ਸੀਨੀਅਰ ਅਕਾਲੀ ਆਗੂ ਝੂੰਦਾਂ ਦੇ ਬਾਗੀ ਤੇਵਰ, ਕਿਹਾ ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ ਉਹ ਚੌਧਰੀ ਬਣੇ ਆ, ਠੱਗਾਂ ਦੀ ਟੀਮ ਨੂੰ ਲੋਕ ਪਸੰਦ ਕਿਦਾਂ ਕਰਨਗੇ…

ਸੀਨੀਅਰ ਅਕਾਲੀ ਆਗੂ ਝੂੰਦਾਂ ਦੇ ਬਾਗੀ ਤੇਵਰ, ਕਿਹਾ ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ ਉਹ ਚੌਧਰੀ ਬਣੇ ਆ, ਠੱਗਾਂ ਦੀ ਟੀਮ ਨੂੰ ਲੋਕ ਪਸੰਦ ਕਿਦਾਂ ਕਰਨਗੇ…

ਵੀਓਪੀ ਬਿਊਰੋ- ਅੰਤ ਹੀ ਆਰੰਭਤਾ ਦੀ ਸ਼ੁਰੂਆਤ ਹੈ, ਕੋਈ ਚੀਜ਼ ਖਤਮ ਹੋਵੇਗੀ ਤਾਂ ਹੀ ਨਵੀਂ ਪੈਦਾ ਹੋਵੇਗੀ। ਅਜਿਹੀ ਹੀ ਸਥਿਤੀ ਇਸ ਸਮੇਂ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ‘ਚ, ਜਿੱਥੇ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਮਿਲਣ ਤੋਂ ਬਾਅਦ ਹੁਣ ਦਿਨ-ਬ-ਦਿਨ ਬਗਾਵਤ ਤੇਜ਼ ਹੁੰਦੀ ਦਾ ਰਹੀ ਹੈ ਅਤੇ ਪਾਰਟੀ ਦੇ ਸੀਨੀਅਰ ਆਗੂ ਵੀ ਲੀਡਰਸ਼ਿਪ ਬਦਲਣ ਦੀ ਮੰਗ ਕਰ ਰਹੇ ਹਨ। ਮਨਪ੍ਰੀਤ ਸਿੰਘ ਇਆਲੀ ਦੇ ਤਿੱਖੇ ਤੇਵਰਾਂ ਨੇ ਪਾਰਟੀ ਦੀ ਨੀਂਹ ਹਿਲਾ ਕੇ ਰੱਖ ਦਿੱਤੀ ਹੈ ਅਤੇ ਇਸ ਸਮੇਂ ਅਸਿੱਧੇ ਤੌਰ ‘ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।


ਇਸ ਦੌਰਾਨ ਹੁਣ ਸੀਨੀਅਰ ਅਕਾਲੀ ਆਗੂ ਇਕਬਾਲ ਝੂੰਦਾਂ ਨੇ ਵੀ ਪਾਰਟੀ ਲੀਡਰਸ਼ਿਪ ਨੂੰ ਲੈ ਕੇ ਬਾਗੀ ਤੇਵਰ ਦਿਖਾਏ ਹਨ। ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਕਿਹਾ ਕਿ ਅਸੀਂ ਅਕਾਲੀ ਦਲ ਉਹਨਾਂ ਹੱਥਾਂ ਵਿੱਚ ਦਿੱਤਾ ਹੈ ਜਿਹਨਾਂ ਦਾ ਸੇਵਾ, ਪੰਥ ਅਤੇ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਨੇ ਠੱਗਾਂ, ਚੋਰਾਂ ਅਤੇ ਲੁਟੇਰਿਆਂ ਦੀਆਂ ਟੀਮਾਂ ਭਰਤੀ ਕੀਤੀਆਂ। ਜਿਸ ਕਾਰਨ ਅਕਾਲੀ ਦਲ ਦੀ ਇਹ ਹਾਲਤ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਜਿਨ੍ਹਾਂ ਨੂੰ ਪਸੰਦ ਨਹੀਂ ਕਰਦੇ ਅਸੀ ਉਨ੍ਹਾਂ ਨੂੰ ਚੌਧਰੀ ਬਣਾ ਦਿੱਤਾ।


ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਜੇ ਵੀ ਕਮਜ਼ੋਰ ਨਹੀਂ ਹੈ ਅਤੇ ਲੋਕਾਂ ਦੇ ਦਿਲਾਂ ਵਿਚ ਇਸ ਦੀ ਮੌਜੂਦਗੀ ਹੈ। ਜੇਕਰ ਪ੍ਰਭਾਵਸ਼ਾਲੀ ਚਿਹਰਿਆਂ ਨੂੰ ਸਰਕਲ ਤੋਂ ਜ਼ਿਲ੍ਹੇ ਤੱਕ ਲਿਆਂਦਾ ਜਾਵੇ। 3 ਮਹੀਨਿਆਂ ‘ਚ ਅਕਾਲੀ ਦਲ ਮੁੜ ਸਿਖਰ ‘ਤੇ ਹੋਵੇਗਾ। ਸਾਨੂੰ ਲੋਕਾਂ ਦੇ ਚਿਹਰੇ ਸਾਹਮਣੇ ਲਿਆਉਣੇ ਚਾਹੀਦੇ ਹਨ।

error: Content is protected !!