ਨੂਰਾ ਸਿਸਟਰਸ – ਜਯੋਤੀ ਨੂਰਾ ਨੇ ਪਤੀ ਨਾਲ ਵਿਵਾਦ ਖਤਮ ਹੋਣ ਤੋਂ ਬਾਅਦ ਵੀ ਕਿਹਾ ਮੇਰਾ ਪਤੀ ਕਰਦਾ ਹੈ ਭੰਗ ਦਾ ਸੇਵਣ, ਪੜ੍ਹੋ ਕਿਉਂ
ਜਲੰਧਰ (ਰੰਗਪੁਰੀ) ਅਜੇ ਕੁਝ ਦਿਨ ਪਹਿਲਾਂ ਹੀ ਆਪਣੇ ਪਤੀ ਤੋਂ ਤੰਗ ਆ ਕੇ ਨੂਰਾ ਸਿਸਟਰਸ ਜੋੜ੍ਹੀ ਦੀ ਜੋਤੀ ਨੂਰਾ ਵੱਲੋਂ ਜਲੰਧਰ ਦੇ ਪ੍ਰੈੱਸ ਕਲੱਬ ‘ਚ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ, ਜਿਸ ‘ਚ ਜੋਤੀ ਨੂਰਾ ਨੇ ਆਪਣੇ ਪਤੀ ਕੁਨਾਲ ਪਾਸਿ ‘ਤੇ ਕਾਫੀ ਗੰਭੀਰ ਦੋਸ਼ ਲਾਏ ਸਨ। ਪਰ ਅੱਜ ਇੱਕ ਵਾਰ ਫਿਰ ਉਹ ਆਪਣੇ ਪਤੀ ਨਾਲ ਜਲੰਧਰ ਦੇ ਪ੍ਰੈੱਸ ਕਲੱਬ ਪਹੁੰਚੀ। ਜਿੱਥੇ ਪਹੁੰਚ ਕੇ ਉਨ੍ਹਾਂ ਨੇ ਕਿਹਾ ਕਿ ਹੁਣ ਸਾਡੇ ਦੋਹਾਂ ਵਿਚਾਲੇ ਸਭ ਕੁਝ ਠੀਕ ਹੈ ਅਤੇ ਇਕ ਵਾਰ ਫਿਰ ਅਸੀਂ ਦੋਵੇਂ ਇਕੱਠੇ ਹਾਂ।
ਦੱਸ ਦੇਈਏ ਕਿ ਵਿਸ਼ਵ ਪ੍ਰਸਿੱਧ ਸੂਫੀ ਜੋੜੀ ਨੂਰਾ ਸਿਸਟਰਜ਼ ਦੀ ਜੋਤੀ ਨੂਰਾ ਨੇ 6 ਅਗਸਤ ਨੂੰ ਮੀਡੀਆ ਦੇ ਸਾਹਮਣੇ ਆਪਣੇ ਪਤੀ ‘ਤੇ ਨਸ਼ੇ ਦੀ ਹਾਲਤ ‘ਚ ਕੁੱਟਮਾਰ ਦਾ ਦੋਸ਼ ਲਗਾਇਆ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ 8 ਸਾਲਾਂ ਤੋਂ ਇਹ ਸਭ ਬਰਦਾਸ਼ਤ ਕਰ ਰਹੀ ਹੈ। ਇੰਨਾ ਹੀ ਨਹੀਂ ਉਸ ਨੇ ਆਪਣੇ ਪਤੀ ‘ਤੇ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦਾ ਵੀ ਦੋਸ਼ ਲਗਾਇਆ ਹੈ। ਜਯੋਤੀ ਅਨੁਸਾਰ ਤੰਗ ਆ ਕੇ ਉਸ ਨੇ ਮਾਣਯੋਗ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਹੈ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਐਸਐਸਪੀ ਦਿਹਾਤੀ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਪ੍ਰੈੱਸ ਕਾਨਫਰੰਸ ਕਰਦੇ ਹੋਏ ਜਯੋਤੀ ਨੂਰਾ ਨੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਸਾਡੇ ਦੋਵਾਂ ਵਿੱਚ ਸਭ ਕੁਝ ਠੀਕ ਹੈ ਅਤੇ ਮੈਂ ਜੋ ਤਲਾਕ ਲਈ ਅਰਜ਼ੀ ਦਿੱਤੀ ਸੀ, ਉਹ ਵੀ ਵਾਪਸ ਲੈ ਲਈ ਹੈ। ਨਸ਼ਿਆਂ ਨੂੰ ਲੈ ਕੇ ਲੱਗੇ ਦੋਸ਼ਾਂ ਬਾਰੇ ਜੋਤੀ ਨੂਰਾ ਨੇ ਕਿਹਾ ਕਿ ਉਸ ਸਮੇਂ ਗੁੱਸੇ ‘ਚ ਮੈਂ ਬਹੁਤ ਕੁਝ ਕਿਹਾ ਸੀ ਪਰ ਅੱਜ ਮੈਂ ਸਾਰਿਆਂ ਦੇ ਸਾਹਮਣੇ ਇਹ ਕਹਿਣਾ ਚਾਹੁੰਦਾ ਹਾਂ ਕਿ ਉਹ ਸਿਰਫ ਸਿਗਰਟ ਜਾਂ ਭੰਗ ਦਾ ਸੇਵਨ ਕਰਦਾ ਹੈ, ਜਿਸ ਬਾਰੇ ਉਸ ਨੇ ਕਿਹਾ ਹੈ ਕਿ ਅੱਗੇ ਤੋਂ ਉਹ ਨਹੀਂ ਕਰੇਗਾ।
ਇਸ ਮੌਕੇ ਜਯੋਤੀ ਨੂਰਾ ਦੇ ਪਤੀ ਕੁਨਾਲ ਪਾਸੀ ਨੇ ਕਿਹਾ ਕਿ ਸਾਡੇ ਦੋਹਾਂ ‘ਚ ਗਲਤਫਹਿਮੀ ਹੋ ਗਈ ਸੀ, ਜਿਸ ਦਾ ਕਈ ਲੋਕ ਫਾਇਦਾ ਉਠਾਉਣਾ ਚਾਹੁੰਦੇ ਸਨ | ਪਰ ਰੱਬ ਦੀ ਕਿਰਪਾ ਸਾਡੇ ‘ਤੇ ਬਣੀ ਰਹੀ, ਜਿਸ ਕਾਰਨ ਅੱਜ ਇਕ ਵਾਰ ਫਿਰ ਤੋਂ ਅਸੀਂ ਇੱਕ ਹੋ ਗਏ ਹਾਂ। ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਸਿਗਰਟ ਪੀਂਦਾ ਹਾਂ, ਇਸ ਤੋਂ ਇਲਾਵਾ ਮੈਂ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ। 20 ਕਰੋੜ ਰੁਪਏ ਆਪਣੇ ਕੋਲ ਰੱਖਣ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਉਹ ਮਾਮਲਾ ਵੀ ਹੱਲ ਹੋ ਗਿਆ ਹੈ ਕਿਉਂਕਿ ਮੈਂ ਜਯੋਤੀ ਦਾ ਪਤੀ ਹੋਣ ਦੇ ਨਾਲ-ਨਾਲ ਉਸ ਦਾ ਮੈਨੇਜਰ ਵੀ ਹਾਂ, ਇਸ ਲਈ ਪੈਸੇ ਦਾ ਹਿਸਾਬ-ਕਿਤਾਬ ਚੱਲਦਾ ਰਹਿੰਦਾ ਹੈ।