ਲੱਖਾਂ ਦੀ ਧੋਖਾਧੜੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਨਾਮਜ਼ਦ ਕੀਤਾ ਤਾਂ ਉਸ ਦਾ ਪਿਓ ਕਹਿੰਦਾ ਜਨਾਬ ਉਸ ਨੂੰ ਮਰੇ ਤਾਂ 7 ਮਹੀਨੇ ਹੋ ਗਏ, ਗਲਤੀ ਹੁਣ ਪੁਲਿਸ ਦੀ ਜਾਂ ਕਿਸੇ ਹੋਰ ਦੀ ਸਾਰੇ ਭੰਬਲਭੂਸੇ ‘ਚ…

ਲੱਖਾਂ ਦੀ ਧੋਖਾਧੜੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਨਾਮਜ਼ਦ ਕੀਤਾ ਤਾਂ ਉਸ ਦਾ ਪਿਓ ਕਹਿੰਦਾ ਜਨਾਬ ਉਸ ਨੂੰ ਮਰੇ ਤਾਂ 7 ਮਹੀਨੇ ਹੋ ਗਏ, ਗਲਤੀ ਹੁਣ ਪੁਲਿਸ ਦੀ ਜਾਂ ਕਿਸੇ ਹੋਰ ਦੀ ਸਾਰੇ ਭੰਬਲਭੂਸੇ ‘ਚ…

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਮਹਾਨਗਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਜਦ ਪੁਲਿਸ ਨੇ ਧੋਖਾਧੜੀ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ, ਤਾਂ ਉਸ ਦੇ ਪਿਤਾ ਨੇ ਅੱਗਿਓ ਕਿਹਾ ਕਿ ਉਸ ਦੇ ਬੇਟੇ ਦੀ ਤਾਂ ਮੌਤ ਹੋ ਚੁੱਕੀ ਹੈ। ਉਕਤ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਸੋਚੀ ਪੈ ਗਏ ਹਨ ਕਿ ਹੁਣ ਆਖਿਰ ਕੀਤਾ ਤਾਂ ਕੀਤਾ ਕੀ ਜਾਵੇ। ਫਿਲਹਾਲ ਮਾਮਲੇ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਦੀਪਕ ਜੋ ਕਿ ਫੋਕਲ ਪੁਆਇੰਟ ਇਲਾਕੇ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਫੈਕਟਰੀ ਮਾਲਕ ਦਕਸ਼ ਪਾਹਵਾ ਵਾਸੀ ਮਾਡਲ ਟਾਊਨ ਨੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਫੈਕਟਰੀ ਵਿਚ ਲੱਖਾਂ ਰੁਪਏ ਦੀ ਧੋਖਾਧੜੀ ਹੋਈ ਹੈ ਅਤੇ ਕੁਝ ਜ਼ਰੂਰੀ ਦਸਤਾਂਵੇਜ਼ ਵੀ ਗਾਈਬ ਹਨ। ਪੁਲਿਸ ਜਾਂਚ ਤੋਂ ਬਾਅਦ ਪੁਲਿਸ ਨੇ ’ਤੇ ਦੀਪਕ ਕੁਮਾਰ ਵਾਸੀ ਤਾਜਪੁਰ ਰੋਡ ਭਾਮੀਆਂ ਖੁਰਦ ਰਾਮਦਾਸ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਸ਼ੀ 1 ਫਰਵਰੀ ਤੋਂ ਕੰਮ ਉੱਤੇ ਨਹੀਂ ਆ ਰਿਹਾ ਸੀ।

ਜਦ ਉਹਨਾਂ ਨੇ ਇਸ ਸਬੰਧੀ ਮੁਲਜ਼ਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਦੀਪਕ ਦੀ ਤਾਂ 31 ਜਨਵਰੀ ਨੂੰ ਹੀ ਮੌਤ ਹੋ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਰਿਕਾਰਡ ਵਿੱਚ ਦੀਪਕ ਦੀ ਮੌਤ ਨਹੀਂ ਹੈ। ਜੇਕਰ ਪਰਿਵਾਰਕ ਮੈਂਬਰ ਕੋਈ ਦਸਤਾਵੇਜ਼ ਪੇਸ਼ ਕਰਦੇ ਹਨ, ਤਾਂ ਇਹ ਮੰਨਿਆ ਜਾਵੇਗਾ ਕਿ ਉਹ ਮਰ ਗਿਆ ਹੈ। ਪਿਤਾ ਨੇ ਦੱਸਿਆ ਕਿ ਦੀਪਕ ਨੂੰ 31 ਜਨਵਰੀ ਦੀ ਰਾਤ ਨੂੰ ਦਿਲ ਦਾ ਦੌਰਾ ਪਿਆ ਸੀ। ਉਸ ਨੂੰ ਡੀਐਮਸੀ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
ਥਾਣਾ ਸਦਰ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੇ ਪਿਤਾ ਸ਼ੁਭ ਦਰਸ਼ਨ ਕੁਮਾਰ ਨੇ ਦਕਸ਼ ਪਾਹਵਾ ਨੂੰ ਫੋਨ ‘ਤੇ ਦੱਸਿਆ ਕਿ ਉਸ ਦੇ ਲੜਕੇ ਦੀ ਮੌਤ ਹੋ ਚੁੱਕੀ ਹੈ। ਪਰ ਦੀਪਕ ਦੀ ਮੌਤ ਦੇ ਸਬੰਧ ਵਿੱਚ ਕੋਈ ਦਸਤਾਵੇਜ਼ ਜਾਂ ਮੌਤ ਦਾ ਸਰਟੀਫਿਕੇਟ ਸਾਹਮਣੇ ਨਹੀਂ ਆਇਆ ਹੈ। ਉਸਦਾ ਪਤਾ ਵੀ ਗਲਤ ਹੈ। ਉਹ ਜ਼ਿੰਦਾ ਹੋ ਸਕਦਾ ਹੈ। ਉਸ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਜਾਵੇਗੀ। ਤਾਂ ਹੀ ਸੱਚ ਸਾਹਮਣੇ ਆਵੇਗਾ।
error: Content is protected !!