ਜੇਲ੍ਹ ’ਚ ਕੈਦੀਆਂ ਦੇ ਇਲਾਜ ਲਈ ਤਾਇਨਾਤ ਡਾਕਟਰ ਖੁਦ ਹੀ ਨਿਕਲਿਆ ਨਸ਼ੇੜੀ, ਕੈਦੀਆਂ ਨੂੰ ਵੀ ਦੇ ਰਿਹਾ ਸੀ ਨਸ਼ਾ…

ਜੇਲ੍ਹ ’ਚ ਕੈਦੀਆਂ ਦੇ ਇਲਾਜ ਲਈ ਤਾਇਨਾਤ ਡਾਕਟਰ ਖੁਦ ਹੀ ਨਿਕਲਿਆ ਨਸ਼ੇੜੀ, ਕੈਦੀਆਂ ਨੂੰ ਵੀ ਦੇ ਰਿਹਾ ਸੀ ਨਸ਼ਾ…

ਫਿਰੋਜ਼ਪੁਰ (ਵੀਓਪੀ ਬਿਊਰੋ) ਜੇਲ੍ਹ ਵਿਚ ਕੈਦੀਆਂ ਤਕ ਨਸ਼ਾ ਪਹੁੰਚਾਉਣ ਦੇ ਮਾਮਲੇ ਵਿਚ ਪੁਲਿਸ ਨੇ ਜੇਲ੍ਹ ਦੇ ਡਾਕਟਰ ਨੂੰ ਹੀ ਗ੍ਰਿਫਤਾਰ ਕੀਤਾ ਹੈ। ਉਕਤ ਘਟਨਾ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਹਸਪਤਾਲ ‘ਚ ਵਾਪਰੀ ਹੈ, ਜਿੱਥੇ ਡਾਕਟਰ ਕੈਦੀਆਂ ਨੂੰ ਨਸ਼ੀਲਾ ਪਦਾਰਥ ਦੇ ਰਿਹਾ ਸੀ। ਉਕਤ ਡਾਕਟਰ ਕੈਦੀਆਂ ਦੇ ਇਲਾਜ ਲਈ ਸੀ ਪਰ ਉਹ ਖੁਦ ਹੀ ਉਹਨਾਂ ਨੂੰ ਨਸ਼ੇ ਦੀ ਦਲਦਲ ਵਿਚ ਧਸ ਰਿਹਾ ਸੀ ਅਤੇ ਇਨਾ ਹੀ ਨਹੀਂ ਉਹ ਖੁਦ ਵੀ ਨਸ਼ੇ ਦਾ ਆਦੀ ਸੀ। ਉਕਤ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦ ਕਤਲ ਦੇ ਇਕ ਦੋਸ਼ੀ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਤਾਂ ਉਸ ਨੇ ਉਕਤ ਸਾਰੇ ਮਾਮਲੇ ਦਾ ਭੇਦ ਦੱਸਿਆ। ਪੁਲਿਸ ਨੇ ਛਾਪੇਮਾਰੀ ਕਰ ਕੇ ਉਕਤ ਡਾਕਟਰ ਨੂੰ ਉਸ ਦੇ ਪ੍ਰਾਈਵੇਟ ਕੁਆਰਟਰ ਵਿੱਚੋਂ 8 ਗ੍ਰਾਮ ਹੈਰੋਇਨ, 14 ਲਾਈਟਰ ਅਤੇ ਫੁਆਇਲ ਪੇਪਰ ਬਰਾਮਦ ਕੀਤਾ ਹੈ।

ਮੁਲਜ਼ਮ ਡਾਕਟਰ ਦੀ ਪਛਾਣ ਸ਼ਸ਼ੀ ਭੂਸ਼ਣ ਵਜੋਂ ਹੋਈ ਹੈ ਅਤੇ ਉਹ ਪਹਿਲਾਂ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਮੈਡੀਕਲ ਅਫ਼ਸਰ ਵਜੋਂ ਕੰਮ ਕਰ ਚੁੱਕਾ ਹੈ। ਉਕਤ ਡਾਕਟਰ ਖੁਦ ਵੀ ਨਸ਼ੇ ਕਰਨ ਦਾ ਆਦੀ ਹੈ। ਉਕਤ ਡਾਕਟਰ ਦੀ ਡਿਊਟੀ ਤਾਂ 8 ਘੰਟੇ ਦੀ ਸੀ ਪਰ ਉਹ ਹੋਰਨਾਂ ਡਾਕਟਰਾਂ ਦੇ ਨਾਲ ਮਿਲ ਕੇ 2-2- ਦਿਨ ਦੀ ਸ਼ਿਫਟ ਵਿਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਤਲਾਸ਼ੀ ਵੀ ਲਈ ਜਾਂਦੀ ਸੀ ਪਰ ਉਹ ਕਦੇ ਵੀ ਫੜਿਆ ਨਹੀਂ ਗਿਆ ਅਤੇ ਇਸ ਲਈ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ।

ਇਸ ਸਬੰਧੀ ਏਆਈਜੀ (ਐੱਸਟੀਐੱਫ) ਸੰਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਦਾ ਰਿਮਾਂਡ ਹਾਸਲ ਕਰ ਕੇ ਹੋਰ ਵੀ ਪੁੱਛ ਗਿੱਛ ਕੀਤੀ ਜਾਵੇਗੀ। ਸਪੈਸ਼ਲ ਟਾਸਕ ਫੋਰਸ ਨੇ ਜਾਲ ਵਿਛਾ ਕੇ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ।

error: Content is protected !!