Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
17
ਦਿੱਲੀ ਦੇ ਬੁਰਾੜੀ ਕਾਂਡ ਵਾਂਗ ਹੀ ਹੁਣ ਫਿਰ ਇਕ ਘਰ ‘ਚੋਂ ਮਿਲੀਆਂ 6 ਲਾਸ਼ਾਂ, ਗੁਆਂਢੀਆਂ ਨੇ ਕਹੀ ਹੈਰਾਨ ਕਰਨ ਵਾਲੀ ਗੱਲ…
Latest News
National
ਦਿੱਲੀ ਦੇ ਬੁਰਾੜੀ ਕਾਂਡ ਵਾਂਗ ਹੀ ਹੁਣ ਫਿਰ ਇਕ ਘਰ ‘ਚੋਂ ਮਿਲੀਆਂ 6 ਲਾਸ਼ਾਂ, ਗੁਆਂਢੀਆਂ ਨੇ ਕਹੀ ਹੈਰਾਨ ਕਰਨ ਵਾਲੀ ਗੱਲ…
August 17, 2022
Voice of Punjab
ਦਿੱਲੀ ਦੇ ਬੁਰਾੜੀ ਕਾਂਡ ਵਾਂਗ ਹੀ ਹੁਣ ਫਿਰ ਇਕ ਘਰ ‘ਚੋਂ ਮਿਲੀਆਂ 6 ਲਾਸ਼ਾਂ, ਗੁਆਂਢੀਆਂ ਨੇ ਕਹੀ ਹੈਰਾਨ ਕਰਨ ਵਾਲੀ ਗੱਲ…
ਵੀਓਪੀ ਬਿਊਰੋ- ਦਿੱਲ਼ੀ ਦੇ ਬੁਰਾੜੀ ਵਿਚ 2018 ਵਿਚ ਪੂਰੇ ਪਰਿਵਾਰ ਦੀ ਮੌਤ ਦੇ ਮਾਮਲੇ ਵਾਂਗ ਹੀ ਅੱਜ ਸਵੇਰੇ ਜੰਮੂ ਦੇ ਤਵੀ ਵਿਹਾਰ ਸਿੱਧ ਵਿਚ ਵੀ ਇਕ ਘਰ ਵਿੱਚੋਂ 6 ਲਾਸ਼ਾਂ ਮਿਲਣ ਦੇ ਨਾਲ ਸਨਸਨੀ ਫੈਲ ਗਈ ਹੈ। ਮਰਨ ਵਾਲਿਆਂ ਵਿਚ 3 ਔਰਤਾਂ ਵੀ ਸ਼ਾਮਲ ਹਨ। ਇਸ ਦੌਰਾਨ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਦੌਰਾਨ ਤਾਂ ਸਾਰਾ ਮਾਮਲਾ ਕਤਲ ਦਾ ਲੱਗ ਰਿਹਾ ਹੈ ਪਰ ਸਥਾਨਕ ਪੁਲਿਸ ਅਧਿਕਾਰੀਆਂ ਨੇ ਅਜੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ ਹੈ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ ਅਤੇ ਕਿਹਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਉਹ ਇਸ ਮਾਮਲੇ ਸਬੰਧੀ ਕੁਝ ਵੀ ਕਹਿਣਗੇ।
ਮਰਨ ਵਾਲਿਆਂ ਦੀ ਪਛਾਣ ਸਕੀਨਾ ਬੇਗਮ ਪਤਨੀ ਮਰਹੂਮ ਗੁਲਾਮ ਹਸਨ, ਉਸ ਦਾ ਬੇਟਾ ਜ਼ਫਰ ਸਲੀਮ ਅਤੇ ਦੋ ਬੇਟੀਆਂ ਰੁਬੀਨਾ ਬਾਨੋ, ਨਸੀਮਾ ਅਖਤਰ ਤੋਂ ਇਲਾਵਾ ਨੂਰ-ਉਲ-ਹਬੀਬ ਪੁੱਤਰ ਹਬੀਬ ਉੱਲਾ, ਸੱਜਾਦ ਅਹਿਮਦ ਪੁੱਤਰ ਫਾਰੂਕ ਅਹਿਮਦ ਮਾਗਰੇ ਵਜੋਂ ਹੋਈ ਹੈ। ਆਸਪਾਸ ਰਹਿਣ ਵਾਲੇ ਲੋਕਾਂ ਨੇ ਦੱਸਿਆ ਹੈ ਕਿ ਜਿਸ ਘਰ ਵਿੱਚ ਇਹ ਘਟਨਾ ਹੋਈ ਹੈ, ਉਹ ਘਰ ਨੂਰ-ਉਲ-ਹਬੀਬ ਦਾ ਹੈ ਅਤੇ ਸਕੀਨਾ ਅਤੇ ਉਸ ਦਾ ਪਰਿਵਾਰ ਘਰ ਦੀ ਦੇਖ-ਭਾਲ ਕਰਦੇ ਸਨ। ਇਹ ਪਰਿਵਾਰ ਡੋਡਾ ਦਾ ਵਸਨੀਕ ਹੈ ਜਦਕਿ ਨੂਰ ਉਲ ਹਬੀਬ ਸ੍ਰੀਨਗਰ ਦਾ ਵਸਨੀਕ ਸੀ।
ਆਂਢ-ਗੁਆਂਢ ਦੇ ਦੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਜਿਵੇਂ ਸਾਰਿਆਂ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜਾਨ ਦਿੱਤੀ ਹੋਵੇ ਪਰ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਸਬੰਧੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਇਸ ਦੇ ਨਾਲ ਹੀ ਪੁਲਿਸ ਦੀ ਐਫਐਸਐਲ ਟੀਮ ਨੇ ਮੌਕੇ ਤੋਂ ਸੈਂਪਲ ਵੀ ਲਏ ਹਨ। ਫਿਲਹਾਲ ਮਾਮਲਾ ਕੀ ਹੈ ਪੁਲਿਸ ਜਾਂਚ ਕਰ ਰਹੀ ਹੈ।
Post navigation
ਅਦਾਲਤ ਨੇ ਸਿੱਧੂ ਦੇ ‘ਥਾਣੇਦਾਰ ਦੀ ਪੈਂਟ ਗਿੱਲੀ ਕਰਨ’ ਵਾਲੇ ਬਿਆਨ ‘ਤੇ ਸੁਣਾਇਆ ਇਹ ਫੈਸਲਾ..
ਜਲੰਧਰ ਵੈਸਟ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਤੀ ਧਮਕੀ, ਪਹਿਲਾਂ ‘ਆਪ’ ਵਿਧਾਇਕ ਗੋਗੀ ਨੂੰ ਵੀ ਆਈ ਸੀ ਧਮਕੀ ਭਰੀ ਕਾਲ, ‘ਆਪ’ ਸਰਕਾਰ ਦੇ ਵਿਧਾਇਕ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦਾ ਕੀ ਬਣੂ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us