Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
19
ਆਮ ਆਦਮੀ ਕਲੀਨਿਕ ‘ਚ ਤਾਇਨਾਤ ਡਾਕਟਰ ਨੇ 4 ਦਿਨ ਵੀ ਨਾ ਕੱਢੇ, ਦਿੱਤਾ ਅਸਤੀਫਾ – ਜਾਣੋ ਕੀ ਹੈ ਮਾਮਲਾ
Latest News
Punjab
ਆਮ ਆਦਮੀ ਕਲੀਨਿਕ ‘ਚ ਤਾਇਨਾਤ ਡਾਕਟਰ ਨੇ 4 ਦਿਨ ਵੀ ਨਾ ਕੱਢੇ, ਦਿੱਤਾ ਅਸਤੀਫਾ – ਜਾਣੋ ਕੀ ਹੈ ਮਾਮਲਾ
August 19, 2022
Voice of Punjab
ਆਮ ਆਦਮੀ ਕਲੀਨਿਕ ‘ਚ ਤਾਇਨਾਤ ਡਾਕਟਰ ਨੇ 4 ਦਿਨ ਵੀ ਨਾ ਕੱਢੇ, ਦਿੱਤਾ ਅਸਤੀਫਾ – ਜਾਣੋ ਕੀ ਹੈ ਮਾਮਲਾ
ਰੂਪਨਗਰ (ਵੀਓਪੀ ਬਿਊਰੋ) ਆਮ ਜਨਤਾ ਦੀ ਭਲਾਈ ਲਈ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕ ਨੂੰ ਅਜੇ 5 ਦਿਨ ਵੀ ਪੂਰੇ ਨਹੀ ਹੋਏ ਕਿ ਰੂਪਨਗਰ ਤੋਂ ਆਮ ਆਦਮੀ ਕਲੀਨਿਕ ‘ਚ ਤਾਇਨਾਤ ਇਕ ਡਾਕਟਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਮ ਆਦਮੀ ਕਲੀਨਿਕ ਵਿਚ ਤਾਇਨਾਤ ਡਾਕਟਰ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਲੋਕ ਤਰ੍ਹਾਂ- ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।
ਰੂਪਨਗਰ ਸ਼ਹਿਰ ਵਿਚ ਮਲਹੋਤਰਾ ਕਾਲੋਨੀ ’ਚ 15 ਅਗਸਤ ਨੂੰ ਸ਼ੁਰੂ ਹੋਏ ਆਮ ਆਦਮੀ ਕਲੀਨਿਕ ਦਾ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਬੜੇ ਜ਼ੋਰ ਸ਼ੋਰ ਨਾਲ ਕੀਤਾ ਸੀ ਪਰ ਦੋ ਦਿਨਾਂ ਬਾਅਦ ਹੀ ਉਕਤ ਕਲੀਨਿਕ ’ਚ ਤਾਇਨਾਤ ਕੀਤੇ ਗਏ ਡਾਕਟਰ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ, ਜੋ ਸ਼ਹਿਰ ’ਚ ਅੱਗ ਲੱਗਣ ਜਿਹੀ ਘਟਨਾ ਤਰ੍ਹਾਂ ਚਰਚਾ ਦਾ ਵਿਸ਼ਾ ਬਣ ਗਿਆ।
ਇਸ ਸਬੰਧੀ ਜਦ ਜ਼ਿਲ੍ਹਾ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ’ਚ ਡਾਕਟਰਾਂ ਦੀ ਨਿਯੁਕਤੀ ਸਿਹਤ ਮਹਿਕਮੇ ਦੇ ਐੱਮ. ਡੀ. ਵੱਲੋਂ ਕੀਤੀ ਗਈ ਹੈ ਅਤੇ ਉਕਤ ਸਬੰਧਤ ਤਿਆਗ ਪੱਤਰ ਵੀ ਉੱਚ ਅਧਿਕਾਰੀ ਨੂੰ ਭੇਜ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸਬੰਧਤ ਡਾਕਟਰ ਦਾ ਉੱਚ ਸਿੱਖਿਆ (ਐੱਮ. ਡੀ.) ਕਰਨ ਲਈ ਸਿਲੈਕਸ਼ਨ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਤਿਆਗ ਪੱਤਰ ਦੇ ਦਿੱਤਾ।
Post navigation
ਚੋਰ ਮਚਾਏ ਸ਼ੋਰ! ਸਿਸੋਦੀਆ ਖਿਲਾਫ ਕਾਰਵਾਈ ਦੇ ਹੁਕਮ ਰਾਸ਼ਟਰਪਤੀ ਨੇ ਦਿੱਤੇ, ਮੋਦੀ ਸਰਕਾਰ ਨੇ ਨਹੀਂ – ਅਸ਼ਵਨੀ ਸ਼ਰਮਾ
ਕਿਸਾਨ ਆਗੂਆਂ ਨੇ ਜੇਲ੍ਹ ਵਿੱਚ ਕਿਸਾਨਾਂ ਨਾਲ ਕੀਤੀ ਮੁਲਾਕਾਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us