ਪੀਐੱਮ ਮੋਦੀ ਦੇ ਪੰਜਾਬ ਦੌਰੇ ‘ਤੇ ਅੱਤਵਾਦੀ ਹਮਲੇ ਦਾ ਖਦਸ਼ਾ, ਪੰਨੂ ਨੇ ਕਿਹਾ-ਪਹਿਲਾਂ ਵੀ ਮੋੜਿਆ ਸੀ ਤੇ ਹੁਣ ਵੀ ਮੋੜਾਂਗੇ ਵਾਪਸ, ਬੰਦੇ ਤਿਆਰ ਨੇ…

ਪੀਐੱਮ ਮੋਦੀ ਦੇ ਪੰਜਾਬ ਦੌਰੇ ‘ਤੇ ਅੱਤਵਾਦੀ ਹਮਲੇ ਦਾ ਖਦਸ਼ਾ, ਪੰਨੂ ਨੇ ਕਿਹਾ-ਪਹਿਲਾਂ ਵੀ ਮੋੜਿਆ ਸੀ ਤੇ ਹੁਣ ਵੀ ਮੋੜਾਂਗੇ ਵਾਪਸ, ਬੰਦੇ ਤਿਆਰ ਨੇ…


ਚੰਡੀਗੜ੍ਹ (ਵੀਓਪੀ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੋਹਾਲੀ ਆ ਰਹੇ ਹਨ। ਇੱਥੇ ਉਹ ਟਾਟਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਹਾਲੀ ਦੌਰੇ ਤੋਂ ਪਹਿਲਾਂ ਪੰਜਾਬ ‘ਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕੇਂਦਰੀ ਖੁਫੀਆ ਏਜੰਸੀਆਂ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਇਨਪੁਟ ਭੇਜ ਦਿੱਤੇ ਹਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਅੱਤਵਾਦੀ ਕਿਸੇ ਵੀ ਬੱਸ ਸਟੈਂਡ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਤੋਂ ਬਾਅਦ ਹਰ ਜਗ਼੍ਹਾ ਸੁਰੱਖਿਆ ਤੇਜ਼ ਕਰ ਦਿੱਤੀ ਗਈ ਹੈ ਅਤੇ ਹਰ ਸ਼ੱਕੀ ਵਿਅਕਤੀ ਅਤੇ ਸ਼ੱਕੀ ਵਸਤੂ ਦੀ ਤਲਾਸ਼ੀ ਲਈ ਜਾ ਰਹੀ ਹੈ।

ਇਸ ਵਿਚਕਾਰ ਹੀ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਅਗਸਤ ਨੂੰ ਮੋਹਾਲੀ ਫੇਰੀ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਚਿਤਾਵਨੀ ਦਿੱਤੀ ਹੈ। ਉਸ ਨੇ ਕਿਹਾ ਕਿ 24 ਅਗਸਤ ਨੂੰ ਇਕੱਠੇ ਹੋ ਜਾਵੋ ਤੇ ਖਾਲਿਸਤਾਨੀ ਝੰਡੇ ਹੱਥਾਂ ਵਿਚ ਫੜ ਲਵੋ। ਪਹਿਲਾਂ ਵੀ ਮੋਦੀ ਨੂੰ ਵਾਪਸ ਮੋੜਿਆ ਸੀ ਤੇ ਹੁਣ ਵੀ ਵਾਪਸ ਮੋੜਾਂਗੇ। ਉਸ ਨੇ ਕਿਹਾ ਕਿ ਉਸ ਦੇ ਬੰਦੇ ਮੋਹਾਲੀ ਨੇੜੇ ਪਹੁੰਚ ਗਏ ਹਨ।

error: Content is protected !!