‘ਆਪ’ ਦੇ ਇੱਕ ਹੋਰ ਵਿਧਾਇਕ ਨਾਲ ਜੁੜਿਆ ਵਿਵਾਦ, ਫਾਰਚੂਨਰ ‘ਤੇ ਦਿਖਿਆ VIP ਨੰਬਰ, ਜਾਣੋ ਪੂਰਾ ਮਾਮਲਾ

‘ਆਪ’ ਦੇ ਇੱਕ ਹੋਰ ਵਿਧਾਇਕ ਨਾਲ ਜੁੜਿਆ ਵਿਵਾਦ, ਫਾਰਚੂਨਰ ‘ਤੇ ਦਿਖਿਆ VIP ਨੰਬਰ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ (ਵੀਓਪੀ ਬਿਊਰੋ) ਵੱਡੇ-ਵੱਡੇ ਦਾਅਵੇ ਕਰ ਰਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਦਿਨ ਪ੍ਰਤੀਦਿਨ ਨਵੇਂ ਵਿਵਾਦ ਜੁੜਦੇ ਜਾ ਰਹੇ ਹਨ। ਹੁਣ ਇਸ ਕੜੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਸੀਟ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਦਾ ਨਾਂ ਵੀ ਜੁੜ ਗਿਆ ਹੈ। ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਹਾਲ ਹੀ ‘ਚ ਨਵੀਂ ਫਾਰਚੂਨਰ ਗੱਡੀ ਖਰੀਦੀ ਹੈ। ਟੋਂਗ ਇਸ ਗੱਡੀ ‘ਤੇ ਨੰਬਰ ਕਾਰਨ ਸੁਰਖੀਆਂ ‘ਚ ਹੈ।

ਦਰਅਸਲ, ਇਸ ਗੱਡੀ ‘ਤੇ ਜੋ ਨੰਬਰ ਲਗਾਇਆ ਗਿਆ ਹੈ, ਉਹ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਅਜੇ ਤੱਕ ਕਿਸੇ ਨੂੰ ਅਲਾਟ ਨਹੀਂ ਕੀਤਾ ਹੈ। ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਹਾਲ ਹੀ ਵਿੱਚ ਫਾਰਚੂਨਰ ਕਾਰ ਖਰੀਦੀ ਹੈ। ਸ਼ੁੱਕਰਵਾਰ ਨੂੰ ਜਦੋਂ ਉਹ ਕਿਸੇ ਸਮਾਗਮ ਵਿੱਚ ਪਹੁੰਚੇ ਤਾਂ ਉਹਨਾਂ ਦੀ ਗੱਡੀ ਤੇ ਫੈਂਸੀ ਨੰਬਰ ਪੀ.ਬੀ.-02 ਈ.ਐਚ.-0039 ਲੱਗਾ ਹੋਇਆ ਸੀ। ਖੇਤਰੀ ਟਰਾਂਸਪੋਰਟ ਅਥਾਰਟੀ ਦੀ ਸਾਈਟ ‘ਤੇ ਵਾਹਨਾਂ ਦੀ ਨਵੀਨਤਮ ਲੜੀ ਵਿਚ ਇਹ ਨੰਬਰ ਪੀਬੀ-02 ਈਐਚ-0039 ਵੀਰਵਾਰ ਤੱਕ ਖਾਲੀ ਸੀ। ਉਹ ਕਿਸੇ ਨੂੰ ਅਲਾਟ ਨਹੀਂ ਕੀਤਾ ਗਿਆ ਸੀ। ਟੋਂਗ ਮੁਤਾਬਕ ਉਸ ਨੇ ਆਪਣੀ ਕਾਰ ਦਾ ਟੈਕਸ ਅਦਾ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਕਾਰ ‘ਤੇ ਲੱਗੇ ਫੈਂਸੀ ਨੰਬਰ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।


ਦੂਜੇ ਪਾਸੇ ਰਿਜਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਅਰਸ਼ਦੀਪ ਸਿੰਘ ਲੁਬਾਣਾ ਮੁਤਾਬਿਕ ਕੱਲ੍ਹ ਤੱਕ ਇਹ ਨੰਬਰ ਕਿਸੇ ਨੂੰ ਵੀ ਨਹੀਂ ਦਿੱਤਾ ਗਿਆ ਸੀ। ਅਰਸ਼ਦੀਪ ਸਿੰਘ ਲੁਬਾਣਾ ਦਾ ਕਹਿਣਾ ਹੈ ਕਿ ਫੈਂਸੀ ਨੰਬਰ ਹਮੇਸ਼ਾ ਬੋਲੀ ਲਗਾ ਕੇ ਅਲਾਟ ਕੀਤੇ ਜਾਂਦੇ ਸਨ। ਨੰਬਰ ਪੀਬੀ02-ਈਐਚ-0039 ਵੀਰਵਾਰ ਤੱਕ ਸਾਈਟ ‘ਤੇ ਖਾਲੀ ਸੀ। ਫੈਂਸੀ ਨੰਬਰਾਂ ਦੀ ਬੋਲੀ ਲਗਾਉਣ ਦਾ ਵੀਰਵਾਰ ਆਖਰੀ ਦਿਨ ਸੀ, ਇਸ ਲਈ 11 ਅਗਸਤ ਨੂੰ ਫੈਂਸੀ ਨੰਬਰ ਦੀ ਨਿਲਾਮੀ ਵਿੱਚ ਵਿਧਾਇਕ ਟੌਂਗ ਨੂੰ ਇਹ ਨੰਬਰ ਮਿਲ ਸਕਦਾ ਹੈ।

ਧਿਆਨ ਯੋਗ ਹੈ ਕਿ ਟਰਾਂਸਪੋਰਟ ਵਿਭਾਗ ਬੋਲੀ ਲਗਾ ਕੇ ਫੈਂਸੀ ਨੰਬਰ ਅਲਾਟ ਕਰਦਾ ਹੈ ਅਤੇ ਇਸ ਤੋਂ ਸਰਕਾਰ ਨੂੰ ਮਾਲੀਆ ਮਿਲਦਾ ਹੈ।

error: Content is protected !!