ਜੀਐੱਸਟੀ ਟੀਮ ਨੂੰ ਛਾਪੇਮਾਰੀ ਪੈ ਗਈ ਭਾਰੀ, ਮੁਲਜ਼ਮਾਂ ਨੇ ਭਜਾ-ਭਜਾ ਕੁੱਟਿਆ ਤੇ ਭੰਨ੍ਹੀਆਂ ਕਾਰਾਂ, ਰੌਲਾ ਪਾਇਆ ਤਾਂ…

ਜੀਐੱਸਟੀ ਟੀਮ ਨੂੰ ਛਾਪੇਮਾਰੀ ਪੈ ਗਈ ਭਾਰੀ, ਮੁਲਜ਼ਮਾਂ ਨੇ ਭਜਾ-ਭਜਾ ਕੁੱਟਿਆ ਤੇ ਭੰਨ੍ਹੀਆਂ ਕਾਰਾਂ, ਰੌਲਾ ਪਾਇਆ ਤਾਂ…

ਲੁਧਿਆਣਾ (ਵੀਓਪੀ ਬਿਊਰੋ) ਬੀਤੇ ਦਿਨੀਂ ਲੁਧਿਆਣਾ ਵਿਚ ਕੇਂਦਰੀ ਜੀਐੱਸਟੀ ਟੀਮ ਨਾਲ ਹੀ ਕੁੱਟਮਾਰ ਦੀ ਘਟਨਾ ਸਾਹਮਣੇ ਆ ਹੈ। ਉਕਤ ਘਟਨਾ ਲੁਧਿਆਣਾ ਦੇ ਬਸੰਤ ਐਵੇਨਿਊ ਵਿਖੇ ਵਾਪਰੀ, ਜਦ ਕੇਂਦਰੀ ਜੀਐੱਸਟੀ ਇਕ ਫੈਕਟਰੀ ਮਾਲਕ ਦੇ ਘਰ ਸਰਚ ਵਾਰੰਟ ਲੈ ਕੇ ਗਈ ਸੀ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਉਹਨਾਂ ਦੀਆਂ ਕਾਰਾਂ ਵੀ ਭੰਨ ਦਿੱਤੀਆਂ ਤੇ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ। ਇਸ ਦੌਰਾਨ ਉਹਨਾਂ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋਏ। ਉਕਤ ਮਾਮਲੇ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਫਿਲਹਾਲ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਸਥਾਨਕ ਸ਼ਹਿਰ ਦੇ ਬਸੰਤ ਐਵੇਨਿਊ ਦੇ ਰਹਿਣ ਵਾਲੇ ਇਕ ਫੈਕਟਰੀ ਮਾਲਕ ਨੇ ਜੀਐੱਸਟੀ ਰਿਫੰਡ ਕਲੇਮ ਕਰਨ ਲਈ ਫਰਜ਼ੀ ਫਰਮਾਂ ਬਣਾਈਆਂ ਹਨ। ਇਸ ਦੌਰਾਨ ਕੇਂਦਰੀ ਜੀਐੱਸਟੀ ਟੀਮ ਸਾਰੰਚ ਵਾਰੰਟ ਲੈ ਕੇ ਉਸ ਦੇ ਘਰ ਪਹੁੰਚੀ। ਇਸ ਦੌਰਾਨ ਟੀਮ ਵਿਚ ਸਹਾਇਕ ਕਮਿਸ਼ਨਰ ਹੇਮੰਤ ਕੁਮਾਰ ਅਤੇ ਬਲਜੀਤ ਸਿੰਘ ਖਾਰਾ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਜਦ ਉਹਨਾਂ ਨੇ ਘ ਦੀ ਤਲਾਸ਼ੀ ਸ਼ੁਰੂ ਕੀਤੀ ਤਾਂ ਘਰ ਦੇ ਮਾਲਕ ਯਸ਼ਪਾਲ ਮਹਿਤਾ, ਉਸਦੀ ਨੂੰਹ ਅਲਕਾ ਮਹਿਤਾ ਅਤੇ ਸ਼ਕੁੰਬਰਾ ਮਹਿਤਾ, ਉਸਦੀ ਧੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੇਂਦਰੀ ਜੀਐੱਸਟੀ ਟੀਮ ਉੱਪਰ ਹਮਲਾ ਬੋਲ ਦਿੱਤਾ।
ਇਸ ਦੌਰਾਨ ਉਹਨਾਂ ਨੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਇਸ ਦੌਰਾਨ ਇੰਸਪੈਕਟਰ ਰੋਹਿਤ ਮੀਨਾ ਨੇ ਅੱਗੇ ਕਿਹਾ ਕਿ ਪੁਲਿਸ ਨੇ ਜਲਦੀ ਹੀ ਉਨ੍ਹਾਂ ਨੂੰ ਛੁਡਵਾਇਆ। ਜਦੋਂ ਉਹ ਘਰੋਂ ਬਾਹਰ ਨਿਕਲੇ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ। ਯਸ਼ਪਾਲ ਮਹਿਤਾ ਨੇ ਸਹਾਇਕ ਕਮਿਸ਼ਨਰ ਹੇਮੰਤ ਕੁਮਾਰ ਨਾਲ ਹੱਥੋਪਾਈ ਕੀਤੀ। ਮੁਲਜ਼ਮਾਂ ਨੇ ਸਹਾਇਕ ਕਮਿਸ਼ਨਰ ਦਾ ਕਾਲਰ ਫੜ ਕੇ ਉਸ ਨੂੰ ਕਾਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਗੱਡੀ ‘ਤੇ ਇੱਟਾਂ ਰੋੜੇ ਅਤੇ ਖਿੜਕੀ ਦੇ ਸ਼ੀਸ਼ੇ ਦੀ ਭੰਨਤੋੜ ਕੀਤੀ।
ਇਸ ਤੋਂ ਬਾਅਧ ਬਸੰਤ ਐਵੀਨਿਊ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਸ਼ੁਭਾਸ਼ ਚੰਦ ਨੇ ਦੱਸਿਆ ਕਿ ਯਸ਼ਪਾਲ ਮਹਿਤਾ, ਉਸ ਦੀ ਨੂੰਹ ਅਲਕਾ ਮਹਿਤਾ, ਸ਼ਕੁੰਭਰਾ ਮਹਿਤਾ, ਉਸ ਦੀ ਧੀ ਅਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
error: Content is protected !!