ਗੁਰਪਤਵੰਤ ਸਿੰਘ ਪੰਨੂ ਦੇ ਘਰ ਲਹਿਰਾਇਆ ਤਿਰੰਗਾ ਅਤੇ ਲਾਏ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ…

ਗੁਰਪਤਵੰਤ ਸਿੰਘ ਪੰਨੂ ਦੇ ਘਰ ਲਹਿਰਾਇਆ ਤਿਰੰਗਾ ਅਤੇ ਲਾਏ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ…

ਚੰਡੀਗੜ੍ਹ (ਵੀਓਪੀ ਬਿਊਰੋ) ਹਰ ਸਮੇਂ ਖਾਲਿਸਤਾਨੀ ਝੰਡੇ ਦੇ ਹਮਾਇਤੀ ਨਾਅਰੇ ਲਿਖ ਕੇ ਜਿੰਮੇਵਾਰੀ ਲੈਣ ਵਾਲੇ ਪਾਬੰਦੀਸ਼ੁਦਾ ਜੱਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਘਰ ਤਿਰੰਗਾ ਝੰਡੇ ਲਹਿਰਾ ਦਿੱਤੇ ਗਏ। ਹਰ ਸਮੇਂ ਖਾਲਿਸਤਾਨੀ ਪੱਖੀ ਗੱਲ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂ ਕਈ ਵਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਧਮਕੀਆਂ ਦੇ ਚੁੱਕੇ ਹਨ। ਗੁਰਪਤਵੰਤ ਸਿੰਘ ਪੰਨੂ ਨੇ 15 ਅਗਸਤ ਵਾਲੇ ਦਿਨ ਵੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਜੋ ਉਹਨਾਂ ਨੂੰ ਤਿਰੰਗਾ ਲਹਿਰਾਉਣ ਤੋਂ ਰੋਕੇਗਾ ਉਸ ਨੂੰ ਭਾਰੀ-ਭਰਕਮ ਇਨਾਮ ਦਿੱਤਾ ਜਾਵੇ।

ਅੱਜ ਅੰਤਰਰਾਸ਼ਟਰੀ ਖਾਲਿਸਤਾਨੀ ਅੱਤਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਅਤੇ ਉਨ੍ਹਾਂ ਦੇ ਸਾਥੀਆਂ ਨੇ ਵਿਦੇਸ਼ਾਂ ‘ਚ ਲੁਕੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਕੋਠੀ ‘ਤੇ ਇਹ ਤਿਰੰਗਾ ਲਹਿਰਾਇਆ। ਇਸ ਦੌਰਾਨ ਉਹਨਾਂ ਨੇ ਭਾਰਤ ਮਾਤਾ ਦੀ ਜੈ  ਦੇ ਨਾਅਰੇ ਵੀ ਲਾਏ। ਮੰਡ ਤੇ ਸਾਥੀਆਂ ਨੇ ਪੰਨੂੰ ਦੀ ਕੋਠੀ ’ਤੇ ਪਹੁੰਚ ਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦਿਆਂ ਤਿਰੰਗਾ ਲਹਿਰਾਇਆ। ਮੰਡ ਨੇ ਕਿਹਾ ਕਿ ਹਰ ਭਾਰਤੀ ਵਾਂਗ ਉਹ ਵੀ ਦੇਸ਼ ਨੂੰ ਪਿਆਰ ਕਰਦਾ ਹੈ।

error: Content is protected !!