‘ਆਪ’ ਵਿਧਾਇਕ ਦੀ ਚਿਤਾਵਨੀ- ਕਿਹਾ ਮੈਂ ਤਾਂ ਪ੍ਰਾਈਵੇਟ ਪਾਰਟ ਦੀ ਇਨਫੈਕਸ਼ਨ ਦਿਖਾ ਰਿਹਾ ਸੀ ਪਰ ਦਗੇਬਾਜ਼ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਹੁਣ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ…

‘ਆਪ’ ਵਿਧਾਇਕ ਦੀ ਚਿਤਾਵਨੀ- ਕਿਹਾ ਮੈਂ ਤਾਂ ਪ੍ਰਾਈਵੇਟ ਪਾਰਟ ਦੀ ਇਨਫੈਕਸ਼ਨ ਦਿਖਾ ਰਿਹਾ ਸੀ ਪਰ ਦਗੇਬਾਜ਼ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਹੁਣ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ…

ਚੰਡੀਗੜ੍ਹ (ਵੀਓਪੀ ਬਿਊਰੋ) ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਆਮ ਆਦਮੀ ਪਾਰਟੀ ਦਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਪਠਾਨਮਾਜਰਾ ਦੀ ਵਾਇਰਲ ਵੀਡੀਓ ਤੋਂ ਬਾਅਦ ਹੁਣ ਉਨ੍ਹਾਂ ਨੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਜੋ ਹੋਇਆ, ਉਹ ਕਿਸੇ ਨਾਲ ਵੀ ਹੋ ਸਕਦਾ ਹੈ। ਪਠਾਨਮਾਜਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ, ਵਿਧਾਇਕ ਤੇ ਆਗੂ ਸਮੇਤ ਹੋਰ ਲੋਕ ਮੇਰਾ ਸਾਥ ਨਹੀਂ ਦੇ ਰਹੇ।

ਵਿਧਾਇਕ ਨੇ ਕਿਹਾ ਕਿ ਉਸ ਨੇ ਤਾਂ ਵਿਸ਼ਵਾਸ ਕੀਤਾ ਸੀ ਪਰ ਉਸ ਦੀ ਦੂਜੀ ਪਤਨੀ ਨੇ ਉਸ ਨਾਲ ਵਿਸ਼ਵਾਸਘਾਤ ਕੀਤਾ ਹੈ। ਜੋ ਲੋਕ ਵਿਦੇਸ਼ਾਂ ਵਿਚ ਬੈਠ ਕੇ ਵੀ ਮੇਰੀ ਵੀਡੀਓ ਵਾਇਰਲ ਕਰ ਰਹੇ ਹਨ, ਅਜਿਹੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਅਦਾਲਤ ਵਿੱਚ ਲੈ ਕੇ ਜਾਵਾਂਗਾ। ਉਸ ਨੇ ਭਰੇ ਮਨ ਨਾਲ ਕਿਹਾ ਕਿ ਮੇਰੀ ਵੀ ਧੀ ਦਾ ਵਿਆਹ ਹੋਣ ਵਾਲਾ ਹੈ। ਮੇਰੇ ਵੀ ਬੱਚੇ ਹਨ। ਜੋ ਮੇਰੇ ਨਾਲ ਹੋਇਆ ਉਹ ਕਿਸੇ ਨਾਲ ਵੀ ਹੋ ਸਕਦਾ ਹੈ।

 

ਮੇਰਾ ਵੀ ਪਰਿਵਾਰ ਹੈ। ਚਾਹੇ ਉਹ ਕਾਂਗਰਸੀ ਹੋਣ, ਅਕਾਲੀ ਹੋਣ ਜਾਂ ਕੋਈ ਹੋਰ, ਉਨ੍ਹਾਂ ਨੂੰ ਬੇਨਤੀ ਹੈ ਕਿ ਵੀਡੀਓ ਵਾਇਰਲ ਕਰਨ ਵਾਲਿਆਂ ਦੀ ਮਦਦ ਨਾ ਕੀਤੀ ਜਾਵੇ। ਇਸ ਵਿੱਚ ਮੇਰੀ ਪਾਰਟੀ ਦੇ ਕਈ ਲੋਕ ਵੀ ਹੋ ਸਕਦੇ ਹਨ। ਜੇਕਰ ਇਸ ਵਿਚ ਕੋਈ ਸ਼ਾਮਲ ਹੋਇਆ ਤਾਂ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕਰਵਾਈ ਜਾਵੇਗੀ। ਵਾਇਰਲ ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਮੈਨੂੰ ਉਸ ਔਰਤ ਤੇ ਵਿਸ਼ਵਾਸ ਸੀ ਕਿਉਂਕਿ ਉਹ ਮੇਰੀ ਪਤਨੀ ਸੀ ਅਤੇ ਮੈਂ ਤਾਂ ਸਿਰਫ ਪ੍ਰਾਈਵੇਟ ਪਾਰਟ ਦੀ ਇਨਫੈਕਸ਼ਨ ਹੀ ਦਿਖਾ ਰਿਹਾ ਸੀ।

ਇਹ ਸਾਡੀ ਪਰਸਨਲ ਲਾਈਫ ਸੀ ਤੇ ਉਸ ਨੇ ਦਗਾ ਕੀਤਾ ਤੇ ਵੀਡੀਓ ਬਣਾ ਲਈ, ਜਿਸ ਬਾਰੇ ਮੈਨੂੰ ਪਤਾ ਹੀ ਨਹੀ ਸੀ। ਅੱਜ ਇਸ ਤਰ੍ਹਾਂ ਵਾਇਰਲ ਕਰ ਕੇ ਮੇਰੀ ਇੱਜ਼ਤ ਉਛਾਲੀ ਜਾ ਰਹੀ ਹੈ। ਮੈ ਉਨ੍ਹਾਂ ਸਾਰਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਾਂਗਾ।

error: Content is protected !!