਣੇ ਘਰ ਵਿਚ 10-11 ਦਿਨ ਪਹਿਲਾਂ ਸੀਸੀਟੀਵੀ ਕੈਮਰੇ ਲਗਵਾ ਲਏ। ਇਸ ਦੌਰਾਨ ਉਹਨਾਂ ਨੇ ਦੇਖਿਆ ਕਿ 8 ਅਗਸਤ ਦੀ ਫੁਟੇਜ ਚੈੱਕ ਕਰਨ ‘ਤੇ ਪਤਾ ਲੱਗਾ ਕਿ ਇਕ 16 ਸਾਲਾ ਨੌਜਵਾਨ ਉਸ ਦੀ ਬੇਟੀ ਕੋਲ ਆਇਆ ਸੀ। ਉਸ ਨੇ ਉਸਦੀ ਬੇਟੀ ਤੋਂ ਦਫਤਰ ਦੀਆਂ ਚਾਬੀਆਂ ਲੈ ਲਈਆਂ। ਇਸ ਤੋਂ ਬਾਅਦ ਦਫ਼ਤਰ ਦਾ ਲਾਕਰ ਖੋਲ੍ਹ ਕੇ ਉਸ ਵਿੱਚੋਂ ਪੈਸੇ ਕੱਢ ਕੇ ਵਾਪਸ ਚਲਾ ਗਿਆ। ਇਸ ਬਾਰੇ ਪੁੱਛਣ ਤੇ ਉਸ ਦੀ ਲੜਕੀ ਨਾ ਸਾਰੇ ਭੇਦ ਦੱਸਿਆ ਤਾਂ ਉਹਨਾਂ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਨਿਕਲ ਗਈ। ਉਹਨਾਂ ਨੇ ਫਿਰ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਏਐੱਸਆਈ ਸੰਤੋਖ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਾਬਾਲਗ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

error: Content is protected !!