ਕਾਂਗਰਸੀ ਵਰਕਰ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਪਹੁੰਚਿਆ ਸ਼੍ਰੀ ਦਰਬਾਰ ਸਾਹਿਬ, ਖਿੱਚਵਾਈਆਂ ਫੋਟੋਆਂ- ਮਾਹੋਲ ਗਰਮਾਇਆ…

ਕਾਂਗਰਸੀ ਵਰਕਰ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਪਹੁੰਚਿਆ ਸ਼੍ਰੀ ਦਰਬਾਰ ਸਾਹਿਬ, ਖਿੱਚਵਾਈਆਂ ਫੋਟੋਆਂ- ਮਾਹੋਲ ਗਰਮਾਇਆ…


ਅੰਮ੍ਰਿਤਸਰ (ਵੀਓਪੀ ਬਿਊਰੋ) ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਇਕ ਵਿਅਕਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆ ਗਿਆ ਅਤੇ ਉੱਥੇ ਉਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਉੱਥੇ ਹੀ ਉਸ ਨੇ ਜਗਦੀਸ਼ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਫੋਟੋਆਂ ਵੀ ਖਿੱਚਵਾਈਆਂ। ਉਕਤ ਮਾਮਲੇ ਤੋਂ ਬਾਅਦ ਸਾਰੇ ਪਾਸੇ ਇਸ ਦੀ ਨਿਖੇਧੀ ਹੋ ਰਹੀ ਹੈ ਅਤੇ ਇਸ ਨੂੰ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰਾਰ ਦਿੱਤਾ ਜਾ ਰਿਹਾ ਹੈ।

ਉਕਤ ਟੀ-ਸ਼ਰਟ ਪਹਿਨ ਕੇ ਇਸ ਤਰਹਾਂ ਦੀ ਹਰਕਤ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਕਿ ਜਗਦੀਸ਼ ਟਾਈਟਲਰ ਦੇ ਖਾਸ ਬੰਦੇ ਮੰਨੇ ਜਾਂਦੇ ਕਾਂਗਰਸੀ ਨੇਤਾ ਕਰਮ ਗਿੱਲ ਹਨ। ਤੁਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਜਗਦੀਸ਼ ਟਾਈਟਲਰ ਨੂੰ ਦਿੱਲੀ ਸਿੱਖ ਦੰਗਿਆਂ ਲਈ ਦੋਸ਼ੀ ਮੰਨਦੀ ਹੈ। ਇਸ ਤੋਂ ਪਹਿਲਾਂ ਵੀ ਕਾਂਗਰਸੀ ਨੇਤਾ ਕਰਮ ਗਿੱਲ ਨੇ ਜਗਦੀਸ਼ ਟਾਈਟਲਰ ਦਾ ਜਨਮਦਿਨ ਮਨਾਉਂਦੇ ਹੋਏ ਅੰਮ੍ਰਿਤਸਰ ਵੱਖ-ਵੱਖ ਜਗ੍ਹਾ ਉਸ ਦੇ ਬੋਰਡ ਲਾਏ ਸਨ। ਇਸ ਗੱਲ ਦਾ ਵੀ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਵਾਈਰਲ ਹੋਈਆਂ ਫੋਟੋਆਂ ਬਾਰੇ ਵਾਇਸ ਆਫ ਪੰਜਾਬ ਅਦਾਰਾ ਕੋਈ ਪੁਸ਼ਟੀ ਨਹੀਂ ਕਰਦਾ। ਇਹਨਾਂ ਵਾਇਰਲ ਹੋ ਰਹੀਆਂ ਤਸਵੀਰਾਂ ਬਾਰੇ ਹੁਣ ਸਿੱਖ ਜਥੇਬੰਦੀਆਂ ਕੀ ਐਕਸ਼ਨ ਲੈਂਦੀਆਂ ਹਨ ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ| ਇਹੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਇਸ ਸਬੰਧੀ ਕੀ ਕਾਰਵਾਈ ਕਰਦੀ ਹੈ ਇਸ ਬਾਰੇ ਵੀ ਦੇਖਿਆ ਜਾ ਰਿਹਾ ਹੈ। ਦੋਵਾਂ ਪਾਸਿਆਂ ਦੇ ਪੱਖਾਂ ਦਾ ਹਵਾਲਾ ਆਉਣ ਤੋਂ ਬਾਅਦ ਉਹਨਾਂ ਨੂੰ ਵੀ ਪ੍ਰਮੁੱਖਤਾ ਦੇ ਨਾਲ ਪੇਸ਼ ਕੀਤਾ ਜਾਵੇਗਾ।
error: Content is protected !!