ਕਿਸਾਨ ਆਗੂਆਂ ਨੇ ਜੇਲ੍ਹ ਵਿੱਚ ਕਿਸਾਨਾਂ ਨਾਲ ਕੀਤੀ ਮੁਲਾਕਾਤ
ਭਲਕੇ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਤੱਕ ਕੀਤਾ ਜਾਵੇਗਾ ਰੋਸ ਮਾਰਚ
ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ):- ਯੂਪੀ ਦੇ ਪਿੰਡ ਲੱਖੀਮਪੁਰ ਅੰਦਰ ਤਿਕੁਨੀਆ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਲਖੀਮਪੁਰ ‘ਚ ਦੂਜੇ ਦਿਨ ਵੀ ਕਿਸਾਨਾਂ ਦਾ ਮਹਾ ਧਰਨਾ ਜਾਰੀ ਰਿਹਾ। ਕੱਲ੍ਹ ਨਾਲੋਂ ਅੱਜ ਮਹਾਪਦਵ ਵਿੱਚ ਕਿਸਾਨਾਂ ਦੀ ਗਿਣਤੀ ਵੱਧ ਗਈ ਹੈ। ਮਹਾ ਧਰਨਾ ਦੇ ਦਬਾਅ ਹੇਠ ਪ੍ਰਸ਼ਾਸਨ ਨੇ ਪਹਿਲੀ ਵਾਰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਜੇਲ੍ਹ ਵਿੱਚ ਬੰਦ ਕਿਸਾਨਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ। ਝੂਠੇ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਇਨ੍ਹਾਂ ਕਿਸਾਨਾਂ ਦਾ ਹੌਂਸਲਾ ਬੁਲੰਦ ਰਿਹਾ। ਜੇਲ੍ਹ ਵਿੱਚ ਕਿਸਾਨਾਂ ਨਾਲ ਮੁਲਾਕਾਤ ਕਰਨ ਵਾਲੀ ਟੀਮ ਵਿੱਚ ਰਾਕੇਸ਼ ਟਿਕੈਤ, ਡਾ: ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾ, ਮਨਜੀਤ ਰਾਏ, ਸੁਰੇਸ਼ ਕੋਠ, ਡਾ: ਅਸ਼ੀਸ਼ ਮਿੱਤਲ ਤਜਿੰਦਰ ਸਿੰਘ ਵਿਰਕ ਰਣਜੀਤ ਸਿੰਘ ਰਾਜੂ ਰਿਚਾ ਸਿੰਘ ਗੁਰਮਨੀਤ ਸਿੰਘ ਮਾਂਗਟ ਸ਼ਾਮਲ ਸਨ।