Skip to content
Sunday, January 19, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
23
ਮੋਦੀ, ਪੰਜਾਬ ਦੇ ਅਤੇ ਸਿੱਖ ਕੌਮ ਦੇ ਸੰਜੀਦਾ ਮਸਲਿਆਂ ਨੂੰ ਹੱਲ ਕਰਨ ਦਾ ਐਲਾਨ ਕਰਨ : ਮਾਨ ਸਿਮਰਨਜੀਤ ਸਿੰਘ ਮਾਨ ਨੇ ਮੋਦੀ ਦੇ ਪੰਜਾਬ ਦੌਰੇ ਨੂੰ ਦੇਖਦਿਆਂ ਕੀਤੇ ਸਵਾਲ
Latest News
Punjab
ਮੋਦੀ, ਪੰਜਾਬ ਦੇ ਅਤੇ ਸਿੱਖ ਕੌਮ ਦੇ ਸੰਜੀਦਾ ਮਸਲਿਆਂ ਨੂੰ ਹੱਲ ਕਰਨ ਦਾ ਐਲਾਨ ਕਰਨ : ਮਾਨ ਸਿਮਰਨਜੀਤ ਸਿੰਘ ਮਾਨ ਨੇ ਮੋਦੀ ਦੇ ਪੰਜਾਬ ਦੌਰੇ ਨੂੰ ਦੇਖਦਿਆਂ ਕੀਤੇ ਸਵਾਲ
August 23, 2022
Voice of Punjab
ਮੋਦੀ, ਪੰਜਾਬ ਦੇ ਅਤੇ ਸਿੱਖ ਕੌਮ ਦੇ ਸੰਜੀਦਾ ਮਸਲਿਆਂ ਨੂੰ ਹੱਲ ਕਰਨ ਦਾ ਐਲਾਨ ਕਰਨ : ਮਾਨ
ਸਿਮਰਨਜੀਤ ਸਿੰਘ ਮਾਨ ਨੇ ਮੋਦੀ ਦੇ ਪੰਜਾਬ ਦੌਰੇ ਨੂੰ ਦੇਖਦਿਆਂ ਕੀਤੇ ਸਵਾਲ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਚੰਡੀਗੜ੍ਹ ਦੇ ਦੌਰੇ ‘ਤੇ ਆ ਰਹੇ ਹਨ। ਇੱਥੇ ਆਉਣ ਸਮੇ ਜੇਕਰ ਪੰਜਾਬ ਦੇ ਅਤੇ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਨ ਦੀ ਠਾਣ ਕੇ ਆਉਣ ਜਿਵੇ ਕੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਦਾ ਐਲਾਨ ਕਰਨਾ, ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਪਾਕਿਸਤਾਨ ਨਾਲ ਲਗਦੀ ਸਰਹੱਦ ਵਾਹਗਾ ਅਤੇ ਹੋਰ ਸਰਹਦਾਂ ਵਪਾਰ ਲਈ ਖੋਲਣ, ਕਿਸਾਨਾਂ ਦੀਆਂ ਜਿਨਸਾਂ ਦੀ ਐੱਮਐੱਸਪੀ ਦਾ ਐਲਾਨ ਕਰਨ ਵਰਗੇ ਉਦਮ ਕਰ ਸਕਣ, ਤਦ ਹੀ ਇਸ ਯਾਤਰਾ ਦਾ ਪੰਜਾਬੀਆਂ ਸਿੱਖ ਕੌਮ ਅਤੇ ਕਿਸਾਨਾਂ ਨੂੰ ਫਾਇਦਾ ਹੋ ਸਕੇਗਾ।
ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਮੋਦੀ ਦੇ ਪੰਜਾਬ ਦੇ ਦੌਰੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਜ਼ੋਰਦਾਰ ਗੁਜਾਰਿਸ਼ ਕਰਦੇ ਹੋਏ ਪ੍ਰਗਟ ਕੀਤੇ ਓਹਨਾ ਕਿਹਾ ਕੇ ਹੁਣ ਤੱਕ ਦੇ ਇੰਡੀਆ ਦੇ ਰਹਿ ਚੁਕੇ ਵਜ਼ੀਰੇ ਅਜਮਾ ਚੋ ਕਿਸੇ ਨੇ ਵੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਸਬੰਧਤ ਅਤਿ ਸੰਜੀਦਾ ਮਸਲਿਆਂ ਨੂੰ ਹੱਲ ਕਰਨ ਦੀ ਨਾ ਤਾ ਅਮਲ ਕੀਤੇ ਹਨ ਅਤੇ ਨਾ ਹੀ ਕੋਈ ਦਿਲਚਸਪੀ ਦਿਖਾਈ ਹੈ । ਜਿਸ ਨਾਲ ਪੰਜਾਬੀਆਂ ਅਤੇ ਸਿੱਖ ਕੌਮ ਵਿੱਚ ਬੇਗਾਨਵੀ ਦੀ ਭਾਵਨਾ ਪਰਬਲ ਹੋਈ ਹੈ । ਜਿਸ ਦੇ ਨਤੀਜੇ ਮੁਲਕ ਅਤੇ ਪੰਜਾਬ ਸੂਬੇ ਦੇ ਅਮਨ ਚੈਨ ਅਤੇ ਜਮੁਰਿਯਾਤ ਲਈ ਕਦੀ ਵੀ ਲਾਹੇ ਵੰਦ ਸਾਬਿਤ ਨਹੀਂ ਹੋ ਸਕਣਗੇ । ਇਸ ਲਈ ਜਦੋ ਹੁਣ ਸ਼੍ਰੀ ਮੋਦੀ ਪੰਜਾਬ ਆ ਰਹੇ ਹਨ ਤਾਂ ਇਸ ਸਰਹਦੀ ਸੂਬੇ ਦੇ ਨਿਵਾਸੀਆਂ ਦੀ ਸੰਤੁਸ਼ਟੀ ਲਈ ਇਹ ਜਰੂਰੀ ਹੈ ਇਸ ਸੂਬੇ ਨਾਲ ਸਬੰਧਿਤ ਉਪਰੋਕਤ ਸੰਜੀਦਾ ਮਸਲਿਆਂ ਨੂੰ ਹੱਲ ਕਰਨ ਲਈ ਭਾਵਨਾ ਅਤੇ ਸਮਰਥਾ ਸ਼ਕਤੀ ਨਾਲ ਆਉਣ ਅਤੇ ਉਪਰੋਕਤ ਚਾਰੇ ਮਸਲਿਆਂ ਨੂੰ ਹੱਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ ।
ਉਨਹਾਂ ਕਿਹਾ ਕੇ ਜੋ ਪੰਜਾਬੀਆਂ ਅਤੇ ਸਿੱਖ ਕੌਮ ਵਿੱਚ ਬੋਹਤ ਵੱਡੀ ਭਾਰੀ ਬੇਚੈਨੀ ਉਤਪਨ ਹੋ ਚੁਕੀ ਹੈ ਉਸ ਨੂੰ ਦੂਰ ਕਰਨ ਦਾ ਇਸ ਸਮੇ ਇਕੋ ਇਕ ਸਹੀ ਢੰਗ ਹੈ ਕੇ ਸ਼੍ਰੀ ਮੋਦੀ ਅਤੇ ਹੁਕਮਰਾਨਾ ਵੱਲੋਂ ਲੰਬੇ ਸਮੇ ਤੋਂ ਸਿੱਖ ਕੌਮ ਦੀ ਜਮੁਰਿਯਾਤ ਉਤੇ ਜੋ ਡਾਕਾ ਮਾਰਿਆ ਗਿਆ ਹੈ, ਉਸ ਨੂੰ ਵਿਧਾਨਕ ਲੀਹਾਂ ਅਨੁਸਾਰ ਤੁਰੰਤ ਚੋਣਾਂ ਦਾ ਐਲਾਨ ਕਰਕੇ ਬੇਹਾਲ ਕਰਨ ਦੂਸਰਾ 25-25 ਸਾਲਾਂ ਤੋਂ ਜੇਲ੍ਹਾਂ ਵਿੱਚ ਸਜਾ ਪੂਰੀ ਕਰ ਚੁਕੇ ਸਿੱਖ ਨੌਜਵਾਨਾਂ ਨੂੰ ਰਿਹਾ ਦੇ ਹੁਕਮ ਕਰਕੇ ਓਹਨਾ ਨਾਲ ਵਿਧਾਨਕ ਲੀਹਾਂ ਅਨੁਸਾਰ ਇਨਸਾਫ ਕਰਨ । ਨੌਜਵਾਨੀ ਵਿੱਚ ਉਠੇ ਵਡੇ ਰੋਹ ਨੂੰ ਸ਼ਾਂਤ ਕਰਨ ਤੀਸਰਾ ਕਿਸਾਨਾਂ ਦੀਆਂ ਫਸਲਾਂ ਦੀਆਂ ਕੀਮਤਾਂ ਨੂੰ ਤਿਹ ਕਰਨ ਲਈ ਆਪਣੇ ਵੱਲੋਂ ਕਿਸਾਨ ਅੰਦੋਲਨ ਦੌਰਾਨ ਕੀਤੇ ਗਏ ਵਾਦੇ ਅਨੁਸਾਰ ਘਟੋ -ਘੱਟ ਸਮਰਥਨ ਮੂਲ ਦਾ ਐਲਾਨ ਕਰਨ । ਚੋਥਾ ਕਿਉਂਕਿ ਪੰਜਾਬ ਸੂਬੇ ਪੰਜਾਬੀਆਂ, ਸਿੱਖ ਕੌਮ ਦੀ ਮਾਲੀ ਹਾਲਤ ਸੈਂਟਰ ਦੀਆਂ ਦਿਸ਼ਾ ਹੀਨ ਯੋਜਨਾਵਾਂ ਦੀ ਬਦੋਲਤ ਬੋਹਤ ਨਿਗਾਰ ਵੱਲ ਚਲੇ ਗਈ ਹੈ, ਇਸ ਨੂੰ ਠੀਕ ਕਰਨ ਲਈ ਇਹ ਜਰੂਰੀ ਹੈ ਕੇ ਸਰਹਦਾਂ ਨੂੰ ਤੁਰੰਤ ਕੌਮਾਂਤਰੀ ਵਪਾਰ ਲਈ ਖੋਲਿਆ ਜਾਵੇ । ਜਿਸ ਨਾਲ ਕਿਸਾਨ ਆਪਣੀਆਂ ਪੈਦਾਵਾਰ ਅਤੇ ਵਪਾਰੀ ਆਪਣੇ ਉਤਪਾਦ ਅਤੇ ਅਰਬ ਅਤੇ ਮੱਧ ਯੂਰਪ ਤੱਕ ਬੇਚਣ ਲਈ ਜਾ ਸਕਣਗੇ । ਜਿਸਨਾਲ ਓਹਨਾ ਦੀ ਮਾਲੀ ਹਾਲਤ ਬੇਹਤਰ ਬਣੇਗੀ ਪੰਜਾਬ ਸੂਬਾ ਆਰਥਿਕ ਤੋਰ ਤੇ ਮਜਬੂਤ ਹੋਵੇਗਾ । ਮਜਦੂਰ ਵਪਾਰੀ ਟਰਾਂਸਪੋਟਰ ਵਿਦਿਆਰਥੀ ਸੱਬ ਵਰਗ ਚੋਖੀ ਆਮਦਨ ਪ੍ਰਾਪਤ ਕਰਨਗੇ । ਓਹਨਾ ਉਮੀਦ ਪ੍ਰਗਟ ਕੀਤੀ ਕਿ ਸ਼੍ਰੀ ਮੋਦੀ ਆਪਣੇ ਇਸ ਦੌਰੇ ਦੌਰਾਨ ਪੰਜਾਬੀਆਂ ਅਤੇ ਸਿੱਖ ਕੌਮ ਦੇ ਲੰਬੇ ਸਮੇਂ ਤੋਂ ਰੜਕਦੇ ਆ ਰਹੇ ਮਸਲਿਆਂ ਨੂੰ ਹੱਲ ਕਰ ਦੇਣਗੇ ।
Post navigation
ਰਾਜਾ ਵੜਿੰਗ ਨੇ ‘ਆਪ’ ਸਰਕਾਰ ਦੀ ਕਾਰਵਾਈ ਨੂੰ ਦੱਸਿਆ ‘ਚੋਰ ਸਟਾਈਲ’, ਕਿਹਾ ਸਰਕਾਰ ਕੋਲ ਆਸ਼ੂ ਖਿਲਾਫ ਕੋਈ ਸਬੂਤ ਨਹੀਂ…
ਹਰਿਆਣਾ ਦੀ ਮਸ਼ਹੂਰ ਗਾਇਕਾ-ਡਾਂਸਰ ਸਪਨਾ ਚੌਧਰੀ ‘ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ, ਪੜ੍ਹੋ ਕੀ ਹੈ ਮਾਮਲਾ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us